ਮੈਲਬੌਰਨ ਦੀ ਮੈਰੀਬਿਰਨੌਂਗ ਸਪੋਰਟਸ ਅਕੈਡਮੀ ਵਿੱਚ ਪੜ੍ਹਦੀਆਂ 16-ਸਾਲਾ ਜੁੜਵਾ ਪੰਜਾਬੀ ਭੈਣਾਂ ਅੰਡਰ-18 ਵਰਗ 'ਚ ਆਸਟ੍ਰੇਲੀਆ ਦੀਆਂ ਮੋਹਰੀ ਪੋਲ ਵਾਲਟਰ ਹਨ, ਜੋ ਐਥਲੈਟਿਕਸ ਦੀ ਦੁਨੀਆ 'ਚ ਆਪਣੀ ਛਾਪ ਛੱਡਣ ਲਈ ਨਿਰੰਤਰ ਯਤਨਸ਼ੀਲ ਹਨ।
ਪੋਲ ਵਾਲਟਿੰਗ ਇੱਕ ਅਜਿਹਾ ਖੇਡ ਮੁਕਬਲਾ ਹੁੰਦਾ ਹੈ ਜਿਸ ਵਿੱਚ ਖਿਡਾਰੀ ਨੇ ਇੱਕ ਰਨਵੇ ਉੱਤੇ ਦੌੜਕੇ ਇੱਕ ਲਚਕੀਲੀ ਸੋਟੀ ਦੇ ਸਹਾਰੇ ਉੱਚੀ ਛਾਲ ਮਾਰਨੀ ਹੁੰਦੀ ਹੈ।
ਸੁਖਨੂਰ 3.70 ਮੀਟਰ ਦੇ ਨਿੱਜੀ ਸਰਵੋਤਮ ਸਥਾਨ ਨਾਲ ਤੇ ਖੁਸ਼ਨੂਰ 3.50 ਮੀਟਰ ਦੀ ਉਚਾਈ ਨਾਲ ਕਈ ਰਾਸ਼ਟਰੀ ਅਤੇ ਰਾਜ ਪੱਧਰ ਦੀਆਂ ਪੋਲ ਵਾਲਟਿੰਗ ਚੈਂਪੀਅਨਸ਼ਿਪਾਂ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਚੁੱਕੀਆਂ ਹਨ।
ਸੁਖਨੂਰ ਨੇ ਪਿਛਲੇ ਸਾਲ ਮਾਰਚ ਵਿੱਚ ਰਾਸ਼ਟਰੀ ਖਿਤਾਬ ਜਿੱਤਿਆ ਸੀ ਅਤੇ ਵਿਕਟੋਰੀਅਨ ਆਲ ਸਕੂਲ ਚੈਂਪੀਅਨਸ਼ਿਪ ਜਿੱਤੀ ਸੀ, ਜਦਕਿ ਖੁਸ਼ਨੂਰ ਨੇ ਦੋਵਾਂ ਮੌਕਿਆਂ 'ਤੇ ਚਾਂਦੀ ਦਾ ਤਗਮਾ ਜਿੱਤਿਆ ਸੀ।
ਉਨ੍ਹਾਂ ਨੇ ਪਿਛਲੇ ਸਾਲ ਦਸੰਬਰ ਵਿੱਚ ਐਡੀਲੇਡ ਵਿੱਚ ਆਯੋਜਿਤ 2022 ਆਸਟ੍ਰੇਲੀਅਨ ਆਲ ਸਕੂਲ ਟ੍ਰੈਕ ਅਤੇ ਫੀਲਡ ਚੈਂਪੀਅਨਸ਼ਿਪ ਵਿੱਚ ਵੀ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਸਨ।

Rangi sisters: Sukhnoor and Khushnoor Credit: Scott Sidley/Athletics Essendon
ਸੁਖਨੂਰ ਨੇ ਦੱਸਿਆ ਕਿ ਫਿੱਟ ਰਹਿਣ ਤੇ ਤਾਕਤ ਵਧਾਉਣ ਲਈ ਉਨ੍ਹਾਂ ਲਈ ਜਿਮ ਅਤੇ ਕਸਰਤ ਸੈਸ਼ਨ ਕਾਫੀ ਜ਼ਰੂਰੀ ਹੁੰਦੇ ਹਨ।
"ਯੋਗ ਸਿਖਲਾਈ, ਖਾਣ-ਪੀਣ ਦੀਆਂ ਆਦਤਾਂ ਅਤੇ ਪ੍ਰੋਟੀਨ-ਭਰਪੂਰ ਭੋਜਨ ਦਾ ਵੀ ਇਸ ਵਿੱਚ ਆਪਣਾ ਰੋਲ ਹੁੰਦਾ ਹੈ," ਉਨ੍ਹਾਂ ਕਿਹਾ।
ਉਨ੍ਹਾਂ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਮੇਹਨਤ, ਮਾਪਿਆਂ ਤੇ ਆਪਣੇ ਕੋਚਜ਼ ਨੂੰ ਦਿੱਤਾ ਹੈ।

Credit: Supplied
"ਇੱਕ ਪ੍ਰਵਾਸੀ ਹੋਣ ਦੇ ਨਾਤੇ, ਤੁਸੀਂ ਨਿਰੰਤਰ ਸੰਘਰਸ਼ ਕਰਦੇ ਹੋ। ਆਪਣੇ ਪਰਿਵਾਰ ਨੂੰ ਸਥਾਪਿਤ ਕਰਨ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਨਿਸ਼ਚਿਤ ਕਰਨ ਲਈ ਬਹੁਤ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਹਨ।
“ਪਰ ਜਦੋਂ ਇਹੋ ਜਿਹੀਆਂ ਪ੍ਰਾਪਤੀਆਂ ਤੇ ਰਿਜ਼ਲਟ ਆਓਂਦੇ ਹਨ ਤਾਂ ਔਖੇ ਵੇਲ਼ੇ ਭੁੱਲ ਜਾਂਦੇ ਹਨ। ਸਾਨੂੰ ਆਪਣੀਆਂ ਕੁੜੀਆਂ 'ਤੇ ਮਾਣ ਹੈ ਅਤੇ ਅਸੀਂ ਉਨ੍ਹਾਂ ਦੀ ਬੇਹਤਰ ਭਵਿੱਖ ਦੀ ਕਾਮਨਾ ਕਰਦੇ ਹਾਂ,” ਉਨ੍ਹਾਂ ਮਾਣ ਨਾਲ਼ ਕਿਹਾ।
ਲੁਧਿਆਣੇ ਜਿਲੇ ਦੇ ਡੇਹਲੋਂ ਲਾਗਲੇ ਪਿੰਡ ਰੰਗੀਆਂ ਨਾਲ਼ ਸਬੰਧ ਰੱਖਣ ਵਾਲੇ ਨਵਦੀਪ ਰੰਗੀ 1997 ਵਿੱਚ ਆਸਟ੍ਰੇਲੀਆ ਆਏ ਸਨ ਅਤੇ ਉਹ ਵਾਲੀਵਾਲ ਦੀ ਖੇਡ ਨਾਲ਼ ਲੰਬੇ ਸਮੇ ਤੱਕ ਜੁੜੇ ਰਹੇ ਹਨ।

Sukhnoor and Khushnoor with their parents Navdeep Singh Rangi and Manpreet Kaur. Credit: Supplied
ਰੰਗੀ ਪਰਿਵਾਰ ਨਾਲ ਪੰਜਾਬੀ ਵਿਚ ਇੰਟਰਵਿਊ ਸੁਣਨ ਲਈ ਆਡੀਓ ਆਈਕਨ 'ਤੇ ਕਲਿੱਕ ਕਰੋ: