SKIP TO MAIN CONTENT

ਮਾਈਗ੍ਰੇਸ਼ਨ ਏਜੰਟਾਂ ਖਿਲਾਫ਼ OMARA ਦਾ ਐਕਸ਼ਨ, ਕਈਆਂ ਦੇ ਲਾਈਸੰਸ ਹੋ ਸਕਦੇ ਹਨ ਮੁਅੱਤਲ ਅਤੇ ਰੱਦ

cancelled.png
ਨਿਯਮਾਂ ਦੀ ਉਲੰਘਣਾ ਦੇ ਕਥਿਤ ਦੋਸ਼ਾਂ ਤਹਿਤ ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਅਥਾਰਟੀ ਦੇ ਦਫ਼ਤਰ 'ਓਮਾਰਾ' ਵਲੋਂ ਅਨੇਕਾਂ ਏਜੰਟਾਂ ਦੇ ਲਾਈਸੰਸ ਮੁਅੱਤਲ ਅਤੇ ਰੱਦ ਕਰ ਦਿੱਤੇ ਗਏ ਹਨ। Credit: Credit: AAP Image/Dan Peled, Moodboard/AAP Image

ਆਸਟ੍ਰੇਲੀਆ ਸਰਕਾਰ ਵਲੋਂ ਮਾਈਗ੍ਰੇਸ਼ਨ ਏਜੰਟਾਂ ਖਿਲਾਫ਼ ਸਖਤੀ ਵਰਤਦੇ ਹੋਏ 1 ਅਪ੍ਰੈਲ 2026 ਤੋਂ 4 ਨਵੇਂ ਵਿਧਾਨਕ ਨਿਯਮ ਲਾਗੂ ਕੀਤੇ ਗਏ ਹਨ। ਇਸ ਤੋਂ ਬਾਅਦ ਅਨੇਕਾਂ ਟ੍ਰੈਵਲ ਏਜੰਟਾਂ ਉੱਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਕਥਿਤ ਦੋਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਅਥਾਰਟੀ ਦੇ ਦਫ਼ਤਰ (OMARA) ਵਲੋਂ ਲਾਈਸੰਸ ਮੁਅੱਤਲ ਅਤੇ ਰੱਦ ਕੀਤੇ ਜਾ ਰਹੇ ਹਨ। ਇਸ ਤਹਿਤ ਪੰਜਾਬੀ ਮੂਲ ਦੇ ਚਰਚਿਤ ਜੁਝਾਰ ਬਾਜਵਾ ਦਾ MARA ਲਾਇਸੈਂਸ ਪੰਜ ਸਾਲਾਂ ਲਈ ਖਾਰਿਜ ਕਰ ਦਿੱਤਾ ਗਿਆ ਹੈ। ਕੀ ਹੈ ਪੂਰਾ ਮਾਮਲਾ, ਇਸ ਪੌਡਕਾਸਟ ਰਾਹੀਂ ਜਾਣੋ।


Published

Updated

By Patras Masih, Sumeet Kaur

Presented by Sumeet Kaur

Source: SBS



Skip to podcast episode content

ਆਸਟ੍ਰੇਲੀਆ ਸਰਕਾਰ ਵਲੋਂ ਮਾਈਗ੍ਰੇਸ਼ਨ ਏਜੰਟਾਂ ਖਿਲਾਫ਼ ਸਖਤੀ ਵਰਤਦੇ ਹੋਏ 1 ਅਪ੍ਰੈਲ 2026 ਤੋਂ 4 ਨਵੇਂ ਵਿਧਾਨਕ ਨਿਯਮ ਲਾਗੂ ਕੀਤੇ ਗਏ ਹਨ। ਇਸ ਤੋਂ ਬਾਅਦ ਅਨੇਕਾਂ ਟ੍ਰੈਵਲ ਏਜੰਟਾਂ ਉੱਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਕਥਿਤ ਦੋਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਅਥਾਰਟੀ ਦੇ ਦਫ਼ਤਰ (OMARA) ਵਲੋਂ ਲਾਈਸੰਸ ਮੁਅੱਤਲ ਅਤੇ ਰੱਦ ਕੀਤੇ ਜਾ ਰਹੇ ਹਨ। ਇਸ ਤਹਿਤ ਪੰਜਾਬੀ ਮੂਲ ਦੇ ਚਰਚਿਤ ਜੁਝਾਰ ਬਾਜਵਾ ਦਾ MARA ਲਾਇਸੈਂਸ ਪੰਜ ਸਾਲਾਂ ਲਈ ਖਾਰਿਜ ਕਰ ਦਿੱਤਾ ਗਿਆ ਹੈ। ਕੀ ਹੈ ਪੂਰਾ ਮਾਮਲਾ, ਇਸ ਪੌਡਕਾਸਟ ਰਾਹੀਂ ਜਾਣੋ।


ਨਾਗਰਿਕਤਾ, ਕਸਟਮ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿਲ ਦਾ ਇਸ ਬਾਰੇ ਕਹਿਣਾ ਹੈ ਕਿ ਸਰਕਾਰ ਵਲੋਂ ਅਨੈਤਿਕ ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਨੂੰ ਹਟਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਸਪੱਸ਼ਟ ਨਤੀਜੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਬਹੁਤ ਸਾਰੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਪੇਸ਼ੇਵਰ ਤਰੀਕੇ ਨਾਲ ਅਤੇ ਈਮਾਨਦਾਰੀ ਨਾਲ ਕੰਮ ਕਰਦੇ ਹਨ ਪਰ ਜੋ ਲੋਕ ਗਲਤ ਕੰਮਾਂ ਵਿੱਚ ਸ਼ਾਮਿਲ ਹਨ ਉਹ ਫੜੇ ਜਾਣਗੇ।

17 ਮਾਰਚ 2026 ਨੂੰ ਵਿਦੇਸ਼ ਮੰਤਰਾਲੇ ਵਲੋਂ ਨਸ਼ਰ ਕੀਤੀ ਗਈ ਜਾਣਕਾਰੀ ਮੁਤਾਬਿਕ ਉਨ੍ਹਾਂ ਕਿਹਾ ਕਿ 2021-22 ਤੋਂ ਹੁਣ ਤੱਕ 61 ਏਜੰਟਾਂ ਉਤੇ ਰੋਕ ਲਗਾਈ ਜਾ ਚੁੱਕੀ ਹੈ ਅਤੇ ਅਜਿਹਾ ਕਰਨ ਨਾਲ ਕਮਜ਼ੋਰ ਗਾਹਕਾਂ ਦੀ ਸੁਰੱਖਿਆ ਹੁੰਦੀ ਹੈ ਅਤੇ ਉਨ੍ਹਾਂ ਏਜੰਟਾਂ ਨੂੰ ਸਮਰਥਨ ਮਿਲਦਾ ਹੈ, ਜੋ ਆਪਣੇ ਗਾਹਕਾਂ ਨਾਲ ਸਹੀ ਸਲੂਕ ਕਰਦੇ ਹਨ।

rmas.png
ਓਮਾਰਾ ਵਲੋਂ ਰਜਿਸਟਰਡ ਮਾਈਗੇ੍ਰਸ਼ਨ ਏਜੰਟਾਂ ਉੱਤੇ ਕੀਤੀ ਗਈ ਕਾਰਵਾਈ ਦਾ ਵੇਰਵਾ। Credit: https://minister.homeaffairs.gov.au/JulianHill

ਕਾਬਿਲੇਗੌਰ ਹੈ ਕਿ ਓਮਾਰਾ ਆਸਟ੍ਰੇਲੀਆ ਵਿੱਚ ਰਜਿਸਟਰਡ ਮਾਈਗੇ੍ਰਸ਼ਨ ਏਜੰਟਾਂ ਦੇ ਇੱਕ ਪ੍ਰਮੁੱਖ ਨਿਗਰਾਨ ਵਜੋਂ ਕੰਮ ਕਰਦੀ ਹੈ, ਅਤੇ ਇਹ ਆਸਟ੍ਰੇਲੀਆ ਵਿੱਚ 5400 ਤੋਂ ਵੱਧ ਏਜੰਟਾਂ ’ਤੇ ਨਜ਼ਰ ਰੱਖਦੀ ਹੈ। ਓਮਾਰਾ ਵਲੋਂ ਸਿਰਫ ਉਨ੍ਹਾਂ ਲੋਕਾਂ ਨੂੰ ਰਜਿਸਟਰਡ ਕੀਤਾ ਜਾਂਦਾ ਹੈ ਜੋ ਸਖਤ ਯੋਗਤਾ ਅਤੇ ਚਰਿਤਰ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਇਹ ਅਥਾਰਿਟੀ ਏਜੰਟਾਂ ਖ਼ਿਲਾਫ਼ ਸ਼ਿਕਾਇਤਾਂ ਦੀ ਜਾਂਚ ਲਈ ਵੀ ਜਿੰਮੇਵਾਰ ਹੈ।

ਓਮਾਰਾ ਵਲੋਂ ਐਸ ਬੀ ਐਸ ਪੰਜਾਬੀ ਨਾਲ ਅਧਿਕਾਰਕ ਤੌਰ ’ਤੇ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ:

  • ਅਥਾਰਟੀ ਦੀਆਂ ਸ਼ਕਤੀਆਂ ਅਤੇ ਕਾਰਜ RMAs ਦੇ ਨਿਯਮਨ ਤੱਕ ਫੈਲਦੇ ਹਨ ਨਾ ਕਿ ਉਹਨਾਂ RMAs ਨਾਲ ਜੁੜੇ ਕਾਰੋਬਾਰਾਂ ਤੱਕ।
  • ਓਮਾਰਾ ਉਦੋਂ ਅਨੁਸ਼ਾਸਨੀ ਕਾਰਵਾਈ ਕਰਦਾ ਹੈ ਜਿੱਥੇ ਇਸਨੂੰ ਪਤਾ ਲੱਗਦਾ ਹੈ ਕਿ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਜਾਂ ਸਾਬਕਾ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨੇ ਆਚਾਰ ਸੰਹਿਤਾ ਦੀ ਉਲੰਘਣਾ ਕੀਤੀ ਹੈ ਜਾਂ ਫਿਰ ਉਹ ਇਮੀਗ੍ਰੇਸ਼ਨ ਸਹਾਇਤਾ ਪ੍ਰਦਾਨ ਕਰਨ ਲਈ ਯੋਗ ਅਤੇ ਢੁੱਕਵਾਂ ਨਹੀਂ ਹੈ।
  • ਓਮਾਰਾ ਕੋਲ ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਨੂੰ ਚੇਤਾਵਨੀ ਦੇਣ, ਰਜਿਸਟਰਡ ਮਾਈਗ੍ਰੇਸ਼ਨ ਏਜੰਟ ਦੀ ਰਜਿਸਟ੍ਰੇਸ਼ਨ ਨੂੰ ਮੁਅੱਤਲ ਕਰਨ ਜਾਂ ਰੱਦ ਕਰਨ ਜਾਂ ਸਾਬਕਾ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨੂੰ ਦੁਬਾਰਾ ਰਜਿਸਟਰ ਕਰਨ ਤੋਂ ਰੋਕਣ ਦੀਆਂ ਸ਼ਕਤੀਆਂ ਹਨ।
  • ਜਿੱਥੇ ਕਿਸੇ ਏਜੰਟ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਂਦੀ ਹੈ, ਉਹ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ 'ਤੇ ਇਮੀਗ੍ਰੇਸ਼ਨ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਨਹੀਂ ਹੁੰਦੇ। ਇੱਕ ਰੱਦ ਕੀਤੇ ਏਜੰਟ ਨੂੰ ਆਪਣੇ ਗਾਹਕਾਂ ਨੂੰ ਸੂਚਿਤ ਕਰਨਾ ਪੈਂਦਾ ਹੈ ਕਿ ਉਹ ਇਮੀਗ੍ਰੇਸ਼ਨ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਣ ਦੇ ਯੋਗ ਨਹੀਂ ਹਨ।

ੳਮਾਰਾ ਦੇ ਐਕਸ਼ਨ ਤੋਂ ਬਾਅਦ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਜੁਝਾਰ ਸਿੰਘ ਬਾਜਵਾ ਨੇ ਆਪਣਾ ਪੱਖ ਰੱਖਿਆ ਅਤੇ ਕਿਹਾ ਕਿ ਉਹ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਇਸ ਖੇਤਰ ਵਿੱਚ ਸਰਗਰਮ ਹਨ ਅਤੇ ਓਮਾਰਾ ਵਲੋਂ ਕੀਤੀ ਗਈ ਕਾਰਵਾਈ ਦਫ਼ਤਰੀ ਗਲਤੀ ਕਾਰਨ ਹੋਈ ਹੈ। ਵੀਜ਼ਿਆਂ ਦੀ ਉਡੀਕ ਕਰ ਰਹੇ ਆਪਣੇ ਗਾਹਕਾਂ ਬਾਰੇ ਅਗਲੀ ਰਣਨੀਤੀ ਬਾਰੇ ਬਾਜਵਾ ਨੇ ਕੀ ਕੁਝ ਕਿਹਾ ? ਇਹ ਜਾਣਨ ਲਈ ਸੁਣੋ ਇਹ ਪੌਡਕਾਸਟ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now