ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਐਕਸਪਲੇਨਰ: IVF ਡੇਟਾ ਬ੍ਰੀਚ ਤੋਂ ਬਾਅਦ, ਆਸਟ੍ਰੇਲੀਆ ‘ਚ ਪ੍ਰਭਾਵਿਤਾਂ ਦੀ ‘ਕਲਾਸ ਐਕਸ਼ਨ ਮੁਕੱਦਮੇ’ ਵਿੱਚ ਦਿਲਚਸਪੀ

Source Shutterstock, The Conversation KateStudio Credit: Cameron Carr
IVF ਦੇ ਜ਼ਰੀਏ ਗਰਭਵਤੀ ਹੋਣ ਤੋਂ ਕਈ ਸਾਲ ਬਾਅਦ, ਇਜ਼ਾਬੇਲ ਲੇਵਿਸ ਨੇ ਸੋਚਿਆ ਕਿ ਮੁਸ਼ਕਿਲ ਸਮਾਂ ਸਮਾਪਤ ਹੋ ਗਿਆ ਹੈ ਪਰ ਇਸਤੋਂ ਬਾਅਦ ਉਸਨੂੰ ਪਤਾ ਲੱਗਿਆ ਕਿ ਸਾਈਬਰ ਅਪਰਾਧੀਆਂ ਨੇ ਉਸ ਫਰਟੀਲਿਟੀ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਹੈ ਜਿਥੋਂ ਉਸਨੇ IVF ਪ੍ਰਕਿਰਿਆ ਕਰਾਈ ਸੀ। ਜੀਨੀਆ ਫਰਟੀਲਿਟੀ ਕਲੀਨਿਕ ਵਿਖੇ ਡੇਟਾ ਬ੍ਰੀਚ ਵਿੱਚ ਮਰੀਜ਼ ਦੇ ਡਾਕਟਰੀ ਇਤਿਹਾਸ, ਇਲਾਜ, ਦਵਾਈਆਂ ਅਤੇ ਨਾਲ ਹੀ ਪੈਥੋਲੋਜੀ ਅਤੇ ਡਾਇਗਨੌਸਟਿਕ ਟੈਸਟ ਦੇ ਨਤੀਜੇ ਸ਼ਾਮਲ ਸਨ। ਹੁਣ, ਸੈਂਕੜੇ ਆਸਟ੍ਰੇਲੀਆਈ ਲੋਕਾਂ ਨੇ ਇਸ ਬ੍ਰੀਚ 'ਤੇ ਇੱਕ ਕਲਾਸ ਐਕਸ਼ਨ ਮੁਕੱਦਮੇ ਵਿੱਚ ਦਿਲਚਸਪੀ ਦਿਖਾਈ ਹੈ, ਜੋ ਕਿ ਆਸਟ੍ਰੇਲੀਆ ਦੇ ਪ੍ਰਾਈਵੇਸੀ ਐਕਟ ਵਿੱਚ ਨਵੇਂ ਸੁਧਾਰਾਂ ਦਾ ਪਹਿਲਾ ਟੈਸਟ ਹੋ ਸਕਦਾ ਹੈ।
Share