ਸਿਡਨੀ ਤੋਂ 62 ਸਾਲ ਦੇ ਸਤਨਾਮ ਬਾਜਵਾ ਪਿੱਛਲੇ 2 ਦਹਾਕਿਆਂ ਤੋਂ ਆਸਟ੍ਰੇਲੀਆ ਦੀਆਂ ਵੱਖ-ਵੱਖ ਦੌੜਾਂ ਵਿੱਚ ਭਾਗ ਲੈ ਚੁੱਕੇ ਹਨ ਅਤੇ ਇਸ ਗੱਲਬਾਤ ਵਿੱਚ ਉਹ 14km ਦੀ ‘City 2 Surf ਦੌੜ’, 42km ਦੇ ਮੈਰਾਥਨ ਅਤੇ 100km ਦੀ 'Ultra-Trail Australia by UTMB' ਬਾਰੇ ਦੱਸਦੇ ਹਨ।
ਦੂਸਰੇ ਪਾਸੇ ਜਸਦੀਪ ਬੰਗਾ ਪਿੱਛਲੇ ਇੱਕ ਸਾਲ ਤੋਂ 5km ਲੰਬੀ Park Run ਵਿੱਚ ਹਿੱਸਾ ਲੈ ਰਹੇ ਹਨ। ਆਪਣੇ ਦੋਸਤਾਂ ਤੋਂ ਪ੍ਰੇਰਨਾ ਲੈ ਕੇ ਜਸਦੀਪ ਨੇ ਆਪਣਾ ਸਫਰ ਪਹਿਲਾਂ ਸੈਰ ਤੋਂ ਸ਼ੁਰੂ ਕੀਤਾ ਅਤੇ ਹੁਣ ਉਹ ਲੰਬੀ ਦੂਰੀ ਦੀ ਦੌੜ ਵਿੱਚ ਸ਼ੌਂਕ ਨਾਲ ਭਾਗ ਲੈ ਰਹੇ ਹਨ।
ਕੁਈਨਜ਼ਲੈਂਡ ਦੇ ਪੰਜਾਬੀ ਪਰਵਾਸੀ ਪਰਿਵਾਰ ਵਿੱਚ ਪੈਦਾ ਹੋਈ ਅਤੇ ਹੁਣ ਨੋਰਥਰਨ ਟੈਰੇਟੋਰੀ ਦੀ ਰਹਿਣ ਵਾਲੀ ਸਤਕੀਰਤ ਕੌਰ ਕੁਦਰਤ ਨਾਲ ਨਜ਼ਦੀਕੀ ਮਹਿਸੂਸ ਕਰਨ ਲਈ ਭੱਜਦੀ ਹੈ। ਸਤਕੀਰਤ ਸਿਡਨੀ ਦੀ ‘City 2 Surf ਦੌੜ’, ਬ੍ਰਿਸਬੇਨ ਮੈਰਾਥਨ ਵਿੱਚ 10km ਦੀ ਦੌੜ ਅਤੇ ਇੱਕ 24km ਦੇ ਮੈਰਾਥਨ ਵਿੱਚ ਹਿੱਸਾ ਲੈ ਚੁਕੀ ਹੈ।
ਇਸ ਪੌਡਕਾਸਟ ਵਿੱਚ ਤਿੰਨ ਅਜਿਹੇ ਦੌੜਾਕਾਂ ਨੇ ਐਸ ਬੀ ਐਸ ਪੰਜਾਬੀ ਨਾਲ ਆਪਣੀ ਕਹਾਣੀ ਸਾਂਝੀ ਕੀਤੀ ਜੋ ਸ਼ੌਂਕੀਆਂ ਤੌਰ 'ਤੇ ਲੰਬੀ ਦੂਰੀ ਦੀਆਂ ਦੌੜਾਂ ਵਿੱਚ ਹਿੱਸਾ ਲੈਂਦੇ ਹਨ। ਪੂਰੀ ਗੱਲਬਾਤ ਸੁਨਣ ਲਈ ਸੁਣੋ ਇਹ ਪੌਡਕਾਸਟ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।