ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਐਸ ਬੀ ਐਸ ਦੇ 50 ਸਾਲ: ਸੁਣੋ ਡਾਰਵਿਨ ਤੋਂ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

Darwin Special- Outside Broadcast by SBS Punjabi.
ਐਸ ਬੀ ਐਸ ਰੇਡੀਓ ਦੇ 50 ਸਾਲ ਪੂਰੇ ਹੋਣ ਜਾ ਰਹੇ ਹਨ। ਇਸੇ ਸਬੰਧ ਵਿੱਚ ਇੱਕ ਖਾਸ ਕੋਸ਼ਿਸ਼ ਕਰਦੇ ਹੋਏ ਐਸ ਬੀ ਐਸ ਪੰਜਾਬੀ ਨੇ ਨੋਰਥਰਨ ਟੈਰੀਟ੍ਰੀ ਦੀ ਰਾਜਧਾਨੀ ਡਾਰਵਿਨ ਤੋਂ ਇੱਕ ਲਾਈਵ ਰੇਡੀਓ ਸ਼ੋਅ ਕੀਤਾ। ਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਮੁੱਖ ਖ਼ਬਰਾਂ ਤੋਂ ਇਲਾਵਾ ਪਰਵਾਸ ਅਤੇ ਰਹਿਣ ਸਹਿਣ ਪੱਖੋਂ, ਡਾਰਵਿਨ ਦੇ ਨਿਰੰਤਰ ਵਧ-ਫੁੱਲ ਰਹੇ ਪੰਜਾਬੀ ਭਾਈਚਾਰੇ ਨਾਲ ਕੁਝ ਖਾਸ ਗੱਲਾਂ ਪੇਸ਼ ਕੀਤੀਆਂ ਗਈਆਂ। ਸਾਲ 2017 ਵਿੱਚ, ਆਸਟ੍ਰੇਲੀਅਨ ਆਫ ਦਾ ਯੀਅਰ ਰਹੇ ਤਜਿੰਦਰ ਪਾਲ ਸਿੰਘ ਅਤੇ ਪਿਛਲੇ 30 ਸਾਲ ਤੋ ਡਾਰਵਿਨ ਵਿੱਚ ਰਹਿਣ ਵਾਲੇ ਜਸਮਿੰਦਰ ਆਨੰਦ ਦੇ ਬਹੁਮੁੱਲੇ ਅਨੁਭਵਾਂ ਦੇ ਨਾਲ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇਸ ਸਥਾਨ ਲਈ ਦ੍ਰਿਸ਼ਟੀਕੋਣਾਂ ਨੂੰ ਵੀ ਜਾਣੋ ਇਸ ਪੌਡਕਾਸਟ ਦੇ ਜ਼ਰੀਏ।
Share