Watch FIFA World Cup 2026™

LIVE, FREE and EXCLUSIVE starting June 12 2026

ਕੀ ਆਸਟ੍ਰੇਲੀਆਈ ਟੂਟੀ ਦਾ ਪਾਣੀ ਪੀਣ ਲਈ ਸੁਰੱਖਿਅਤ ਹੈ?

tap water.jpg

ਸੁਰੱਖਿਅਤ ਪੀਣ ਵਾਲੇ ਪਾਣੀ ਤੱਕ ਪਹੁੰਚ ਜ਼ਰੂਰੀ ਹੈ। ਆਸਟ੍ਰੇਲੀਆ ਭਰ ਵਿੱਚ ਪੀਣ ਵਾਲੇ ਪਾਣੀ ਦੀ ਉਪਲਬਧਤਾ ਅਤੇ ਗੁਣਵੱਤਾ ਵਿੱਚ ਅੰਤਰ ਦੇ ਨਾਲ, ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਇਹ ਪੀਣਾ ਸੁਰੱਖਿਅਤ ਹੈ? ਇਸ ਐਪੀਸੋਡ ਵਿੱਚ ਅਸੀਂ ਪਾਣੀ ਦੇ ਮਾਹਿਰਾਂ ਤੋਂ ਅਜਿਹੇ ਸਵਾਲਾਂ ਦੇ ਜਵਾਬ ਹਾਸਿਲ ਕੀਤੇ ਹਨ।


Published

By Phil Tucak

Presented by Patras Masih

Source: SBS



Share this with family and friends


ਸੁਰੱਖਿਅਤ ਪੀਣ ਵਾਲੇ ਪਾਣੀ ਤੱਕ ਪਹੁੰਚ ਜ਼ਰੂਰੀ ਹੈ। ਆਸਟ੍ਰੇਲੀਆ ਭਰ ਵਿੱਚ ਪੀਣ ਵਾਲੇ ਪਾਣੀ ਦੀ ਉਪਲਬਧਤਾ ਅਤੇ ਗੁਣਵੱਤਾ ਵਿੱਚ ਅੰਤਰ ਦੇ ਨਾਲ, ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਇਹ ਪੀਣਾ ਸੁਰੱਖਿਅਤ ਹੈ? ਇਸ ਐਪੀਸੋਡ ਵਿੱਚ ਅਸੀਂ ਪਾਣੀ ਦੇ ਮਾਹਿਰਾਂ ਤੋਂ ਅਜਿਹੇ ਸਵਾਲਾਂ ਦੇ ਜਵਾਬ ਹਾਸਿਲ ਕੀਤੇ ਹਨ।


Key Points

  • ਆਸਟ੍ਰੇਲੀਆ ਵਿੱਚ ਪਾਣੀ ਨੂੰ ਸਿਹਤ ਅਤੇ ਸੁਰੱਖਿਆ ਦੇ ਮਿਆਰਾਂ 'ਤੇ ਖਰਾ ਉਤਾਰਨ ਲਈ ਸੁਧਾਰ ਅਤੇ ਨਿਗਰਾਨੀ ਕੀਤੀ ਜਾਂਦੀ ਹੈ।
  • ਆਸਟ੍ਰੇਲੀਆਈ ਪੀਣ ਵਾਲੇ ਪਾਣੀ ਦੇ ਦਿਸ਼ਾ-ਨਿਰਦੇਸ਼ ਰਾਸ਼ਟਰੀ ਮਾਪਦੰਡ ਹਨ ਜੋ ਸਾਡੇ ਪਾਣੀ ਸਪਲਾਇਰਾਂ ਦਾ ਮਾਰਗਦਰਸ਼ਨ ਕਰਦੇ ਹਨ।
  • ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ, ਟੂਟੀ ਦਾ ਪਾਣੀ ਪੀਣ ਲਈ ਸੁਰੱਖਿਅਤ ਹੈ, ਪਰ ਛੋਟੇ ਖੇਤਰੀ ਅਤੇ ਦੂਰ-ਦੁਰਾਡੇ ਭਾਈਚਾਰਿਆਂ ਨੂੰ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਟੂਟੀ ਵਾਲੇ ਇੱਕ ਗਲਾਸ ਪਾਣੀ ਨਾਲ ਆਪਣੀ ਪਿਆਸ ਬੁਝਾਉਣਾ, ਤਾਜ਼ਗੀ ਅਤੇ ਹਾਈਡ੍ਰੇਟਿੰਗ ਦੋਵੇਂ ਹੈ। ਇਹ ਸਾਡੇ ਸਰੀਰ ਦੀਆਂ ਰੋਜ਼ਾਨਾ ਤਰਲ ਪਦਾਰਥਾਂ ਦੀਆਂ ਜ਼ਰੂਰਤਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਆਸਟ੍ਰੇਲੀਆ ਵਿੱਚ, ਜਿੱਥੇ ਤੁਸੀਂ ਰਹਿੰਦੇ ਹੋ ਇਹ ਨਿਰਧਾਰਤ ਕਰਦਾ ਹੈ ਕਿ ਤੁਹਾਡਾ ਪੀਣ ਵਾਲਾ ਪਾਣੀ ਕਿੱਥੋਂ ਪ੍ਰਾਪਤ ਕੀਤਾ ਜਾਂਦਾ ਹੈ - ਜੋ ਕਿ ਸ਼ੁੱਧ ਕੀਤਾ ਗਿਆ ਸਮੁੰਦਰੀ ਪਾਣੀ, ਭੂਮੀਗਤ ਪਾਣੀ ਦੀ ਸਪਲਾਈ ਜਾਂ ਡੈਮਾਂ ਤੋਂ ਹੋ ਸਕਦਾ ਹੈ।

ਸ਼ਹਿਰਾਂ ਅਤੇ ਜ਼ਿਆਦਾਤਰ ਖੇਤਰੀ ਕਸਬਿਆਂ ਵਿੱਚ, ਪੀਣ ਵਾਲਾ ਇਹ ਪਾਣੀ ਘਰਾਂ ਨੂੰ ਅੰਡਰਗਰਾਊਂਡ ਪਾਈਪਾਂ ਦੇ ਮੁੱਖ ਨੈਟਵਰਕ ਰਾਹੀਂ ਸਪਲਾਈ ਕੀਤਾ ਜਾਂਦਾ ਹੈ।

ਇਸ ਲਈ ਜਦੋਂ ਤੁਸੀਂ ਆਪਣੀ ਰਸੋਈ ਦੀ ਟੂਟੀ ਚਾਲੂ ਕਰਦੇ ਹੋ, ਤਾਂ ਕੀ ਤੁਸੀਂ ਇਹ ਮੰਨ ਸਕਦੇ ਹੋ ਕਿ ਪਾਣੀ ਪੀਣ ਲਈ ਸੁਰੱਖਿਅਤ ਹੈ? ਅਸੀਂ ਦੋ ਪਾਣੀ ਮਾਹਰਾਂ ਤੋਂ ਇਸ ਬਾਰੇ ਮਸ਼ਵਰਾ ਲਿਆ ਹੈ।

Emily Quek with Stuart Khan.jpg
Water experts Dr Emily Quek and Professor Stuart Khan Credit: Emily Quek/Image supplied; Stuart Khan/Iain Bond

ਡਾ. ਐਮਿਲੀ ਕਵੇਕ ਆਸਟ੍ਰੇਲੀਅਨ ਵਾਟਰ ਐਸੋਸੀਏਸ਼ਨ ਵਿਖੇ ਵਾਟਰ ਕੁਆਲਿਟੀ ਸਪੈਸ਼ਲਿਸਟ ਨੈੱਟਵਰਕ ਦੀ ਸਹਿ-ਚੇਅਰਪਰਸਨ ਹੈ।

Warragamba Dam.jpg
Warragamba Dam provides drinking water for Sydney. Credit: Deeva Sood/Unsplash

ਉਸ ਦਾ ਕਹਿਣਾ ਹੈ, “ਹਾਂ, ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ, ਟੂਟੀ ਦਾ ਪਾਣੀ ਪੀਣ ਲਈ ਸੁਰੱਖਿਅਤ ਹੈ। ਇਸ ਨੂੰ ਸਖ਼ਤ ਸਿਹਤ-ਆਧਾਰਿਤ ਮਾਪਦੰਡਾਂ ਨੂੰ ਪੂਰਾ ਕਰਨ ਲਈ ਸੁਧਾਰ ਅਤੇ ਨਿਗਰਾਨੀ ਕੀਤੀ ਜਾਂਦੀ ਹੈ ਜੋ ਆਸਟ੍ਰੇਲੀਆਈ ਪੀਣ ਵਾਲੇ ਪਾਣੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲਗਾਤਾਰ ਪੂਰਾ ਕਰਦੇ ਹਨ, ਅਤੇ ਪਾਣੀ ਦੀਆਂ ਸਹੂਲਤਾਂ ਵੀ ਨਿਯਮਿਤ ਤੌਰ 'ਤੇ ਇਸਦੀ ਜਾਂਚ ਕਰਦੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸੁਰੱਖਿਅਤ ਹੈ।”

ਸਿਡਨੀ ਯੂਨੀਵਰਸਿਟੀ ਦੇ ਸਿਵਲ ਇੰਜੀਨੀਅਰਿੰਗ ਸਕੂਲ ਤੋਂ ਪਾਣੀ ਦੀ ਗੁਣਵੱਤਾ ਦੇ ਖੋਜਕਾਰ ਪ੍ਰੋਫੈਸਰ ਸਟੂਅਰਟ ਕਾਰਨ ਵੀ ਇਸ ਗੱਲ ਨਾਲ ਸਹਿਮਤ ਹਨ।

Flooding events impact water supplies.jpg
Flooding events can impact local drinking water supplies. Credit: Wes Warren/Unsplash

ਸਟੂਅਰਟ ਦਾ ਕਹਿਣਾ ਹੈ ਕਿ ਪਾਣੀ ਦੇ ਸੁਧਾਰ ਦੇ ਇਹ ਮਾਪਦੰਡ ਬੇਹੱਦ ਮਹੱਤਵਪੂਰਨ ਹਨ। ਉਹ ਅੱਗੇ ਦੱਸਦੇ ਹਨ ਕਿ ਪੀਣ ਵਾਲੇ ਪਾਣੀ ਦੀ ਗੁਣਵੱਤਾ ਅਤੇ ਸਵਾਦ ਵੀ ਵੱਖੋ-ਵੱਖਰੇ ਹੋ ਸਕਦੇ ਹਨ, ਇਥੋਂ ਤੱਕ ਕਿ ਵੱਡੇ ਸ਼ਹਿਰਾਂ ਵਿਚ ਵੀ। ਇਸ ਵਿੱਚ ਅੰਤਰ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਪੀਣ ਵਾਲਾ ਪਾਣੀ ਧਰਤੀ ਦੇ ਹੇਠਾਂ ਤੋਂ ਪ੍ਰਾਪਤ ਕੀਤਾ ਗਿਆ ਹੈ ਜਾਂ ਨਦੀਆਂ, ਝੀਲਾਂ ਵਰਗੇ ਸਤ੍ਹਾ ਦੇ ਸੋਮਿਆਂ ਤੋਂ ।

ਆਸਟ੍ਰੇਲੀਆ ਵਿੱਚ ਪੀਣ ਵਾਲੇ ਪਾਣੀ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ:

ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।

ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au  ਉਤੇ ਇੱਕ ਈਮੇਲ ਭੇਜੋ।


Latest podcast episodes

Follow SBS Punjabi

Download our apps

Watch on SBS

Punjabi News

Stream now