100 ਤੋਂ ਵੀ ਵੱਧ ਫ਼ਿਲਮਾਂ ਵਿੱਚ ਜਾਨ ਪਾਉਣ ਵਾਲੇ ਤੇ ਲੰਬੇ ਸਮੇਂ ਤੋਂ ਰੰਗਮੰਚ ਨਾਲ਼ ਸਾਂਝ ਰੱਖਣ ਵਾਲ਼ੇ ਰਾਣਾ ਰਣਬੀਰ 'ਮਾਸਟਰ ਜੀ' ਨਾਟਕ ਦੇ ਮੰਚਨ ਲਈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ 'ਤੇ ਹਨ।
ਇਹ ਨਾਟਕ ਰਾਣਾ ਰਣਬੀਰ ਅਤੇ ਨਾਮਵਰ ਲੇਖਕ ਜਸਵੰਤ ਜ਼ਫ਼ਰ ਵਲੋਂ ਲਿਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਰਾਣਾ ਰਣਬੀਰ ਨੇ ਕਾਮੇਡੀ ਅਤੇ ਸੰਜੀਦਾ ਅਦਾਕਾਰੀ ਸਦਕੇ ਜਿਥੇ ਪੰਜਾਬੀ ਫਿਲਮ ਸਨਅਤ ਵਿੱਚ ਸਥਾਪਤੀ ਦੇ ਝੰਡੇ ਗੱਡੇ ਉਥੇ ਆਪਣੀਆਂ ਸਾਹਿਤਿਕ ਲਿਖਤਾਂ ਜ਼ਰੀਏ ਰਚਨਾਤਮਕ ਕਲਾ ਦਾ ਵੀ ਲੋਹਾ ਮਨਵਾਇਆ ਹੈ।
ਲੇਖਣੀ ਪੱਖੋਂ ਪੰਜਾਬੀ ਫ਼ਿਲਮ 'ਖਿੱਚ ਘੁੱਗੀ ਖਿੱਚ' ਤੇ ਬਾਲੀਵੁੱਡ ਦੀ 'ਲਾਲ ਸਿੰਘ ਚੱਡਾ' ਵਰਗੀਆਂ ਫ਼ਿਲਮਾਂ ਲਈ ਪਾਏ ਯੋਗਦਾਨ ਲਈ ਉਨ੍ਹਾਂ ਦਾ ਅਕਸਰ ਜ਼ਿਕਰ ਹੁੰਦਾ ਹੈ।

Rana Ranbir with the books he authored.
ਇੰਟਰਵਿਊ ਦੌਰਾਨ ਉਨ੍ਹਾਂ ਆਪਣੇ ਛੋਟੇ ਕੱਦ ਕਾਰਨ ਹੁੰਦੀਆਂ ਟਿੱਚਰਾਂ 'ਤੋਂ ਉਪਜੇ ਤਜ਼ਰਬਿਆਂ ਬਾਰੇ ਵੀ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਰਿਵਾਰ, ਦੋਸਤਾਂ, ਅਤੇ ਇੱਥੋਂ ਤੱਕ ਕਿ ਸਕੂਲ ਦੇ ਅਧਿਆਪਕਾਂ ਦੁਆਰਾ ਵੀ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ ਪਰ ਉਨ੍ਹਾਂ ਜ਼ਿੰਦਗੀ ਤੋਂ ਕਦੇ ਹਾਰ ਨਹੀਂ ਮੰਨੀ।
ਇੱਕ ਸਮਾਂ ਸੀ ਜਦੋਂ ਨਿਰਾਸ਼ਾ ਜ਼ਰੂਰ ਸੀ ਪਰ ਮੈਂ ਇਸਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿੱਤਾ। ਹੁਣ ਤਾਂ ਮੈਂ ਉਨ੍ਹਾਂ ਤਜ਼ਰਬਿਆਂ ਲਈ ਧੰਨਵਾਦੀ ਹਾਂ ਕਿਉਂਕਿ ਉਨ੍ਹਾਂ ਨੇ ਕਿਤਾਬਾਂ, ਲੇਖਣੀ ਅਤੇ ਕਲਾ ਵਿੱਚ ਮੇਰੀ ਦਿਲਚਸਪੀ ਪੈਦਾ ਕੀਤੀ।ਰਾਣਾ ਰਣਬੀਰ

Punjabi actor Rana Ranbir at SBS Studios, Melbourne.
ਉਨ੍ਹਾਂ ਨਾਲ ਕੀਤੀਆਂ ਗੱਲਾਂ ਸੁਣਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: