ਕੇਮਾਰਟ (Kmart) ਵੱਲੋਂ ਲਾਂਚ ਕੀਤੀਆਂ $89 ਦੀਆਂ ਸਮਾਰਟ ਐਨਕਾਂ ਨੇ ਸਮਾਰਟ ਪਹਿਨਣਯੋਗ (Wearable) ਤਕਨਾਲੋਜੀ ਨੂੰ ਇੱਕ ਵਾਰ ਫਿਰ ਚਰਚਾ ਵਿੱਚ ਲਿਆ ਦਿੱਤਾ ਹੈ। ਇਹ ਐਨਕਾਂ ਵੀਡੀਓ ਰਿਕਾਰਡਿੰਗ ਅਤੇ AI ਫੀਚਰਾਂ ਨਾਲ ਲੈਸ ਹਨ ਅਤੇ ਮੈਟਾ ਤੇ ਰੇ-ਬੈਨ ਦੀਆਂ ਮਹਿੰਗੀਆਂ ਸਮਾਰਟ ਐਨਕਾਂ ਦਾ ਸਸਤਾ ਵਿਕਲਪ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਾਰੀ ਪਹਿਨਣਯੋਗ ਤਕਨਾਲੋਜੀ ਨਿੱਜਤਾ ਅਤੇ ਸੁਰੱਖਿਆ ਸਬੰਧੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ, ਕਿਉਂਕਿ ਇਹ ਬਿਨਾਂ ਦੱਸੇ ਲੋਕਾਂ ਦੀ ਰਿਕਾਰਡਿੰਗ ਅਤੇ ਡਾਟਾ ਇਕੱਠਾ ਕਰਨ ਦੇ ਸਮਰੱਥ ਹਨ।
ਕਾਨੂੰਨੀ ਮਾਹਿਰਾਂ ਅਨੁਸਾਰ ਆਸਟ੍ਰੇਲੀਆ ਦੇ ਨਿੱਜਤਾ ਕਾਨੂੰਨ ਰਾਜ-ਦਰ-ਰਾਜ ਵੱਖਰੇ ਹਨ ਅਤੇ ਇਸ ਨਵੀਂ ਤਕਨਾਲੋਜੀ ਨਾਲ ਪੂਰੀ ਤਰ੍ਹਾਂ ਤਾਲਮੇਲ ਨਹੀਂ ਰੱਖਦੇ। ਖੋਜਕਾਰਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਇਨ੍ਹਾਂ ਐਨਕਾਂ ਦੀ ਵਰਤੋਂ ਵੱਧ ਰਹੀ ਹੈ, ਜਦਕਿ ਨਿਯਮ ਬਣਾਉਣ ਵਾਲੀਆਂ ਸੰਸਥਾਵਾਂ ਹਾਲੇ ਵੀ ਇਸ ਤਕਨਾਲੋਜੀ ਦੇ ਪਿੱਛੇ ਚੱਲ ਰਹੀਆਂ ਹਨ। ਇਸ ਪੌਡਕਾਸਟ ਰਾਹੀਂ ਜਾਣੋ ਕਿ ਇਹ ਤਕਨਾਲੋਜੀ ਕਿੰਨੀ ਲਾਭਦਾਇਕ ਜਾਂ ਖਤਰਨਾਕ ਹੈ ਅਤੇ ਇਸ ਦੀ ਵਰਤੋਂ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





