75 ਸਾਲਾਂ ਦੀ ਬਜ਼ੁਰਗ ਲੋਰੈਟਾ ਆਪਣੇ ਸਾਰੇ ਕੰਮ ਆਪ ਕਰਨ ਦੀ ਆਦੀ ਹੈ। ਨਾਲ ਹੀ ਉਹ ਆਪਣੇ 81 ਸਾਲਾ ਪਤੀ ਦੀ ਦੇਖਰੇਖ ਵੀ ਆਪ ਇਕੱਲੀ ਹੀ ਕਰਦੀ ਹੈ, ਅਤੇ ਮੰਨਦੀ ਹੈ ਕਿ ਪਰਿਵਾਰ ਕੋਲੋਂ ਮਦਦ ਮੰਗਣਾਂ ਕੋਈ ਸੁਖਾਲਾ ਕੰਮ ਨਹੀਂ ਹੁੰਦਾ।
ਬੇਬੀ ਬੂਮਰ ਵਾਲੀ ਜਨਰੇਸ਼ਨ ਦੇ ਲੋਕਾਂ ਦੇ ਤਾਂ ਖੂਨ ਵਿੱਚ ਹੀ ਅਜਾਦ ਰਹਿਣਾ ਰਚਿਆ ਹੁੰਦਾ ਹੈ। ਅਜਿਹੀ ਮੰਨਦੀ ਹੈ ਮੈਲਬਰਨ ਦੀ ‘ਆਸਟ੍ਰੇਲੀਅਨ ਜਰਮਨ ਵੈਲਫੇਅਰ ਸੋਸਾਇਟੀ’ ਦੀ ਸੋਸ਼ਲ ਵਰਕਰ ਤਾਂਜਾ ਗੈਵਿਨ ।
ਜਿਆਦਾਤਰ ਪ੍ਰਵਾਸੀ ਆਪਣੇ ਬੱਚਿਆਂ ਕੋਲੋਂ ਮਦਦ ਦੀ ਊਮੀਦ ਰੱਖਦੇ ਹਨ, ਨਾਂ ਕਿ ਉਹਨਾਂ ਕੋਲੋਂ ਮਦਦ ਦੀ ਮੰਗ ਸਿੱਧੇ ਹੀ ਕਰਦੇ ਹਨ। ਅਤੇ ਮੈਲਬਰਨ ਦੀ ਹੀ ਇੱਕ ਸੋਸ਼ਲ ਵਰਕਰ ਅਨੂ ਕਰਿਸ਼ਨਨ ਵੀ ਅਜਿਹਾ ਹੀ ਮੰਨਦੀ ਹੈ।
ਇਸ ਦੀ ਇੱਕ ਜਿੰਦਾ ਮਿਸਾਲ ਹੈ ਕਿ ਇਹ ਲੋਗ ਆਪਣੀਆਂ ਦੁੱਖ, ਤਕਲੀਫਾਂ ਅਤੇ ਦਰਦਾਂ ਬਾਬਤ ਇਸ਼ਾਰਾ ਜਿਹਾ ਹੀ ਕਰਦੇ ਰਹਿੰਦੇ ਹਨ ਨਾ ਕਿ ਸਿੱਧਾ ਆਖਦੇ ਹਨ ਬਈ ਮੈਂਨੂੰ ਡਾਕਟਰ ਕੋਲ ਲੈ ਜਾਵੋ।
ਮਨੋਵਿਗਿਆਨੀ ਐਂਡਰੀਆ ਕਰੇਨ ਦਾ ਕਹਿਣਾ ਹੈ ਕਿ ਅਗਰ ਸਿੱਧੇ ਹੀ ਮਦਦ ਮੰਗ ਲਈ ਜਾਵੇ ਤਾਂ ਇਸ ਨਾਲ ਬਹੁਤ ਚਿੰਤਾਵਾਂ ਅਤੇ ਦਿਮਾਗੀ ਦਬਾਅ ਘੱਟ ਸਕਦੇ ਹਨ।
ਕਿਸੇ ਦੂਜੇ ਕੋਲੋਂ ਮਦਦ ਮੰਗਣੀ ਉਸ ਇਨਸਾਨ ਨੂੰ ਹੋਰ ਵੀ ਅੰਤਾਂ ਦੀ ਔਖੀ ਲਗਦੀ ਹੈ ਜੋ ਕਿ ਆਪ ਖੁੱਦ ਹੀ ਮਦਦ ਪ੍ਰਦਾਨ ਕਰਦਾ ਰਿਹਾ ਹੋਵੇ। ਕਰੇਨ ਆਖਦੀ ਹੈ ਕਿ ਇਸ ਵਾਸਤੇ ਸਭ ਤੋਂ ਅਹਿਮ ਤੇ ਜਰੂਰੀ ਚੀਜ ਹੁੰਦੀ ਹੈ, ਇਮਾਨਦਾਰੀ।
ਅਗਰ ਕਿਸੇ ਕੋਲੋਂ ਮਦਦ ਮੰਗਣੀ ਤੁਹਾਡੇ ਸੁਭਾਉ ਵਿੱਚ ਨਹੀਂ ਹੈ ਤਾਂ ਕੋਸ਼ਿਸ਼ ਕਰੋ ਕਿ ਆਪਣੇ ਮਿੱਤਰਾਂ ਪਿਆਰਿਆਂ ਨਾਲ ਜਿਆਦਾ ਤੋਂ ਜਿਆਦਾ ਸਮਾਂ ਬਿਤਾਉ, ਉਹਨਾਂ ਨਾਲ ਚਹਿਲ ਕਦਮੀ ਕਰੋ, ਅਤੇ ਕਈ ਹੋਰ ਪ੍ਰਕਾਰ ਦੀਆਂ ਕਿਰਿਆਵਾਂ ਨੂੰ ਇਕੱਠੇ ਹੋ ਕੇ ਨਿਭਾਉ।
ਤੇ ਅਨੂ ਕਰਿਸ਼ਨਨ ਆਖਦੀ ਹੈ ਕਿ ਬਚਾਉ ਵਾਲੀ ਤਕਨੀਕ ਕਾਫੀ ਸਹਾਈ ਸਿੱਧ ਹੁੰਦੀ ਹੈ।
ਪਰਿਵਾਰਾਂ ਲਈ ਖਰਚੇ ਅਤੇ ਮਾਲੀ ਹਾਲਾਤ ਵੀ ਇੱਕ ਦੂਰੀ ਦਾ ਕਾਰਨ ਬਣ ਸਕਦੇ ਹਨ। ਕਈ ਬਜੁਰਗ ਆਪਣੇ ਬੱਚਿਆਂ ਨੂੰ ਆਪਣੀ ਉਮਰ ਭਰ ਦੀ ਕਮਾਈ ਸੌਂਪ ਦਿੰਦੇ ਹਨ ਅਤੇ ਆਪ ਪੈਸਿਆਂ ਦੇ ਮੁਥਾਜ ਹੋ ਜਾਂਦੇ ਹਨ। ਕਰਿਸ਼ਨਨ ਆਖਦੀ ਹੈ ਕਿ ਇੱਕ ਅਜਿਹਾ ਬੈਂਕ ਅਕਾਉਂਟ ਸਥਾਪਤ ਕਰ ਲੈਣਾ ਚਾਹੀਦਾ ਹੈ ਜਿਸ ਵਿੱਚ ਹਰ ਮਿੱਥੇ ਸਮੇਂ ਪੈਸਾ ਆਉਂਦਾ ਰਹੇ ਅਤੇ ਖਰਚੇ ਦੀ ਕੋਈ ਫਿਕਰ ਨਾ ਰਹੇ।
ਲ਼ੋਰੇਟਾ ਦੀ ਮਾਤਾ ਉਹਨਾਂ ਦੇ ਪਰਿਵਾਰ ਦੇ ਨਾਲ ਹੀ 91 ਸਾਲਾਂ ਤਕ ਰਹੀ ਸੀ, ਜਦੋਂ ਉਸ ਦੀ ਮੌਤ ਹੋਈ। ਪਰ ਉਹ ਆਪਣੇ ਬੱਚਿਆਂ ਕੋਲੋਂ ਇਸ ਤਰਾਂ ਦੀ ਕੋਈ ਉਮੀਦ ਨਹੀਂ ਕਰਦੀ।