SKIP TO MAIN CONTENT

ਪੰਜਾਬੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਭਵਨਜੋਤ ਸਿੰਘ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਬੰਨ੍ਹਿਆ ਪਰਿਵਾਰ ਅਤੇ ਅਧਿਆਪਕਾਂ ਦੇ ਸਿਰ

Bhawajot Singh Dhillon
HSC Punjabi topper 2020 Source: BhawanJot

ਨਿਊਜ਼ੀਲੈਂਡ ਵਿੱਚ ਜਨਮੇ ਅਤੇ ਆਸਟ੍ਰੇਲੀਆ ਵਿੱਚ ਵੱਡੇ ਹੋਏ ਭਵਨਜੋਤ ਸਿੰਘ ਨੇ ਨਿਊ ਸਾਊਥ ਵੇਲਜ਼ ਸੂਬੇ ਵਿੱਚ ਐਚ ਐਸ ਸੀ ਦੌਰਾਨ ਪੰਜਾਬੀ ਵਿੱਸ਼ਾ ਪੜਿਆ ਅਤੇ ਪੂਰੇ ਸੂਬੇ ਵਿੱਚੋਂ ਪਹਿਲਾ ਸਥਾਨ ਵੀ ਪ੍ਰਾਪਤ ਕੀਤਾ।


Published

Updated

By MP Singh

Source: SBS



Skip to podcast episode content

ਨਿਊਜ਼ੀਲੈਂਡ ਵਿੱਚ ਜਨਮੇ ਅਤੇ ਆਸਟ੍ਰੇਲੀਆ ਵਿੱਚ ਵੱਡੇ ਹੋਏ ਭਵਨਜੋਤ ਸਿੰਘ ਨੇ ਨਿਊ ਸਾਊਥ ਵੇਲਜ਼ ਸੂਬੇ ਵਿੱਚ ਐਚ ਐਸ ਸੀ ਦੌਰਾਨ ਪੰਜਾਬੀ ਵਿੱਸ਼ਾ ਪੜਿਆ ਅਤੇ ਪੂਰੇ ਸੂਬੇ ਵਿੱਚੋਂ ਪਹਿਲਾ ਸਥਾਨ ਵੀ ਪ੍ਰਾਪਤ ਕੀਤਾ।


ਸੂਬੇ ਵਿੱਚੋਂ ਪੰਜਾਬੀ ਵਿਸ਼ੇ ਲਈ ਚੋਟੀ ਦੇ ਅੰਕ ਪ੍ਰਾਪਤ ਕਰਨ ਵਾਲੇ ਭਵਨਜੋਤ ਸਿੰਘ ਨੇ ਪੰਜਾਬੀ ਵਿਸ਼ੇ ਲਈ ਤਿਆਰੀ ਆਪਣੇ ਪਰਿਵਾਰ ਤੋਂ ਹੀ ਸ਼ੁਰੂ ਕੀਤੀ। 

ਭਵਨਜੋਤ ਸਿੰਘ ਨੇ ਭਾਰਤ ਰਹਿੰਦੇ ਆਪਣੇ ਦਾਦਾ ਜੀ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਅਤੇ ਆਨ ਲਾਈਨ ਜਾ ਕੇ ਉਹਨਾਂ ਨਾਲ ਪੰਜਾਬੀ ਦੇ ਨੁੱਕਤੇ ਸਾਂਝੇ ਕਰਵਾਉਂਦਾ ਰਿਹਾ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਸ਼੍ਰੀ ਸਿੰਘ ਨੇ ਦੱਸਿਆ ਕਿ ਉਸ ਨੇ ਛੋਟੀ ਉਮਰੇ ਹੀ ਪੰਜਾਬੀ ਸਿੱਖਣੀ, ਬੋਲਣੀ ਅਤੇ ਪੜਨੀ ਸ਼ੁਰੂ ਕਰ ਦਿੱਤੀ ਸੀ। 

“ਮੈਂ ਭਾਰਤ ਪੰਜਾਬ ਵਿੱਚ ਰਹਿੰਦੇ ਆਪਣੇ ਦਾਦਾ ਜੀ ਕੋਲੋਂ ਪੰਜਾਬੀ ਦੀ ਮਹਾਰਤ ਹਾਸਲ ਕੀਤੀ। ਉਹਨਾਂ ਨੇ ਹੀ ਮੇਰੇ ਵਿੱਚ ਪੰਜਾਬੀ ਦੀ ਰੂਚੀ ਪੈਦਾ ਕੀਤੀ ਅਤੇ ਉਹਨਾਂ ਦੀ ਮੱਦਦ ਦੇ ਨਾਲ ਹੀ ਮੈਂ ਆਪਣੀ ਮਾਂ ਬੋਲੀ ਵਿੱਚ ਮਹਾਰਤ ਹਾਸਲ ਕਰ ਸਕਿਆ ਹਾਂ”।

ਇਸ ਨੌਜਵਾਨ ਨੇ ਆਪਣੀ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਪਰਿਵਾਰ ਦੇ ਨਾਲ ਨਾਲ ਆਪਣੇ ਅਧਿਆਪਕਾਂ ਅਤੇ ਦੋਸਤਾਂ ਮਿੱਤਰਾਂ ਦੇ ਸਿਰ ਬੰਨ੍ਹਿਆ ਜਿਹਨਾਂ ਨੇ ਲਗਾਤਾਰ ਇਸ ਦੀ ਪੰਜਾਬੀ ਨਿਖਾਰੀ।

“ਮੈਂਨੂੰ ਯਾਦ ਹੈ ਕਿ ਇੱਕ ਵਾਰ ਮੇਰੇ ਪੰਜਾਬੀ ਦੇ ਇੱਕ ਅਧਿਆਪਕ ਸਿਹਤਮੰਦ ਨਾ ਹੋਣ ਦੇ ਬਾਵਜੂਦ ਵੀ ਲਗਾਤਾਰ ਕਲਾਸਾਂ ਲੈਂਦੇ ਰਹੇ ਸਨ। ਇਹੋ ਜਿਹੇ ਸਿਰੜੀ ਅਧਿਆਪਕਾਂ ਦਾ ਜਿੰਨਾਂ ਵੀ ਮਾਣ ਕੀਤਾ ਜਾਵੇ, ਓਨਾਂ ਹੀ ਘੱਟ ਹਵੇਗਾ”, ਕਿਹਾ ਭਵਨਜੋਤ ਸਿੰਘ ਨੇ।

ਭਵਨਜੋਤ ਨੇ ਸਾਰੇ ਸਕੂਲੀ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ਾ ਚੁਨਣ ਲਈ ਪ੍ਰੇਰਿਆ ਅਤੇ ਕਿਹਾ ਕਿ, “ਪੰਜਾਬੀ ਵਿਸ਼ਾ ਪੜਨ ਨਾਲ ਮੈਨੂੰ ਕਈ ਯੂਨਿਵਰਸਿਟੀਆਂ ਵਲੋਂ ਵਾਧੂ ਅੰਕ ਵੀ ਦਿੱਤੇ ਜਾਣੇ ਹਨ”।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Latest podcast episodes

Follow SBS Punjabi

Download our apps

Watch on SBS

Punjabi News

Stream now