SKIP TO MAIN CONTENT

ਕੀ ਆਪਣੇ ਭਾਈਚਾਰੇ ਦੇ ਨਜ਼ਦੀਕ ਰਹਿਣਾ ਲਾਹੇਵੰਦ ਹੈ?

BBQ
Source: Getty Images/Thomas Barwick

ਕਈ ਨਵੇਂ ਪ੍ਰਵਾਸੀ ਆਪਣੇ ਭਾਈਚਾਰੇ ਵਾਲੇ ਇਲਾਕਿਆਂ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ, ਪਰ ਕੀ ਹਮੇਸ਼ਾਂ ਭਾਈਚਾਰੇ ਦੇ ਨੇੜਾ ਰਹਿਣਾ ਲਾਹੇਵੰਦ ਹੋ ਨਿਬੜਦਾ ਹੈ?


Published

By Audrey Bourget

Presented by MP Singh

Source: SBS



Skip to podcast episode content

ਕਈ ਨਵੇਂ ਪ੍ਰਵਾਸੀ ਆਪਣੇ ਭਾਈਚਾਰੇ ਵਾਲੇ ਇਲਾਕਿਆਂ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ, ਪਰ ਕੀ ਹਮੇਸ਼ਾਂ ਭਾਈਚਾਰੇ ਦੇ ਨੇੜਾ ਰਹਿਣਾ ਲਾਹੇਵੰਦ ਹੋ ਨਿਬੜਦਾ ਹੈ?


ਆਸਟ੍ਰੇਲੀਆ ਪ੍ਰਵਾਸ ਕਰਨ ਸਮੇਂ ਜਿਹੜਾ ਸੱਭ ਤੋਂ ਵੱਡਾ ਫੈਸਲਾ ਲੈਣਾ ਹੁੰਦਾ ਹੈ ਉਹ ਹੁੰਦਾ ਹੈ ਕਿ ਕਿਸ ਖਾਸ ਜਗਾ ਤੇ ਰਿਹਾਇਸ਼ ਰੱਖੀ ਜਾਵੇ? ਕਈ ਪ੍ਰਵਾਸੀ ਸੋਚਦੇ ਹਨ ਕਿ ਉਸ ਸ਼ਹਿਰ ਵਿੱਚ ਰਿਹਾ ਜਾਵੇ ਜਿਥੇ ਉਹਨਾਂ ਦੇ ਭਾਈਚਾਰੇ ਦੇ ਲੋਕਾਂ ਦੀ ਬਹੁਤਾਤ ਹੋਵੇ। ਇਹ ਕੁਝ ਠੀਕ ਵੀ ਲਗਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਉਹ ਆਪਣੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਨ ਅਤੇ ਇੱਕੋ ਜਿਹਾ ਸਭਿਆਚਾਰ ਵੀ ਮਾਣ ਸਕਦੇ ਹਨ।

ਰੀਜਨਲ ਅਪੋਰਚੂਨਿਟੀਜ਼ ਦੇ ਮੁਖੀ ਮਾਹੀਰ ਮੋਮਾਂਦ ਕਹਿੰਦੇ ਹਨ ਕਿ ਕਈ ਮਾਮੂਲੀ ਜਿਹੀਆਂ ਚੀਜਾਂ ਜਿਵੇਂ ਕਿ ਤੁਹਾਡੇ ਆਪਣੇ ਇਲਾਕੇ ਵਿੱਚ ਰਾਸ਼ਨ ਦੀ ਦੁਕਾਨ ਦਾ ਹੋਣਾ ਵੀ ਚੰਗਾ ਮਦਦਗਾਰ ਸਿੱਧ ਹੋ ਸਕਦਾ ਹੈ।

ਵੱਡੇ ਭਾਈਚਾਰਿਆਂ ਦੇ ਲੋਕ ਜਿਆਦਾਤਰ ਸ਼ਹਿਰਾਂ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ ਅਤੇ ਉੱਥੋਂ ਦੇ ਮਾਈਗ੍ਰੈਂਟ ਸੈਂਟਰ ਉਹਨਾਂ ਵਾਸਤੇ ਚੰਗੇ ਮਦਦਗਾਰ ਸਿੱਧ ਹੁੰਦੇ ਹਨ।

ਐਡੀਲੇਡ ਦੇ ਮਾਈਗ੍ਰੈਂਟ ਰਿਸੋਰਸ ਸੈਂਟਰ ਵਿੱਚ ਵਲੰਟੀਅਰ ਵਜੋਂ ਕੰਮ ਕਰਨ ਵਾਲੀ ਬੈਰੀਵਾਨਾ ਮੋਹੰਮਦ ਜੋ ਕਿ 1995 ਵਿੱਚ ਬੋਸਨੀਆਂ ਤੋਂ ਸ਼ਰਣਾਰਥੀ ਵਜੋਂ ਆਸਟ੍ਰੇਲੀਆ ਆਈ ਸੀ, ਕਈ ਪ੍ਰਕਾਰ ਦੇ ਸੰਗਠਨਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਬੈਰੀਵਾਨਾ ਦੀ ਮਾਤਾ ਨੇ ਵੀ ਬੋਸਨੀਅਨ ਭਾਈਚਾਰੇ ਵਾਸਤੇ ਕੰਮ ਕਰਦੇ ਹੋਏ ਚੰਗੇ ਸਬੰਧ ਬਣਾਏ ਹੋਏ ਹਨ।

ਬੈਰੀਵਾਨਾ ਦਾ ਮੰਨਣਾ ਹੈ ਕਿ ਬੋਸਨਿਅਨ ਭਾਈਚਾਰੇ ਦੇ ਨੇੜੇ ਰਹਿਣਾ ਉਹਨਾਂ ਲਈ ਕਾਫੀ ਫਾਇਦੇਮੰਦ ਰਿਹਾ ਹੈ।

ਫਾਤਿਮਾ ਸਾਲਿਹੀ ਵੀ ਐਡੀਲੇਡ ਦੇ ਨਜ਼ਦੀਕ ਹੀ ਰਹਿੰਦੀ ਹੈ ਜੋ ਕਿ ਆਪਣੇ ਪਰਿਵਾਰ ਨਾਲ 2018 ਵਿੱਚ ਅਫਗਾਨਿਸਤਾਨ ਤੋਂ ਪ੍ਰਵਾਸ ਕਰਕੇ ਆਸਟ੍ਰੇਲੀਆ ਆਈ ਸੀ। ਇਹ ਵੀ ਕਈ ਕਲੱਬਾਂ ਨਾਲ ਜੁੜੀ ਹੋਈ ਹੈ ਅਤੇ ਯੂਨਿਵਰਸਿਟੀ ਪੜਨ ਦੇ ਨਾਲ-ਨਾਲ ਅਫਗਾਨੀ ਭਾਈਚਾਰੇ ਨਾਲ ਵੀ ਮਿਲ ਕੇ ਕੰਮ ਕਰ ਰਹੀ ਹੈ।

ਇਸ ਦੇ ਮਾਪੇ ਜੋ ਕਿ ਇਸ ਸਮੇਂ ਅੰਗਰੇਜੀ ਸਿਖ ਰਹੇ ਹਨ, ਵਾਸਤੇ ਅਫਗਾਨੀ ਭਾਈਚਾਰੇ ਦੇ ਨਜ਼ਦੀਕ ਰਹਿਣਾ ਵੀ ਕਾਫੀ ਜਰੂਰੀ ਜਾਪਦਾ ਹੈ।

ਮੋਮਾਂਦ ਅਨੁਸਾਰ ਜਿੱਥੇ ਆਪਣੇ ਭਾਈਚਾਰੇ ਦੇ ਨਜ਼ਦੀਕ ਰਹਿਣ ਦੇ ਕਈ ਫਾਇਦੇ ਹਨ ਉਥੇ ਨਾਲ ਹੀ ਇੱਕ ਖਾਸ ਜਗਾ ਤੇ ਲੰਬੇ ਸਮੇਂ ਤੱਕ ਰਿਹਣਾ ਵੀ ਚੰਗਾ ਨਹੀਂ ਲਗਦਾ।

ਮੋਹੰਮਦ ਦਾ ਮੰਨਣਾ ਹੈ ਕਿ ਭਾਈਚਾਰੇ ਨਜ਼ਦੀਕ ਰਹਿਣ ਨਾਲ ਨਵੇਂ ਆਏ ਪ੍ਰਵਾਸੀ ਵੀ ਆਸਟ੍ਰੇਲੀਅਨ ਸਭਿਆਚਾਰ ਵਿੱਚ ਨਿੱਘਰ ਯੋਗਦਾਨ ਪਾ ਸਕਦੇ ਹਨ।

Click on the player at the top of the page to listen to this feature in Punjabi.

Listen to SBS Punjabi Monday to Friday at 9 pm. Follow us on Facebook.


Latest podcast episodes

Follow SBS Punjabi

Download our apps

Watch on SBS

Punjabi News

Stream now