ਯੂਨਾਇਟੇਡ ਸਟੇਟਸ ਅਤੇ ਯੂਰਪ ਦੇ ਅਧਿਕਾਰੀਆਂ ਨੇ ਦਵਾਈਆਂ ਬਨਾਉਣ ਵਾਲੀ ਕੰਪਨੀ ਮੋਡਰਨਾ ਦੇ ਆਂਕੜਿਆਂ ਨੂੰ ਜਾਂਚਣ ਤੋਂ ਬਾਅਦ ਪਾਇਆ ਹੈ ਕਿ ਇਹ ਦਵਾਈ 94% ਤੱਕ ਅਸਰਦਾਇਕ ਹੈ ਅਤੇ ਲੋਕਾਂ ਨੂੰ ਕਰੋਨਾਵਾਇਰਸ ਤੋਂ ਬਚਾਉਣ ਲਈ ਕਾਰਗਰ ਸਿੱਧ ਹੋ ਰਹੀ ਹੈ।
ਮੋਰਡਨਾ ਦੇ ਮੁਖੀ ਸਟੀਫਨ ਬੈਨਸਲ ਨੇ ਕਿਹਾ ਹੈ ਕਿ ਇਹ ਦਵਾਈ ਹਰ ਉਮਰ ਦੇ ਲੋਕਾਂ ਲਈ ਅਸਰਦਾਇਕ ਹੈ ਅਤੇ ਗੰਭੀਰ ਮਸਲਿਆਂ ਨੂੰ ਵੀ ਪੂਰੀ ਤਰਾਂ ਠੀਕ ਕਰਨ ਦੀ ਸਮਰੱਥਾ ਰੱਖਦੀ ਹੈ।
ਸ਼੍ਰੀ ਬੈਨਸਲ ਅਨੁਸਾਰ ਇਸ ਵੈਕਸੀਨ ਦੇ ਕੋਈ ਮਾੜੇ ਅਸਰ ਵੀ ਨਹੀਂ ਹਨ।
ਯੂਨਾਇਟੇਡ ਕਿੰਗਡਮ ਦੇ ਸਿਹਤ ਸਕੱਤਰ ਮੈਟ ਹੈਨਕੋਕ ਨੇ ਬਰਿਟਿਸ਼ ਲੋਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਵਲੋਂ ਇੱਕ ਮਹੀਨੇ ਲਈ ਲਗਾਈ ਤਾਲਾਬੰਦੀ ਦੀ ਪਾਲਣਾ ਕਰਨ ਦੇ ਚੰਗੇ ਨਤੀਜੇ ਨਿਕਲੇ ਹਨ ਅਤੇ ਇੰਗਲੈਂਡ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਕਾਫੀ ਘਟੀ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਕਿਹਾ ਹੈ ਕਿ ਕੋਵਿਡ-19 ਦੇ ਨੰਬਰਾਂ ਵਿੱਚ ਸਤੰਬਰ ਮਹੀਨੇ ਤੋਂ ਬਾਅਦ ਪਹਿਲੀ ਵਾਰ ਇੰਨੀ ਜਿਆਦਾ ਕਮੀ ਹੋਈ ਹੈ। ਸੰਸਥਾ ਦੇ ਚੀਫ ਡਾਕਟਰ ਟੈਡਰੋਸ ਅਧਾਨੋਮ ਗੈਬਰਿਏਸਿਸ ਨੇ ਕਿਹਾ ਹੈ ਕਿ ਅਜਿਹਾ ਯੂਰਪ ਭਰ ਵਿੱਚ ਲਾਈਆਂ ਪਾਬੰਦੀਆਂ ਦੇ ਸਿੱਟੇ ਵਜੋਂ ਹੋ ਸਕਿਆ ਹੈ।
ਨਾਲ ਹੀ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਲੋਂ ਬਰਾਜ਼ੀਲ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਉੱਤੇ ਵੀ ਚਿੰਤਾ ਪ੍ਰਗਟਾਈ ਗਈ ਹੈ ਕਿਉਂਕਿ ਉੱਥੇ ਹੋਈਆਂ ਮੌਤਾਂ ਦੀ ਗਿਣਤੀ ਯੂਨਾਇਟੇਡ ਸਟੇਟਸ ਤੋਂ ਬਾਅਦ, ਸੰਸਾਰ ਭਰ ਵਿੱਚ ਸੱਭ ਤੋਂ ਵੱਧ ਦਰਜ ਹੋਈ ਹੈ। ਬਰਾਜ਼ੀਲ ਵਿੱਚ 6.3 ਮਿਲੀਅਨ ਲੋਕ ਇਸ ਮਹਾਂਮਾਰੀ ਤੋਂ ਪੀੜਤ ਹੋਏ ਹਨ ਅਤੇ 1 ਲੱਖ 73 ਹਜ਼ਾਰ ਮੌਤਾਂ ਵੀ ਹੋ ਚੁੱਕੀਆਂ ਹਨ। ਡਾ ਗੈਬਰਿਏਸਿਸ ਨੇ ਬਰਾਜ਼ੀਲ ਨੂੰ ਗੰਭੀਰ ਹੋ ਕਿ ਇਸ ਮਹਾਂਮਾਰੀ ਨਾਲ ਟਾਕਰਾ ਕਰਨ ਦੀ ਸਲਾਹ ਦਿੱਤੀ ਹੈ।
ਬਰਾਜ਼ੀਲ ਦੇ ਸੱਭ ਤੋਂ ਵੱਧ ਵਸੋਂ ਵਾਲੇ ਸ਼ਹਿਰ ਸਾਓ ਪਾਉਲੋ ਵਿੱਚ ਬੰਦਸ਼ਾਂ ਹੋਰ ਸਖਤ ਕਰਦੇ ਹੋਏ ਦੁਕਾਨਾਂ 40% ਦੀ ਹੱਦਬੰਦੀ ਤੱਕ ਖੋਹਲਣ ਦਾ ਫੈਸਲਾ ਲਿਆ ਗਿਆ ਹੈ। ਇਸ ਨੇ ਨਾਲ ਹੀ ਯੂਨਾਇਟੇਡ ਸਟੇਟਸ ਵਿੱਚ ਨਿਊ ਯਾਰਕ ਦੇ ਗਵਰਨਰ ਐਂਡਰਿਊ ਕੂਮੋ ਨੇ ਵੀ ਕਈ ਇੰਤਜ਼ਾਮ ਕੀਤੇ ਹਨ ਤਾਂ ਕਿ ਹਸਪਤਾਲਾਂ ਵਿੱਚਲੀ ਭੀੜ ਨੂੰ ਘਟਾਇਆ ਜਾ ਸਕੇ। ਸੇਵਾ ਮੁਕਤ ਹੋ ਚੁੱਕੇ ਡਾਕਟਰਾਂ ਅਤੇ ਨਰਸਾਂ ਨੂੰ ਮੁੜ ਸੇਵਾ ਉੱਤੇ ਵਾਪਸ ਆਉਣ ਲਈ ਬੇਨਤੀ ਕੀਤੀ ਜਾ ਰਹੀ ਹੈ। ਰਾਜ ਵਿੱਚ ਇਸ ਸਮੇਂ 35ੋ00 ਤੋਂ ਜਿਆਦਾ ਲੋਕ ਹਸਪਤਾਲਾਂ ਵਿੱਚ ਦਾਖਲ ਹਨ ਅਤੇ ਰਾਜ ਦੇ ਗਵਰਨਰ ਕੂਮੋ ਹਸਪਤਾਲਾਂ ਦੇ ਭਰ ਜਾਣ ਤੋਂ ਫਿਕਰਮੰਦ ਹਨ।
ਗੌਰਤਲਬ ਹੈ ਕਿ ਸੰਸਾਰ ਭਰ ਵਿੱਚ ਕਰੋਨਾਵਾਇਰਸ ਤੋਂ 63.1 ਮਿਲੀਅਨ ਲੋਕ ਪੀੜਤ ਹੋ ਚੁੱਕੇ ਹਨ ਅਤੇ 1.4 ਮਿਲੀਅਨ ਮੌਤਾਂ ਵੀ ਹੋ ਚੁੱਕੀਆਂ ਹਨ।
ਆਪਣੀ ਭਾਸ਼ਾ ਵਿੱਚ ਕਰੋਨਾਵਾਇਰਸ ਬਾਰੇ ਹੋਰ ਜਾਣਕਾਰੀ ਲੈਣ ਲਈ ਐਸਬੀਐਸ.ਕਾਮ.ਏਯ/ਕਰੋਨਾਵਾਇਰਸ ‘ਤੇ ਜਾ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






