SKIP TO MAIN CONTENT

ਜਿਆਦਾਤਰ ਦੇਸ਼ਾਂ ਵਲੋਂ ਪਲਾਸਟਿਕ ਦੀ ਵਰਤੋਂ ਨੂੰ 2040 ਤੱਕ 60% ਤੱਕ ਘਟਾਉਣ ਦਾ ਸੱਦਾ

INDONESIA PLASTIC POLLUTION
epa11286016 Litter, dominated by plastic waste, covers a riverbank, in Banda Aceh, Indonesia, 18 April 2024. The plastic waste that is carried away from residential areas, washes up on the Aceh River and the beach area, and ends up polluting the sea in Aceh. EPA/HOTLI SIMANJUNTAK Credit: HOTLI SIMANJUNTAK/EPA

ਧਰਤੀ ਦਿਵਸ 2024 ਮਨਾਉਣ ਦਾ ਇੱਕ ਨਵਾਂ ਨਾਹਰਾ ਹੈ 'ਪਲੈਨੇਟ ਬਨਾਮ ਪਲਾਸਟਿਕ', ਜਿਸ ਦੁਆਰਾ 2040 ਤੱਕ ਪਲਾਸਟਿਕ ਦੀ ਵਰਤੋਂ ਵਿੱਚ 60 ਪ੍ਰਤੀਸ਼ਤ ਦੀ ਕਮੀ ਦੀ ਮੰਗ ਕੀਤੀ ਗਈ ਹੈ। ਗੌਰਤਲਬ ਹੈ ਕਿ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਅਨੁਸਾਰ ਧਰਤੀ ਉੱਤੇ ਹਰ ਸਾਲ 400 ਮਿਲੀਅਨ ਟਨ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ।


Published

By Ciara Hain

Presented by MP Singh

Source: SBS


Skip to podcast episode content

ਧਰਤੀ ਦਿਵਸ 2024 ਮਨਾਉਣ ਦਾ ਇੱਕ ਨਵਾਂ ਨਾਹਰਾ ਹੈ 'ਪਲੈਨੇਟ ਬਨਾਮ ਪਲਾਸਟਿਕ', ਜਿਸ ਦੁਆਰਾ 2040 ਤੱਕ ਪਲਾਸਟਿਕ ਦੀ ਵਰਤੋਂ ਵਿੱਚ 60 ਪ੍ਰਤੀਸ਼ਤ ਦੀ ਕਮੀ ਦੀ ਮੰਗ ਕੀਤੀ ਗਈ ਹੈ। ਗੌਰਤਲਬ ਹੈ ਕਿ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਅਨੁਸਾਰ ਧਰਤੀ ਉੱਤੇ ਹਰ ਸਾਲ 400 ਮਿਲੀਅਨ ਟਨ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ।


ਆਪਣੀ ਕਰਿਆਨੇ ਦੀ ਖਰੀਦ ਕਰਨ ਸਮੇਂ ਪਲਾਸਟਿਕ ਤੋਂ ਬਚਣਾ ਵਾਤਾਵਰਣ ਲਈ ਇੱਕ ਛੋਟਾ ਜਿਹਾ ਕਦਮ ਜਾਪਦਾ ਹੈ, ਪਰ ਸੰਯੁਕਤ ਰਾਸ਼ਟਰ ਵਰਗੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਹਰ ਛੋਟਾ ਜਿਹਾ ਫੈਸਲਾ, ਜਿਵੇਂ ਕਿ ਪੈਕਡ ਸਮਾਨ ਤੋਂ ਬਚਣਾ, ਬਹੁਤ ਮਦਦ ਕਰਦਾ ਹੈ।

ਯੂ ਐਨ ਦੇ ਵਾਤਾਵਰਣ ਪ੍ਰੋਗਰਾਮ ਨੇ ਚੇਤਾਵਨੀ ਦਿੱਤੀ ਹੈ ਕਿ ਪਲਾਸਟਿਕ ਹੁਣ ਧਰਤੀ ਦੇ ਜੈਵਿਕ ਰਿਕਾਰਡ ਦਾ ਹਿੱਸਾ ਹੈ, ਅਤੇ ਸਾਡੇ ਮੌਜੂਦਾ ਭੂ-ਵਿਗਿਆਨਕ ਯੁੱਗ ਦਾ ਇੱਕ ਟੀਚਾ ਹੈ।

ਗਲੋਬਲ ਮੁਹਿੰਮਾਂ ਇੱਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਤੋਂ ਬਾਹਰ ਹੋਣ ਦੀ ਮੰਗ ਕਰ ਰਹੀਆਂ ਹਨ ਜੋ ਸਮੁੰਦਰਾਂ ਨੂੰ ਪ੍ਰਦੂਸ਼ਿਤ ਕਰਦੇ ਹਨ ਅਤੇ ਦਹਾਕਿਆਂ ਤੱਕ ਲੈਂਡਫਿਲ ਵਿੱਚ ਜਗ੍ਹਾ ਮੱਲ ਲੈਂਦੇ ਹਨ।

ਅਜਿਹੇ ਯਤਨ ਵਿਸ਼ੇਸ਼ ਤੌਰ 'ਤੇ ਧਿਆਨ ਵਿੱਚ ਹਨ ਕਿਉਂਕਿ ਧਰਤੀ ਦਿਵਸ 2024 ਨੂੰ ਦੁਨੀਆ ਭਰ ਵਿੱਚ ਚਿੰਨ੍ਹਿਤ ਕੀਤਾ ਗਿਆ ਹੈ - ਜਿਸ ਵਿੱਚ ਡਿਏਗੋ ਟ੍ਰਿਨਕਾਡੋ ਵਰਗੇ ਪ੍ਰੋਜੈਕਟ ਨਿਰਦੇਸ਼ਕ ਚਿਲੀ ਵਿੱਚ ਰੱਦ ਕੀਤੇ ਗਏ ਕੱਪੜਿਆਂ ਨੂੰ ਨਵਾਂ ਜੀਵਨ ਦੇ ਕੇ ਵਾਤਾਵਰਣ ਸੰਭਾਲ ਵਿੱਚ ਆਪਣਾ ਹਿੱਸਾ ਪਾ ਰਹੇ ਹਨ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ। ਸਾਨੂੰ  ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now