ਖੇਤਰੀ ਵਿਕਟੋਰੀਆ ਦੇ ਸ਼ੈਪਰਟਨ ਵਿੱਚ ਰਹਿੰਦੇ ਸਰਮੁਹੱਬਤ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਡਿਜੀਟਲ ਦੁਨੀਆ ਵਿੱਚ ਨਵੀਂ ਪਛਾਣ ਦੇਣ ਦੇ ਮਕਸਦ ਨਾਲ ‘ਸੁਹਾਵੀ’ ਆਡੀਓਬੁੱਕ ਐਪ ਦੀ ਸ਼ੁਰੂਆਤ ਕੀਤੀ ਹੈ। SBS Punjabi ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪੰਜਾਬੀ ਕਿਤਾਬਾਂ ਨੂੰ ਉੱਚ ਗੁਣਵੱਤਾ ਵਾਲੇ ਆਡੀਓ ਰੂਪ ਵਿੱਚ ਦੁਨੀਆ ਭਰ ਦੇ ਸਰੋਤਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਹ ਐਪ ਉਹਨਾਂ ਦੀ ਬੇਟੀ ਸੁਹਾਵੀ ਦੇ ਨਾਮ ਉੱਤੇ ਰੱਖੀ ਗਈ ਹੈ, ਜਿਸ ਦਾ ਅਰਥ ਹੈ "ਪਵਿੱਤਰ ਅਤੇ ਪਾਵਨ"। ਅੰਮ੍ਰਿਤਸਰ, ਲੁਧਿਆਣਾ ਅਤੇ ਲਾਹੌਰ ਵਿਚ ਸਟੂਡੀਓਜ਼ ਰਾਹੀਂ ਪੇਸ਼ੇਵਰ ਨੈਰੇਸ਼ਨ ਅਤੇ ਐਡੀਟਿੰਗ ਤੋਂ ਬਾਅਦ ਐਪ ਉੱਤੇ ਕਿਤਾਬਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਸਰਮੁਹੱਬਤ ਦੇ ਮੁਤਾਬਿਕ ਅੱਧੇ ਮਿਲੀਅਨ ਡਾਲਰ ਤੋਂ ਵੱਧ ਦੀ ਨਿੱਜੀ ਲਾਗਤ ਨਾਲ ਉਹਨਾਂ ਨੇ ਹੁਣ ਤੱਕ ਚਾਰ ਸੌ ਤੋਂ ਵੱਧ ਕਿਤਾਬਾਂ ਰਿਕਾਰਡ ਕੀਤੀਆਂ ਹਨ। ਆਫਲਾਈਨ ਡਾਊਨਲੋਡ ਦੀ ਸਹੂਲਤ ਨਾਲ ਇਹ ਐਪ ਫ੍ਰੀ ਹੈ, ਅਤੇ ਬਿਨਾਂ ਵਿਗਿਆਪਨਾਂ ਦੇ ਚੱਲ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਨੂੰ ਹਰ ਆਧੁਨਿਕ ਡਿਜੀਟਲ ਪਲੇਟਫਾਰਮ 'ਤੇ ਮਜ਼ਬੂਤੀ ਨਾਲ ਮੌਜੂਦ ਹੋਣਾ ਚਾਹੀਦਾ ਹੈ। ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਸ਼ੈਪਰਟਨ ਦੀ ਬਹੁ-ਸੱਭਿਆਚਾਰਕ ਪਛਾਣ ਅਤੇ ਖੇਤਰੀ ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀਆਂ ਦੇ ਤਜਰਬਿਆਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਸੁਣੋ ਇਹ ਖਾਸ ਇੰਟਰਵਿਊ ਇਸ ਪੌਡਕਾਸਟ ਰਾਹੀਂ...
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





