ਪਹਿਲਾਂ ਨਾਲੋਂ ਜਿਆਦਾ ਲੋਕ ਮਾਨਸਿਕ ਸਿਹਤ ਸਬੰਧੀ ਮਦਦ ਲਈ ਸਾਹਮਣੇ ਆ ਰਹੇ ਹਨ

Mental Health

Source: pixaby free image

ਸਰਕਾਰੀ ਤੌਰ ਤੇ ਮੈਂਟਲ ਹੈਲਥ ਦਿਵਸ ਵੀਰਵਾਰ 10 ਅਕਤੂਬਰ ਨੂੰ ਮਨਾਇਆ ਜਾਵੇਗਾ। ਸ਼੍ਰੀ ਕਿਨਲਾਨ ਦਸਦੇ ਹਨ ਕਿ ਇਸ ਦਿਨ ਦੇਸ਼ ਭਰ ਵਿੱਚ ਸੈਂਕੜੇ ਹੀ ਸਮਾਗਮ ਕਰਵਾਏ ਜਾਣਗੇ ਤਾਂ ਕਿ ਲੋਕਾਂ ਨੂੰ ਇਸ ਵਿਸ਼ੇ ਉੱਤੇ ਗਲਬਾਤ ਕਰਨ ਲਈ ਉਤਸ਼ਾਹਤ ਕੀਤਾ ਜਾ ਸਕੇ।


ਪਹਿਲਾਂ ਨਾਲੋਂ ਕਿਤੇ ਜਿਆਦਾ ਆਸਟਰੇਲੀਅਨ ਲੋਕ ਮਾਨਸਿਕ ਸਿਹਤ ਦੇ ਇਲਾਜਾਂ ਲਈ ਸਾਹਮਣੇ ਆ ਰਹੇ ਹਨ। ਬੇਸ਼ਕ ਇੱਕ ਲੰਬਾ ਰਸਤਾ ਤੈਅ ਕੀਤਾ ਵੀ ਜਾ ਚੁਕਿਆ, ਪਰ ਹਾਲੇ ਵੀ ਕਈ ਮਾਹਰਾਂ ਦੇ ਸਮੂਹ ਚਿਤਾਵਨੀ ਦਿੰਦੇ ਹਨ ਕਿ ਅਜੇ ਵੀ ਇਸ ਕਲੰਕ ਨੂੰ ਪੂਰੀ ਤਰਾਂ ਨਾਲ ਮਿਟਾਉਣ ਲਈ ਕਾਫੀ ਲੰਬਾ ਸਮਾਂ ਲਗ ਸਕਦਾ ਹੈ – ਖਾਸ ਕਰਕੇ ਵਿਭਿੰਨ ਭਾਈਚਾਰਿਆਂ ਤੋਂ ਆਉਣ ਵਾਲੇ ਲੋਕਾਂ ਵਿੱਚ।

ਮਾਨਸਿਕ ਬਿਮਾਰੀ ਕਦੀ ਵੀ ਕੋਈ ਵਿਤਕਰਾ ਨਹੀਂ ਕਰਦੀ ਅਤੇ ਕਿਸੇ ਵੀ ਸਮੇਂ ਹਮਲਾ ਕਰ ਸਕਦੀ ਹੈ। ਪਰ ਜਦੋਂ ਵੀ ਇਸ ਦਾ ਹਮਲਾ ਹੁੰਦਾ ਹੈ, ਇਹ ਹਮਲਾ ਹਰ ਕਿਸੇ ਲਈ ਅਲਗ ਅਲਗ ਤਰਾਂ ਦਾ ਹੁੰਦਾ ਹੈ। ਮੈਲਬਰਨ ਵਾਸੀ ਵਾਸਨ ਸਰੀਨਿਵਾਸ ਇਸ ਤੋਂ ਭਲੀ ਪ੍ਰਕਾਰ ਜਾਣੂ ਹਨ।

ਇਹ ਮੈਂਟਲ ਹੈਲਥ ਫਾਂਊਂਡੇਸ਼ਨ ਆਸਟ੍ਰੇਲੀਆ ਦੇ ਵਾਈਸ ਚੇਅਰਮੈਨ ਵੀ ਹਨ। ਇਸ ਸੰਸਥਾ ਨਾਲ ਪਿਛਲੇ 26 ਸਾਲਾਂ ਦੇ ਸਫਰ ਦੌਰਾਨ ਇਹਨਾਂ ਇਹ ਯਕੀਨੀ ਬਨਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਵਿਭਿੰਨ ਸਭਿਆਚਾਰਾਂ ਵਿੱਚ ਮਾਨਸਿਕ ਬਿਮਾਰੀ ਨੂੰ ਆਮ ਬਿਮਾਰੀ ਵਾਂਗ ਹੀ ਅਪਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਲੋਕ ਇਸ ਲਈ ਲੋੜੀਂਦੀ ਮਦਦ ਸਹਿਜੇ ਹੀ ਹਾਸਲ ਕਰ ਸਕਣ।

ਇਸ ਸਮੇਂ ਉਹਨਾਂ ਦੀ ਸੰਸਥਾ ਵਿੱਚ 300 ਤੋਂ ਵੀ ਜਿਆਦਾ ਰਾਜਦੂਤ ਬਹੁ-ਸਭਿਆਚਾਰਕ ਖਿੱਤੇ ਤੋਂ ਹਨ। ਇਹ ਮਾਨਸਿਕ ਸਿਹਤ ਵਾਲਾ ਹਫਤਾ ਮਨਾਉਣ ਵਾਲੇ ਉਪਰਾਲੇ ਤੋਂ ਕਿਤੇ ਅੱਗੇ ਵਧਦੇ ਹੋਏ ਹੁਣ ਇਹ ਮਾਨਸਿਕ ਸਿਹਤ ਮਹੀਨਾਂ ਮਨਾਉਣ ਦੀ ਨੀਂਹ ਰੱਖਣ ਜਾ ਰਹੇ ਹਨ।

ਮੈਂਟਲ ਹੈਲ਼ਥ ਆਸਟ੍ਰੇਲੀਆ ਸੰਸਥਾ ਦੇ ਮੁਖੀ ਹਨ ਫਰੈਂਕ ਕਿਨਲਾਨ; ਅਤੇ ਇਹ ਸੰਸਥਾ ਹੋਰਨਾਂ ਮਾਨਸਿਕ ਸੰਸਥਾਵਾਂ ਦੀ ਮੌਢੀ ਮੰਨੀ ਜਾ ਸਕਦੀ ਹੈ।

ਸਰਕਾਰੀ ਤੌਰ ਤੇ ਮੈਂਟਲ ਹੈਲਥ ਦਿਵਸ ਵੀਰਵਾਰ 10 ਅਕਤੂਬਰ ਨੂੰ ਮਨਾਇਆ ਜਾਵੇਗਾ। ਸ਼੍ਰੀ ਕਿਨਲਾਨ ਦਸਦੇ ਹਨ ਕਿ ਇਸ ਦਿਨ ਦੇਸ਼ ਭਰ ਵਿੱਚ ਸੈਂਕੜੇ ਹੀ ਸਮਾਗਮ ਕਰਵਾਏ ਜਾਣਗੇ ਤਾਂ ਕਿ ਲੋਕਾਂ ਨੂੰ ਇਸ ਵਿਸ਼ੇ ਉੱਤੇ ਗਲਬਾਤ ਕਰਨ ਲਈ ਉਤਸ਼ਾਹਤ ਕੀਤਾ ਜਾ ਸਕੇ।

ਆਂਕੜੇ ਦਸਦੇ ਹਨ ਕਿ ਇਸ ਸਮੇਂ 3 ਮਿਲਿਅਨ ਆਸਟਰੇਲੀਆਈ ਲੋਗ ਉਦਾਸੀ ਜਾਂ ਚਿੰਤਾ ਦਾ ਸ਼ਿਕਾਰ ਹਨ ਜੋ ਕਿ ਮਾਨਸਿਕ ਸਿਹਤ ਦੀ ਸਭ ਤੋਂ ਆਮ ਸਥਿਤੀ ਮੰਨੀ ਜਾਂਦੀ ਹੈ ਅਤੇ ਇਹ ਚਾਰਾਂ ਵਿੱਚੋਂ ਇੱਕ ਵਿਅਕਤੀ ਨੂੰ ਪ੍ਰਭਾਵਤ ਕਰਦੀ ਹੈ। ਬਿਓਂਡ ਬਲੂ ਸੰਸਥਾ ਦੇ ਡਾ ਗਰਾਂਟ ਬਲਾਸ਼ਕੀ ਦਸਦੇ ਹਨ ਕਿ ਜਿਹੜੇ ਪੰਜਾਂ ਵਿੱਚੋਂ ਇੱਕ ਵਿਅਕਤੀ ਮਦਦ ਲਈ ਸਾਹਮਣੇ ਆ ਵੀ ਰਿਹਾ ਹੈ ਉਹ ਵੀ ਲਗਭਗ 6 ਸਾਲਾਂ ਦੀ ਝਿਜਕ ਤੋਂ ਬਾਅਦ ਹੀ ਸਾਹਮਣੇ ਆ ਰਿਹਾ ਹੈ। ਪਰ ਫੇਰ ਵੀ ਉਹ ਮੰਨਦੇ ਹਨ ਕਿ ਅਜਿਹਾ ਕੋਈ ਜਿਆਦਾ ਬੁਰਾ ਵੀ ਨਹੀਂ ਹੈ।

ਬੇਸ਼ਕ ਤੁਸੀਂ ਮਾਨਸਿਕ ਸਿਹਤ ਵਾਲੇ ਦਿਨ, ਹਫਤੇ ਜਾਂ ਮਹੀਨੇ ਨੂੰ ਮਨਾਉਣ ਦਾ ਉਪਰਾਲਾ ਕਰ ਰਹੇ ਹੋ, ਸੁਨੇਹਾ ਉਹੀ ਹੈ – ਯਾਨਿ ਕਿ ਮਦਦ ਹਮੇਸ਼ਾਂ ਉਪਲਬਧ ਹੈ।

The official world Mental Health Day is on Thursday the 0th Oct. There will be hundreds of events across the country to encourage people to get talking.

So we've made progress but we know that with suicide rates as high as they are and with the incidence of anxiety and depression and other conditions as high as they are we know that we have a long way to go both in terms of treating mental health issues, but also in terms of doing what we can to prevent mental health issues from occurring in the first place.

Three million Australians are living with depression or anxiety, which is the most common mental health condition, affecting 1 in 4 people. Dr Grant Blashki from Beyond Blue says 1 in 5 of those who actually seek help for anxiety wait longer than 6 years to do so. But he says people are seeking help in record numbers.

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand