ਬਹੁ-ਸੱਭਿਆਚਾਰਕ ਬੁਜ਼ੁਰਗ ਅਬਾਦੀ ਦੀ ਦੇਖਭਾਲ ਲਈ ਇੱਕ ਨਿਵੇਕਲੇ ਪ੍ਰੋਗਰਾਮ ਦੀ ਸ਼ੁਰੂਆਤ

Shot of a young nurse caring for a senior man in a retirement home Credit: shapecharge/Getty Images
ਬਹੁ-ਸੱਭਿਆਚਾਰਕ ਬਜ਼ੁਰਗ ਅਬਾਦੀ ਨੂੰ ਬੇਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪੈਲੀਏਟਿਵ ਕੇਅਰ ਵਿਕਟੋਰੀਆ ਵਲੋਂ ਇੱਕ ਨਵੇਂ ਪ੍ਰੋਜੈਕਟ, 'ਡਿਗਨੀਫਾਇਡ ਐਂਡ ਰਿਸਪੈਕਟਫੁੱਲ ਡਿਸੀਯਨਸ ਪ੍ਰੋਗਰਾਮ' ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਰੂਰਤਮੰਦ ਲੋਕਾਂ ਦੇ ਪਰਿਵਾਰ ਅਤੇ ਦੇਖਭਾਲ ਕਰਤਾਵਾਂ ਲਈ ਇਹ ਪ੍ਰੋਜੈਕਟ ਭਾਸ਼ਾ ਵਿਸ਼ੇਸ਼ ਸਰੋਤਾਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਤਹਿਤ ਸਾਰੀ ਜਾਣਕਾਰੀ ਯੂਨਾਨੀ, ਹਿੰਦੀ, ਮੈਂਡਰਿਨ, ਇਤਾਲਵੀ, ਸਪੈਨਿਸ਼, ਅਰਬੀ ਅਤੇ ਸਰਬੀਅਨ ਸਮੇਤ 10 ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤੀ ਗਈ ਹੈ। ਇਸਦੇ ਰਾਹੀਂ ਬੁਢਾਪੇ ਅਤੇ ਗੰਭੀਰ ਬਿਮਾਰੀ ਤੋਂ ਪੀੜਤ ਬੁਜ਼ੁਰਗਾਂ ਨੂੰ ਆਪਣੇ ਮੂਲ ਸੱਭਿਆਚਾਰ, ਖਾਣ-ਪਹਿਨਣ ਅਤੇ ਭਾਸ਼ਾ ਦੇ ਨਾਲ ਜੋੜ ਕੇ ਰੱਖਣਾ ਇਸ ਦਾ ਮਕਸਦ ਹੈ।
Share






