ਡਾ. ਸਾਬੀਨ ਵਾਰਡਲ ਨਿਊ ਸਾਊਥ ਵੇਲਜ਼ ਦੇ ਵਾਘਾ-ਵਾਘਾ ਸ਼ਹਿਰ ਦੀ ਚਾਰਲਸ ਸਟ੍ਰਟ ਯੂਨੀਵਰਸਿਟੀ ਵਿਚ ਸਕੂਲ ਆਫ਼ ਹਿਊਮੈਨਟੀਜ਼ ਐਂਡ ਸੋਸ਼ਲ ਸਾਇੰਸਿਜ਼ ਵਿਚ ਸਮਾਜਿਕ ਕੰਮ ਅਤੇ ਮਨੁੱਖੀ ਸੇਵਾਵਾਂ ਵਿਚ ਲੈਕਚਰਾਰ ਹਨ।
ਉਨ੍ਹਾਂ ਨੇ ਰਾਇਲ ਕਮਿਸ਼ਨ ਦੁਆਰਾ ਆਸਟ੍ਰੇਲੀਆ ਦੇ ਬੁਢਾਪਾ ਦੇਖਭਾਲ ਘਰਾਂ ਵਿੱਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਦੀ ਗੁਣਵੱਤਾ ਅਤੇ ਸੁਰੱਖਿਆ ਬਾਰੇ ਜਾਰੀ ਕੀਤੀ ਗਈ ਅੰਤਿਮ ਰਿਪੋਰਟ ਦੀਆਂ ਸਿਫਾਰਸ਼ਾਂ ਬਾਰੇ ਆਪਣੇ ਸੁਝਾਅ ਸਾਂਝੇ ਕੀਤੇ ਹਨ।
ਡਾ. ਵਾਰਡਲ ਨੇ ਕਿਹਾ, "ਮੈਂ ਰਾਇਲ ਕਮਿਸ਼ਨ ਦੁਆਰਾ ਬੁਢਾਪਾ ਦੇਖਭਾਲ ਦੀ ਗੁਣਵੱਤਾ ਅਤੇ ਸੁਰੱਖਿਆ ਬਾਰੇ ਕੀਤੀਆਂ ਗਈਆਂ ਖੋਜਾਂ ਅਤੇ ਸਿਫਾਰਸ਼ਾਂ ਦਾ ਸਵਾਗਤ ਕਰਦੀ ਹਾਂ ਜਿਨ੍ਹਾਂ ਵਿੱਚ ਰਾਇਲ ਕਮਿਸ਼ਨ ਨੇ ਕੁਝ ਉਨ੍ਹਾਂ ਸਿਫਾਰਸ਼ਾਂ ਨੂੰ ਵੀ ਮਾਨਤਾ ਦਿੱਤੀ ਹੈ ਜਿਨ੍ਹਾਂ ਬਾਰੇ ਮੈਂ ਕੁਝ ਸੁਝਾਅ ਪੇਸ਼ ਕੀਤੇ ਸਨ।"
"ਹਾਲਾਂਕਿ ਰਾਇਲ ਕਮਿਸ਼ਨ ਦੁਆਰਾ ਪੇਸ਼ ਕੀਤੀਆਂ ਗਈਆਂ ਸਾਰੀਆਂ ਸਿਫ਼ਾਰਿਸ਼ਾਂ ਬਹੁਤ ਚੰਗੀਆਂ ਹਨ, ਪਰ ਜਦੋਂ ਸਭਿਆਚਾਰਕ ਤੌਰ 'ਤੇ ਸੁਰੱਖਿਅਤ ਬੁਢਾਪਾ ਦੇਖਭਾਲ ਪ੍ਰਦਾਨ ਕਰਨ ਦੀ ਗੱਲ ਆਉਂਦੀ ਹੈ ਤਾਂ ਇਸ ਰਿਪੋਰਟ ਵਿੱਚ ਕਈ ਮਹੱਤਵਪੂਰਨ ਸਿਫਾਰਸ਼ਾਂ ਦੀ ਘਾਟ ਹੈ।"
ਡਾ. ਸਾਬੀਨ ਵਾਰਡਲ ਨਾਲ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿਕ ਕਰੋ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।








