ਆਸਟ੍ਰੇਲੀਆ ਐਕਸਪਲੇਨਡ : ਆਪਣੀ ਪ੍ਰਾਪਰਟੀ 'ਤੇ ਜੰਗਲੀ ਜੀਵਾਂ ਦਾ ਸਾਹਮਣਾ ਕਰਨ ਵੇਲੇ ਕੀ ਕਰਨਾ ਹੈ ਅਤੇ ਕੀ ਨਹੀਂ ?

Carpet Python in a shed - credit Ethan Mann.jpg

A carpet python inside a shed - Image Ethan Mann.

ਆਸਟ੍ਰੇਲੀਆ ਵਿਭਿੰਨ ਅਤੇ ਸੁੰਦਰ ਜੰਗਲੀ ਜੀਵਾਂ ਦਾ ਘਰ ਹੈ, ਅਤੇ ਇਹ ਜਾਣਨਾ ਕਿ ਜਦੋਂ ਤੁਸੀਂ ਆਪਣੇ ਘਰ ਜਾਂ ਆਪਣੀ ਜਾਇਦਾਦ 'ਤੇ ਜੰਗਲੀ ਜੀਵਾਂ ਦਾ ਸਾਹਮਣਾ ਕਰਦੇ ਹੋ ਤਾਂ ਕਿਵੇਂ ਪ੍ਰਤੀਕਿਰਿਆ ਕਰਨੀ ਹੈ, ਇਹ ਸਾਡੀਆਂ ਕੀਮਤੀ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਦੀ ਰੱਖਿਆ ਕਰਨ ਵਿੱਚ ਮਦਦ ਕਰੇਗਾ, ਨਾਲ ਹੀ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਅਤੇ ਤੁਹਾਡੇ ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਰੱਖੇਗਾ।


Key Points
  • ਜੇਕਰ ਤੁਸੀਂ ਆਪਣੇ ਘਰ ਦੇ ਅੰਦਰ ਜਾਂ ਆਲੇ-ਦੁਆਲੇ ਜੰਗਲੀ ਜੀਵ ਦੇਖਦੇ ਹੋ, ਤਾਂ ਉਨ੍ਹਾਂ ਤੋਂ ਦੂਰ ਰਹੋ ਅਤੇ ਪਾਲਤੂ ਜਾਨਵਰਾਂ ਅਤੇ ਬੱਚਿਆਂ ਨੂੰ ਵੀ ਦੂਰ ਰੱਖੋ।
  • ਜੇਕਰ ਲੋੜ ਹੋਵੇ, ਤਾਂ ਆਪਣੇ ਸਥਾਨਕ ਜੰਗਲੀ ਜੀਵ ਬਚਾਅ ਸੰਗਠਨ ਜਾਂ ਆਪਣੀ ਸਥਾਨਕ ਕੌਂਸਲ ਰਾਹੀਂ ਮਾਹਿਰ ਦੀ ਸਹਾਇਤਾ ਲਓ।
  • ਆਪਣੇ ਘਰ ਦੇ ਆਲੇ-ਦੁਆਲੇ ਜੰਗਲੀ ਜੀਵਾਂ ਲਈ ਰਿਹਾਇਸ਼ ਪ੍ਰਦਾਨ ਕਰਨ ਨਾਲ ਨਾ ਸਿਰਫ਼ ਇਨ੍ਹਾਂ ਜਾਨਵਰਾਂ ਨੂੰ ਫਾਇਦਾ ਹੁੰਦਾ ਹੈ, ਸਗੋਂ ਤੁਹਾਡੇ ਸਥਾਨਕ ਖੇਤਰ ਵਿੱਚ ਵਧੇਰੇ ਕੁਦਰਤ ਹੋਣਾ ਮਨੁੱਖੀ ਸਿਹਤ ਲਈ ਵੀ ਲਾਭਦਾਇਕ ਹੁੰਦਾ ਹੈ।
ਆਸਟ੍ਰੇਲੀਆ ਵਿੱਚ ਤੁਸੀਂ ਭਾਵੇਂ ਕਿਤੇ ਵੀ ਰਹਿੰਦੇ ਹੋਵੋ, ਕਿਸੇ ਵਿਅਸਤ ਮਹਾਂਨਗਰ ਤੋਂ ਲੈ ਕੇ ਸ਼ਹਿਰ ਦੇ ਕਿਨਾਰੇ ਜਾਂ ਫਿਰ ਕਿਸੇ ਖੇਤਰੀ ਕਸਬੇ ਜਾਂ ਕਿਸੇ ਦੂਰ-ਦੁਰਾਡੇ ਖੇਤਾਂ ਵਿੱਚ, ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਤੁਹਾਡਾ ਸਾਹਮਣਾ ਆਸਟ੍ਰੇਲੀਆ ਦੇ ਵਿਭਿੰਨ ਅਤੇ ਸੁੰਦਰ ਜੰਗਲੀ ਜੀਵਾਂ ਨਾਲ ਜਰੂਰ ਹੋਵੇਗਾ।

ਪੰਛੀ, ਚਮਗਾਦੜ, ਪੋਸਮ, ਛਿੱਪਕਲੀਆਂ, ਛੋਟੇ ਸਤਨਧਾਰੀ, ਅਤੇ ਇੱਥੋਂ ਤਕ ਕਿ ਸੱਪ ਅਤੇ ਮੱਕੜੀਆਂ — ਆਸਟ੍ਰੇਲੀਆ ਵਿੱਚ ਕਈ ਕਿਸਮਾਂ ਦੇ ਜੰਗਲੀ ਜੀਵ ਹਨ ਜੋ ਉੱਡ ਸਕਦੇ ਹਨ, ਤੁਰ ਸਕਦੇ ਹਨ, ਛੜੱਪੇ ਮਾਰ ਸਕਦੇ ਹਨ ਜਾਂ ਰੇਂਗਦੇ ਹੋਏ ਆ ਸਕਦੇ ਹਨ।
A Brushtail Possum With its Baby
A young Common Brushtail Possum riding on its mother's back. Source: iStockphoto / ZambeziShark/Getty Images/iStockphoto
ਤੁਹਾਨੂੰ ਆਪਣੇ ਘਰ ਦੀ ਟਾਇਲਟ ਵਿੱਚ ਡੱਡੂ, ਤੁਹਾਡੇ ਘਰ ਦੇ ਛੱਤ ਵਿੱਚ ਲੁਕਿਆ ਹੋਇਆ ਪੋਸਮ, ਜਾਂ ਘਰ ਹੇਠਾਂ ਇੱਕ ਵੰਬੈਟ ਵਲੋਂ ਬਣਾਈ ਗਈ ਖੁੱਡ ਵੀ ਨਜ਼ਰ ਆ ਸਕਦੀ ਹੈ। ਦਰਅਸਲ ਜੰਗਲੀ ਜੀਵ ਅਕਸਰ ਪਾਣੀ, ਖਾਣ-ਪੀਣ ਜਾਂ ਆਰਾਮਦਾਇਕ ਥਾਂ ਦੀ ਤਲਾਸ਼ ਵਿੱਚ ਘਰਾਂ ਅਤੇ ਜਾਇਦਾਦਾਂ ਵੱਲ ਖਿਚੇ ਆ ਜਾਂਦੇ ਹਨ।

ਹਾਲਾਂਕਿ ਕੁਝ ਪ੍ਰਜਾਤੀਆਂ, ਜਿਵੇਂ ਜ਼ਹਿਰੀਲੇ ਸੱਪ ਅਤੇ ਮਕੜੀਆਂ, ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਪਰ ਜ਼ਿਆਦਾਤਰ ਆਸਟ੍ਰੇਲੀਆਈ ਜੰਗਲੀ ਜੀਵ ਬਿਨਾਂ ਨੁਕਸਾਨ ਦੇ ਹੁੰਦੇ ਹਨ, ਜੇਕਰ ਤੁਸੀਂ ਉਨ੍ਹਾਂ ਨੂੰ ਛੱਡ ਦਿਓ ਅਤੇ ਸਿਰਫ਼ ਉਨ੍ਹਾਂ ਦੀ ਹਾਜ਼ਰੀ ਦਾ ਆਨੰਦ ਲਵੋ।
 Talha Resitoglu - Pexels
Australian magpie on a railing. Credit: Talha Resitoglu - Pexels
ਕਈ ਹਾਲਾਤਾਂ ਵਿੱਚ, ਤੁਹਾਡੇ ਘਰਾਂ ਜਾਂ ਪਿਛਲੇ ਵਿਹੜੇ ਵਿੱਚ ਨਜ਼ਰ ਆਉਣ ਵਾਲੇ ਜੰਗਲੀ ਜੀਵ ਸਿਰਫ਼ ਅਸਥਾਈ ਮਹਿਮਾਨ ਹੁੰਦੇ ਹਨ — ਉਹ ਸਿਰਫ਼ ਅੱਗੇ ਜਾ ਰਹੇ ਹੁੰਦੇ ਹਨ ਅਤੇ ਤੁਹਾਡੇ ਸਥਾਨ ਤੋਂ ਜਲਦੀ ਹੀ ਚਲੇ ਜਾਂਦੇ ਹਨ। ਇਹਨਾਂ ਵਿੱਚ ਪੋਸਮ, ਕੋਆਲਾ, ਇਕਿਡਨਾ, ਕੰਗਾਰੂ, ਪੰਛੀਆਂ ਤੇ ਰੇਂਗਣ ਵਾਲੇ ਜੀਵਾਂ ਦੀਆਂ ਵੱਖ-ਵੱਖ ਕਿਸਮਾਂ ਸ਼ਾਮਲ ਹੋ ਸਕਦੀਆਂ ਹਨ।
Possums on a nesting box - image credit Nangak Tamboree Wildlife Sanctuary.jpg
Possums on a nesting box. Credit: Nangak Tamboree Wildlife Sanctuary.
ਜੰਗਲੀ ਜੀਵਾਂ ਨਾਲ ਮੁਲਾਕਾਤ ਅਕਸਰ ਥੋੜ੍ਹੇ ਸਮੇਂ ਲਈ ਹੁੰਦੀ ਹੈ। ਇਸ ਲਈ ਡਾ. ਜੈਕਿੰਟਾ ਹੰਫਰੇ, ਜੋ ਕਿ ਮੈੇਲਬਰਨ ਦੀ ਆਰਐਮਆਈਟੀ ਯੂਨੀਵਰਸਿਟੀ ਵਿੱਚ ਅਰਬਨ ਈਕੋਲੋਜਿਸਟ ਹੈ ਯਾਦ ਦਿਵਾਉਂਦੀ ਹੈ ਕਿ ਇਸ ਤਜਰਬੇ ਦਾ ਆਨੰਦ ਜ਼ਰੂਰ ਲਓ, ਕਿਉਂਕਿ ਆਸਟ੍ਰੇਲੀਆ ਵਿਲੱਖਣ ਜੀਵ ਪ੍ਰਜਾਤੀਆਂ ਦਾ ਘਰ ਹੈ।

ਸ਼ਹਿਰੀ ਇਲਾਕਿਆਂ ਵਿੱਚ, ਜਿੱਥੇ ਕੁਦਰਤੀ ਝਾੜੀਆਂ ਅਤੇ ਜੰਗਲ ਘੱਟ ਹੋ ਸਕਦੇ ਹਨ, ਜੈਕਿੰਟਾ ਦਾ ਕਹਿਣਾ ਹੈ ਕਿ ਇਹ ਅਸਲ ਵਿਚ ਮਹੱਤਵਪੂਰਨ ਹੈ ਕਿ ਅਸੀਨ ਸ਼ਹਿਰੀ ਜੰਗਲੀ ਜੀਵਾਂ ਦੀ ਦੇਖਭਾਲ ਕਰੀਏ ਅਤੇ ਉਨ੍ਹਾ ਦੇ ਰਹਿਣ ਲਈ ਢੁੱਕਵੇਂ ਮੌਕੇ ਪ੍ਰਦਾਨ ਕਰੀਏ।
Sulphur-crested Cockatoo gnawing
Sulphur-crested Cockatoo gnawing on hand railing Source: iStockphoto / Ken Griffiths/Getty Images/iStockphoto
‘ਲਿਵਿੰਗ ਵਿਦ ਵਾਇਲਡਲਾਈਫ: ਏ ਗਾਈਡ ਫਾਰ ਆਰ ਹੋਮਜ਼ ਐਂਡ ਬੈਕਯਾਰਡਜ਼’ ਨਾਮਕ ਕਿਤਾਬ ਦੇ ਲੇਖਕ ਅਤੇ ਵਾਤਾਵਰਨ ਵਿਗਿਆਨੀ ਤਾਨਿਆ ਲੂਸ ਦਾ ਕਹਿਣਾ ਹੈ ਕਿ ਆਪਣੇ ਘਰ ਵਿੱਚ ਜਾਂ ਘਰ ਦੇ ਆਲੇ-ਦੁਆਲੇ ਆਸਟ੍ਰੇਲੀਆ ਦੇ ਵਿਲੱਖਣ ਜੰਗਲੀ ਜੀਵਾਂ ਨਾਲ ਸਾਹਮਣਾ ਹੋਣ ਨਾਲ ਤੁਹਾਨੂੰ ਇਨ੍ਹਾਂ ਹੈਰਾਨਕੁੰਨ ਜਾਨਵਾਰਾਂ ਬਾਰੇ ਹੋਰ ਜਾਣਨ ਦਾ ਮੌਕਾ ਵੀ ਮਿਲ ਜਾਂਦਾ ਹੈ।

ਕੁੱਲ ਮਿਲਾ ਕੇ, ਤੁਹਾਡੇ ਘਰ ਜਾਂ ਉਸ ਦੇ ਆਲੇ-ਦੁਆਲੇ ਜੰਗਲੀ ਜੀਵਾਂ ਨਾਲ ਸਾਹਮਣਾ ਕਰਨ ਬਾਰੇ ਜਾਗਰੂਕ ਰਹਿਣਾ ਜਾਨਵਰਾਂ ਅਤੇ ਮਨੁੱਖਾਂ ਭਾਵ ਦੋਵਾਂ ਧਿਰਾਂ ਲਈ ਸਕਾਰਾਤਮਕ ਨਤੀਜੇ ਦਾ ਕਾਰਨ ਬਣ ਸਕਦਾ ਹੈ

ਆਸਟ੍ਰੇਲੀਆ ਦੇ ਹਰ ਰਾਜ ਅਤੇ ਖੇਤਰ ਵਿੱਚ ਜੰਗਲੀ ਜੀਵ ਬਚਾਅ ਅਤੇ ਦੇਖਭਾਲ ਸੰਗਠਨ ਹਨ:
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।

ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au  ਉਤੇ ਇੱਕ ਈਮੇਲ ਭੇਜੋ।
 

Share

Recommended for you

Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
how-to-respond-when-encountering-wildlife-on-your-property | SBS Punjabi