ਸ਼੍ਰੀ ਵਰਮਾ ਅਨੁਸਾਰ, ‘ਪੰਜਾਬੀ ਹਮੇਸ਼ਾਂ ਹੀ ਬਹੁਤ ਮਿਹਨਤਕਸ਼ ਮੰਨੇ ਜਾਂਦੇ ਰਹੇ ਹਨ ਅਤੇ ਉਹ ਆਸਟ੍ਰੇਲੀਆ ਦੀ ਆਰਥਿਕਤਾ ਵਿੱਚ ਵੀ ਭਰਵਾਂ ਯੋਗਦਾਨ ਪਾਉਂਦੇ ਹਨ। ਪਰ ਇਸ ਮਹਾਂਮਾਰੀ ਦੌਰਾਨ ਜਦੋਂ ਉਹਨਾਂ ਕੋਲ ਵੀ ਬਾਕੀਆਂ ਵਾਂਗ ਕੋਈ ਜਿਆਦਾ ਕੰਮ ਦੇ ਵਸੀਲੇ ਨਹੀਂ ਹਨ, ਮੈਂ ਉਹਨਾਂ ਲਈ ਜੌਬਕੀਪਰ ਅਤੇ ਜੌਬਸੀਕਰ ਭਲਾਈ ਭੱਤਿਆਂ ਨੂੰ ਪ੍ਰਾਪਤ ਕਰਨ ਦੇ ਸਹੀ ਤਰੀਕੇ ਦੱਸਣ ਲਈ ਕੁੱਝ ਵੀਡੀਓ ਬਣਾਈਆਂ ਹਨ’।
ਪ੍ਰਮੁੱਖ ਨੁਕਤੇ:
- ਮੈਲਬਰਨ ਦੇ ਅਕਾਂਉਂਟੈਂਟ ਰਾਹੀ ਵਰਮਾ ਨੇ ਭਲਾਈ ਭੱਤਿਆਂ ਅਤੇ ਟੈਕਸ ਨਿਯਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬੀ ਵਿੱਚ ਵੀਡੀਓ ਬਣਾਈਆਂ ਹਨ।
- ਉਹਨਾਂ ਵਲੋਂ ਜੌਬਕੀਪਰ, ਜੌਬਸੀਕਰ ਅਤੇ ਪੇਰੈਂਟਿੰਗ ਪੇਅਮੈਂਟ ਵਿਸ਼ਿਆਂ ‘ਤੇ ਤਿਆਰ ਕੀਤੀਆਂ ਇਹਨਾਂ ਵੀਡੀਓਸ ਨੂੰ 50 ਹਜ਼ਾਰ ਵਾਰੀ ਦੇਖਿਆ ਜਾ ਚੁੱਕਿਆ ਹੈ।
- ‘ਮੈਂ ਸਾਰਿਆਂ ਦੀ, ਖਾਸ ਕਰਕੇ ਮਿਹਨਤੀ ਪੰਜਾਬੀਆਂ ਦੀ ਮਦਦ ਕਰਨਾ ਚਾਹੁੰਦਾ ਹਾਂ’, ਕਿਹਾ ਸ਼੍ਰੀ ਵਰਮਾਂ ਨੇ।

Rahi Verma's video on Jobkeeper has nearly 50,000 views. Source: TikTok/TaxxedPtyLtd
ਸ਼੍ਰੀ ਵਰਮਾ ਨੇ ਕਿਹਾ ਕਿ "ਟਿੱਕਟੌਕ ਦੀ 60 ਸਕਿੰਟਾਂ ਵਾਲੀ ਲਿਮਿਟ ਕਾਰਨ ਮੈਂ ਸੰਖੇਪ ਪਰ ਸੰਪੂਰਨ ਜਾਣਕਾਰੀ ਦੇਣ ਵਿੱਚ ਸਫਲ ਹੋ ਸਕਿਆ ਹਾਂ।"
‘ਇਹ ਸਾਰੀਆਂ ਵੀਡੀਓਸ ਆਮ ਲੋਕਾਂ ਦੀ ਭਲਾਈ ਵਾਸਤੇ ਹਨ’, ਸ਼੍ਰੀ ਵਰਮਾਂ ਨੇ ਕਿਹਾ।

Another video with nearly 50,000 views is on Centrelink payments for sole traders. Source: TikTok/TaxxedPtyLtd
ਬੇਸ਼ਕ ਟਿੱਕਟੌਕ ਦੀਆਂ ਵੀਡੀਓਸ ਨੂੰ ਸੰਸਾਰ ਭਰ ਵਿੱਚ ਦੇਖਿਆ ਜਾ ਸਕਦਾ ਹੈ, ਪਰ ਸ਼੍ਰੀ ਵਰਮਾਂ ਅਨੁਸਾਰ ਉਹਨਾਂ ਦੀਆਂ ਵੀਡੀਓਸ ਨੂੰ ਦੇਖਣ ਵਾਲੇ ਜਿਆਦਾ ਲੋਕ ਆਸਟ੍ਰੇਲੀਆ ਤੋਂ ਹੀ ਹਨ।
ਆਪਣੀ ਮਾਤਾ ਦਾ ਕਿਹਾ ਮੰਨਦੇ ਹੋਏ ਸ਼੍ਰੀ ਵਰਮਾਂ ਨੇ ਆਪਣੇ ਘਰ ਤੋਂ ਹੀ ਮਜ਼ਾਕ ਮਜ਼ਾਕ ਵਿੱਚ ਇਹ ਵੀਡੀਓਸ ਤਿਆਰ ਕੀਤੀਆਂ ਸਨ ਜਿਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਦੇਖਿਆ ਜਾ ਚੁੱਕਿਆ ਹੈ।

Mr Verma with his wife, Tanya Mahajan, in an early "fun" video on TikTok. Source: TikTok/TaxxedPtyLtd
‘ਮੈਨੂੰ ਲੋਕਾਂ ਵਲੋਂ ਅਜਿਹੀਆਂ ਵੀਡੀਓਸ ਹੋਰ ਭਾਸ਼ਾਵਾਂ ਵਿੱਚ ਬਨਾਉਣ ਲਈ ਵੀ ਕਿਹਾ ਜਾ ਰਿਹਾ ਹੈ। ਪਰ ਹਾਲ ਦੀ ਘੜੀ ਮੈਂ ਸਿਰਫ ਮਿਹਨਤੀ ਪੰਜਾਬੀਆਂ ਲਈ ਹੀ ਇਹ ਵੀਡੀਓ ਬਣਾਈਆਂ ਹਨ’।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।