ਅੰਤਰਾਸ਼ਟਰੀ ਮਹਿਲਾ ਦਿਵਸ 8 ਮਾਰਚ 2025 ਨੂੰ ਹੈ ਜਿਸ ਦਿਨ ਵਿਸ਼ਵ ਭਰ ਵਿੱਚ ਵੱਸਦੀਆਂ ਔਰਤਾਂ ਦੀ ਸਮਾਜਿਕ, ਸਭਿਆਚਾਰਕ, ਸਿਆਸੀ ਅਤੇ ਆਰਥਿਕ ਸਫਲਤਾ ਮਨਾਈ ਜਾਂਦੀ ਹੈ।
ਐਸ ਬੀ ਐਸ ਪੰਜਾਬੀ ਇਸ ਮੌਕੇ ਤੇ ਇਹਨਾਂ 5 ਔਰਤਾਂ ਦੀ ਕਹਾਣੀ ਤੁਹਾਡੇ ਤੱਕ ਪਹੁੰਚਾ ਰਿਹਾ ਹੈ ਜੋ ਆਪਣੇ ਪੇਸ਼ੇ, ਪਰਿਵਾਰ, ਸਮਾਜ ਅਤੇ ਹੋਰਨਾ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਅ ਰਹੀਆਂ ਹਨ।
ਖੇਡਾਂ
ਕ੍ਰਿਕਟ ਦੀ ਦੁਨੀਆ ਵਿੱਚ ਛੋਟੀ ਉਮਰ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਮੁਟਿਆਰ - ਹਸਰਤ ਗਿੱਲ
ਅਸੀਂ ਕਈ ਵਾਰੀ ਆਪਣੀ ਕਾਬੀਲੀਅਤ ਉੱਤੇ ਸ਼ੱਕ ਕਰਦੇ ਹਾਂ, ਪਰ ਤੁਹਾਡਾ ਜੋ ਵੀ ਟੀਚਾ ਹੈ ਪੂਰੇ ਆਤਮ ਵਿਸ਼ਵਾਸ ਨਾਲ ਉਸ ਨੂੰ ਪਾਉਣ ਉੱਤੇ ਲੱਗ ਜਾਉਹਸਰਤ ਗਿੱਲ

Indian Australian Hasrat Kaur Gill named for Australia’s 2025 Women’s World Cup Squad.
ਮੈਡੀਕਲ ਖੇਤਰ
ਪਹਿਲਾਂ ਡਾਕਟਰ ਫਿਰ ਨਰਸ, ਫਿਰ ਇੰਟਰਪ੍ਰਿਨਿਊਰ ਤੇ ਇਸ ਸਭ ਦੇ ਨਾਲ ਨਾਲ ਇੱਕ 8 ਸਾਲਾ ਬੱਚੇ ਦੀ ਮਾਂ - ਸੰਤੋਸ਼ ਕੌਰ
ਜ਼ਿੰਦਗੀ ਦੀਆਂ ਵੱਖ ਵੱਖ ਜਿੰਮੇਵਾਰੀਆਂ ਨਿਭਾਉ ਪਰ ਆਪਣੇ ਆਪ ਲਈ ਆਰਾਮ ਅਤੇ ਸਿਹਤ ਦਾ ਖਿਆਲ ਕਰਨਾ ਜ਼ਰੂਰੀ ਹੈਸੰਤੋਸ਼ ਕੌਰ

Santosh Kaur, Founder of Smart Heal App. Credit: Supplied
ਐਸ ਈ ਐਸ (SES)
ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੀ ਲੈਕਚਰਾਰ ਅਤੇ ਐਸ ਈ ਐਸ ਵਲੰਟੀਅਰ - ਰੁਪਿੰਦਰਦੀਪ ਕੌਰ
ਹਰ ਦਿਨ ਵਿੱਚ 24 ਘੈਂਟੇ ਹੀ ਹੁੰਦੇ ਆ ਪਰ ਜੇ ਸਹੀ ਇਸਤੇਮਾਲ ਕਰੋ ਤੇ ਇਹ 24 ਹੀ ਬਹੁਤ ਹਨਰੁਪਿੰਦਰਦੀਪ ਕੌਰ

ਯੂਥ ਵਲੰਟੀਅਰ
ਵਿਭਿੰਨ ਸਭਿਆਚਾਰਕ ਪਿਛੋਕੜ ਵਾਲੇ ਲੋਕਾਂ ਲਈ ਮਾਨਸਿਕ ਸਿਹਤ ਦੇ ਖੇਤਰ ਦੇ ਨਾਲ ਨਾਲ ਨਿਆਸਰੇ ਅਤੇ ਬੇਘਰੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਮੁਟਿਆਰ - ਜੈਸਮੀਨ ਕੌਰ ਰੇਨੀ
23 ਸਾਲਾ ਜੈਸਮੀਨ ਨੂੰ 'ਯੰਗ ਅਸਟ੍ਰੇਲੀਅਨ ਸਿੱਖ ਆਫ ਦਾ ਯੀਅਰ ' (Young Australian Sikh of the Year) ਅਵਾਰਡ ਵੀ ਮਿਲ ਚੁੱਕਾ ਹੈ।

ਕਲਾਕਾਰੀ
ਕਵੀ, ਅਦਾਕਾਰ, ਲੇਖਕ ਅਤੇ ਕਲਾਕਾਰ ਅਤੇ 2025 ਵਿੱਚ ਮੈਡਲ ਆਫ ਦਾ ਆਰਡਰ ਆਫ ਆਸਟ੍ਰੇਲੀਆ (OAM) ਨਾਲ ਸਨਮਾਨਿਤ ਹੋਏ - ਸੁਖਜੀਤ ਕੌਰ ਖਾਲਸਾ
ਜੇ ਤੁਸੀਂ ਕਲਾਕਾਰੀ ਦੇ ਖੇਤਰ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਕਣ ਵਾਲਾ ਸਿਰਫ ਤੁਹਾਡਾ ਆਪਣਾ ਮਨ ਹੈਸੁਖਜੀਤ ਕੌਰ ਖਾਲਸਾ

Source: Supplied
ਸੁਣੋ ਐਸ ਬੀ ਐਸ ਪੰਜਾਬੀ ਦੀ ਅੰਤਰਾਸ਼ਟਰੀ ਮਹਿਲਾ ਦਿਵਸ ਲਈ ਇਹ ਖਾਸ ਪੇਸ਼ਕਸ਼।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।