ਸਿਡਨੀ ਰਹਿੰਦੇ ਇਸ ਟਰੱਕ ਡਰਾਈਵਰ ਅਤੇ ਬੌਡੀਬਿਲਡਰ ਨੌਜਵਾਨ ਪ੍ਰਭਜੋਤ ਸਿੰਘ ਪੰਨੂ ਨੇ 2025 ਦੇ International Fitness and Bodybuilding Federation (IFBB) ਦੇ ਅੰਡਰ 90kg ਨਿਊ ਸਾਊਥ ਵੇਲਜ਼ ਕੰਪੀਟੀਸ਼ਨ 'ਚ ਗੋਲਡ ਅਤੇ ਨੈਸ਼ਨਲ ਕੰਪੀਟੀਸ਼ਨ 'ਚ ਸਿਲਵਰ ਮੈਡਲ ਜਿੱਤਣ ਦਾ ਮਾਣ ਹਾਸਿਲ ਕੀਤਾ ਹੈ। ਇਸ ਕੰਪੀਟੀਸ਼ਨ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜੋ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੁੰਦਾ ਹੈ ਅਤੇ 200 ਦੇ ਕਰੀਬ ਅਥਲੀਟ ਹਿੱਸਾ ਲੈਂਦੇ ਹਨ।
2018 ਵਿੱਚ ਪਹਿਲੀ ਜਿੱਤ ਤੋਂ ਸ਼ੁਰੂਆਤ ਕਰਨ ਵਾਲੇ ਨੌਜਵਾਨ ਪ੍ਰਭਜੋਤ ਨੇ ਦੱਸਿਆ ਕਿ ਬੌਡੀਬਿਲਡਿੰਗ ਹੋਰ ਖੇਡਾਂ ਨਾਲੋਂ ਵੱਖਰੀ ਹੈ ਜਿਸ ਵਿੱਚ ਮਨ ਉੱਤੇ ਕਾਬੂ, ਅਨੁਸ਼ਾਸ਼ਨ ਅਤੇ ਲਗਾਤਾਰ ਮਿਹਨਤ ਹੀ ਤੁਹਾਨੂੰ ਜੇਤੂ ਬਣਾਉਂਦੀ ਹੈ। ਪਰ ਇਸ ਖੇਡ ਵਿੱਚ ਪ੍ਰਭਜੋਤ ਨੇ ਆਪਣੀ ਜਗ੍ਹਾ ਕਿਸ ਤਰ੍ਹਾਂ ਬਣਾਈ?
ਪ੍ਰਭਜੋਤ ਦਾ ਪੂਰਾ ਸਫ਼ਰ ਜਾਨਣ ਲਈ ਇਹ ਇੰਟਰਵਿਊ ਸੁਣੋ...
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





