ਬੁਸ਼ਫਾਇਰ ਦੌਰਾਨ ਜਾਨ ਬਚਾਉਣ ਵਾਲੀ ਬਹਾਦਰੀ ਲਈ ਹਰਮਨਦੀਪ ਸਨਮਾਨਿਤ

Hermandeep.jpg

ਕੌਫਸ ਹਾਰਬਰ ਦੇ ਹਰਮਨਦੀਪ ਸਿੰਘ ਸਿੱਧੂ ਨੂੰ ਕੀਤਾ ਗਿਆ ਸਨਮਾਨਿਤ Credit: Harmandeep

ਕੌਫਸ ਹਾਰਬਰ ਦੇ ਜੰਮਪਲ 28 ਸਾਲਾ ਹਰਮਨਦੀਪ ਸਿੰਘ ਸਿੱਧੂ ਰੂਰਲ ਫਾਇਰ ਸਰਵਿਸ ਨਾਲ ਕਾਫੀ ਲੰਬੇ ਸਮੇਂ ਤੋਂ ਸੇਵਾ ਦੁਆਰਾ ਜੁੜੇ ਹੋਏ ਹਨ। ਉਨ੍ਹਾਂ ਨੂੰ ਉਸ ਸਮੇਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਭਿਆਨਕ ਬੁਸ਼ਫਾਇਰ ਨਾਲ ਨਜਿੱਠਦੇ ਹੋਏ ਉਨ੍ਹਾਂ ਦੀ ਇੱਕ ਸਾਥੀ ਵਲੰਟੀਅਰ ਬੇਹੋਸ਼ ਹੋ ਗਈ। ਹਰਮਨਦੀਪ ਨੇ ਨਾ ਸਿਰਫ ਉਸ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ, ਬਲਕਿ ਉਸ ਨੂੰ ਲੰਬੀ ਡਰਾਈਵ ਕਰਦੇ ਹੋਏ ਸੁਰੱਖਿਅਤ ਸਥਾਨ 'ਤੇ ਵੀ ਪਹੁੰਚਾਇਆ ਜਿਸ ਨਾਲ ਉਸ ਦੀ ਜਾਨ ਬਚਾਈ ਜਾ ਸਕੀ।


ਨਿਊ ਸਾਊਥ ਵੇਲਜ਼ ਦੇ ਪੰਜਾਬੀਆਂ ਦੀ ਭਰਪੂਰ ਵੱਸੋਂ ਵਾਲੇ ਕੌਫਸ ਹਾਰਬਰ ਸ਼ਹਿਰ ਦੇ ਜੰਮਪਲ 28 ਸਾਲਾ ਹਰਮਨਦੀਪ ਸਿੰਘ ਸਿੱਧੂ ਆਪਣੀ ਨੌਕਰੀ ਅਤੇ ਪਰਿਵਾਰ ਨਾਲ ਖੇਤੀਬਾੜੀ ਕਰਨ ਦੇ ਨਾਲ ਨਾਲ ਸੇਵਾ ਵਜੋਂ ਰੂਰਲ ਫਾਇਰ ਸਰਵਿਸ ਨਾਲ ਵੀ ਕਈ ਸਾਲਾਂ ਤੋਂ ਜੁੜੇ ਹੋਏ ਹਨ।

ਮਿਤੀ 2 ਅਕਤੂਬਰ 2023 ਦੀ ਸਿਖਰ ਦੀ ਗਰਮੀ ਵਾਲੀ ਦੁਪਿਹਰ ਸਮੇਂ ਖੇਤਰੀ ਇਲਾਕੇ 'ਗਲੈੱਨ ਕਰੀਕ' ਵਿੱਚ ਲੱਗੀ ਇੱਕ ਬੁਸ਼ਫਾਇਰ ਤੋਂ ਉੱਥੋਂ ਦੀਆਂ ਜਾਇਦਾਦਾਂ ਦੀ ਰੱਖਿਆ ਕਰਦੇ ਸਮੇਂ ਹਰਮਨ ਦੀ ਇੱਕ ਵਲੰਟੀਅਰ ਸਾਥੀ ਗਰਮੀ ਨਾ ਸਹਾਰਦੀ ਹੋਈ ਅਚਾਨਕ ਬੇਹੋਸ਼ ਹੋ ਗਈ ਅਤੇ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਕਰਨ ਲੱਗੀ।

ਹਰਮਨ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, "ਮੈਂ ਆਪਣੇ ਆਪ ਨੂੰ ਸ਼ਾਂਤ ਰੱਖਦੇ ਹੋਏ ਉਸ ਵਲੰਟੀਅਰ ਨੂੰ ਫਰਸਟ ਏਡ ਪ੍ਰਦਾਨ ਕੀਤੀ ਜਿਸ ਨਾਲ ਉਹ ਹੋਸ਼ ਵਿੱਚ ਤਾਂ ਨਹੀਂ ਆਈ ਪਰ ਉਸ ਨੂੰ ਸਾਹ ਆਮ ਵਾਂਗ ਆਉਣ ਲੱਗਿਆ।"

ਉਸ ਤੋਂ ਬਾਅਦ ਹਰਮਨ ਆਪਣੇ ਉਸ ਸਾਥੀ ਨੂੰ ਆਪਣੇ ਟਰੱਕ ਦੀ ਕੈਬਿਨ ਵਿੱਚ ਲਿਟਾ ਕੇ ਕੱਚੇ ਰਸਤਿਆਂ ਦੇ ਵਿੱਚੋਂ ਦੀ ਛੋਟਾ ਰਸਤਾ ਤੈਅ ਕਰਦੇ ਹੋਏ ਕਈ ਕਿਲੋਮੀਟਰ ਦੂਰ ਵਾਪਸ ਇੱਕ ਅਜਿਹੇ ਸਥਾਨ 'ਤੇ ਲੈ ਗਿਆ ਜਿੱਥੇ ਐਂਬੂਲੈਂਸ ਉਸ ਦਾ ਇੰਤਜ਼ਾਰ ਕਰ ਰਹੀ ਸੀ।
Harmandeep Award.jfif
ਐਸ ਐਸ ਡਬਲਿਊ ਦੇ ਰੂਰਲ ਫਾਇਰ ਸਰਵਿਸ ਦੇ ਕਮਿਸ਼ਨਰ ਵੱਲੋਂ ਹਰਮਨਦੀਪ ਸਿੰਘ ਲਈ ਜਾਰੀ ਕੀਤਾ ਸਨਮਾਨ ਪੱਤਰ
ਹਰਮਨ ਵੱਲੋਂ ਇਸ ਮੁਸ਼ਕਿਲ ਦੀ ਘੜੀ ਵਿੱਚ ਦਿਖਾਈ ਬਹਾਦਰੀ ਕਾਰਨ ਉਸ ਨੂੰ ਐਨ ਐਸ ਡਬਲਿਊ ਦੇ ਕਮਿਸ਼ਨਰ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ।

"ਮੈਂ ਪਿਛਲੇ ਕਈ ਸਾਲਾਂ ਤੋਂ ਰੂਰਲ ਫਾਇਰ ਸਰਵਿਸ ਨਾਲ ਸੇਵਾ ਕਰਦਾ ਆ ਰਿਹਾ ਹਾਂ ਅਤੇ ਬਹੁਤ ਸਾਰੀਆਂ ਭਿਆਨਕ ਅੱਗਾਂ ਅਤੇ ਹੜਾਂ ਵਰਗੀਆਂ ਸਥਿਤੀਆਂ ਦੌਰਾਨ ਸੇਵਾਵਾਂ ਨਿਭਾ ਚੁੱਕਾ ਹਾਂ," ਹਰਮਨ ਨੇ ਦੱਸਿਆ।

ਨਿਊ ਸਾਊਥ ਵੇਲਜ਼ ਰੂਰਲ ਫਾਇਰ ਸਰਵਿਸ ਦੀ ਸਪੋਕਸਪਰਸਨ ਸੁਪਰਡੰਟ ਸਾਰਾਹ ਹੂਅਰ ਨੇ ਐਸ ਬੀ ਐਸ ਪੰਜਾਬੀ ਲਈ ਇੱਕ ਖਾਸ ਸੁਨੇਹਾ ਭੇਜਦੇ ਹੋਏ ਹਰਮਨ ਦੀ ਇਸ ਬਹਾਦਰੀ ਨੂੰ ਹੋਰਨਾਂ ਲਈ ਮਿਸਾਲ ਅਤੇ ਪ੍ਰੇਰਨਾ ਦਾ ਸਰੋਤ ਦੱਸਿਆ ਹੈ।

'ਹਰਨਦੀਪ ਸਿੰਘ ਸਿੱਧੂ ਵੱਲੋਂ ਕੀਤੇ ਇਸ ਬਹਾਦਰੀ ਭਰੇ ਕਾਰਨਾਮੇ ਲਈ ਜਿੱਥੇ ਅਸੀਂ ਉਸ ਨੂੰ ਮੁਬਾਰਕਬਾਦ ਦਿੰਦੇ ਹਾਂ, ਉੱਥੇ ਨਾਲ ਹੀ ਉਮੀਦ ਕਰਦੇ ਹਾਂ ਕਿ ਭਾਈਚਾਰੇ ਦੇ ਹੋਰਨਾਂ ਲੋਕਾਂ ਨੂੰ ਵੀ ਇਸ ਤੋਂ ਪ੍ਰੇਰਨਾਂ ਮਿਲੇਗੀ ਅਤੇ ਉਹ ਵੀ ਕਿਸੇ ਨਾ ਕਿਸੇ ਪ੍ਰਕਾਰ ਦੀ ਵਲੰਟੀਅਰ ਸੇਵਾ ਨਾਲ ਜਰੂਰ ਹੀ ਜੁੜਨਗੇ", ਸਾਰਾਹ ਨੇ ਕਿਹਾ।

ਹਰਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਆਪਣਾ ਫਰਜ਼ ਅਦਾ ਕੀਤਾ ਹੈ ਅਤੇ ਉਹ ਪਹਿਲਾਂ ਇਸ ਸਨਮਾਨ ਵਾਸਤੇ ਅੱਗੇ ਆਉਣ ਲਈ ਵੀ ਝਿਜਕ ਰਹੇ ਸਨ।

ਹਰਮਨ ਨੇ ਭਾਈਚਾਰੇ ਨੂੰ ਅਪੀਲ ਕਰਦੇ ਹੋਏ ਕਿਹਾ, "ਰੂਰਲ ਫਾਇਰ ਸਰਵਿਸ ਦੇ ਨਾਲ ਐਸ ਈ ਐਸ, ਵੀ ਆਰ ਏ ਵਰਗੀਆਂ ਹੋਰ ਕਈ ਸੰਸਥਾਵਾਂ ਹਨ ਜਿਨ੍ਹਾਂ ਨਾਲ ਜੁੜ ਕੇ ਹਰ ਕੋਈ ਵਲੰਟੀਅਰ ਵਜੋਂ ਸੇਵਾ ਨਿਭਾ ਸਕਦਾ ਹੈ"।

ਹਰਮਨਦੀਪ ਸਿੰਘ ਸਿੱਧੂ ਦੀ ਬਹਾਦਰੀ ਭਰੇ ਇਸ ਕਾਰਨਾਮੇ ਬਾਰੇ ਵਿਸਥਾਰਤ ਜਾਣਕਾਰੀ ਹਾਸਿਲ ਕਰਨ, ਅਤੇ ਵਲੰਟੀਅਰ ਵਜੋਂ ਸੇਵਾ ਨਿਭਾਉਣ ਲਈ ਕਿਹੜੀ ਸੰਸਥਾ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ, ਇਸ ਸਭ ਬਾਰੇ ਜਾਨਣ ਲਈ ਸੁਣੋ ਇਹ ਪੌਡਕਾਸਟ..

ਹੋਰ ਵੇਰਵੇ ਲਈ ਆਡੀਓ ਬਟਨ 'ਤੇ ਕਲਿਕ ਕਰੋ

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand