ਗੁਰੂਮਸਤਕ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ, ‘ਮੈਂ 23 ਸਾਲ ਪਹਿਲਾਂ ਨੌਜਵਾਨਾਂ ਦੀਆਂ ਜਰੂਰਤਾਂ ਜਿਵੇਂ ਕਿ ਆਪਸ ਵਿੱਚ ਸੁਖਾਲਾ ਮੇਲਜੋਲ, ਜਾਣਕਾਰੀਆਂ ਨੂੰ ਸਾਂਝਾ ਕਰਨਾ ਅਤੇ ਆਪਣੇ ਸਮਰਥਾ ਅਨੁਸਾਰ ਵਿਚਰ ਸਕਣ, ਨੂੰ ਧਿਆਨ ਵਿੱਚ ਰਖਦੇ ਹੋਏ ਇੱਕ ਛੋਟਾ ਜਿਹਾ ਉਪਰਾਲਾ ਕਰਦੇ ਹੋਏ ਸਿੱਖਨੈੱਟ ਦਾ ਨਿਰਮਾਣ ਕੀਤਾ ਸੀ। ਪਰ ਕਦੇ ਨਹੀਂ ਸੋਚਿਆ ਸੀ ਕਿ ਇਸ ਨੂੰ ਭਾਈਚਾਰੇ ਵਲੋਂ ਇੰਨਾ ਜਿਆਦਾ ਉਤਸ਼ਾਹ ਮਿਲੇਗਾ’।
‘ਅੱਗੇ ਚਲ ਕੇ ਅਸੀਂ ਚਾਹੁੰਦੇ ਹਾਂ ਕਿ ਆਨਲਾਈਨ ਮੀਟਿੰਗਾਂ, ਸੈਮੀਨਾਰ ਅਤੇ ਕੋਰਸਿਸ ਵਗੈਰਾ ਵੀ ਲਿਆਈਏ ਤਾਂ ਕਿ ਨੌਜਵਾਨ ਅਤੇ ਬੱਚੇ ਆਪਣੇ ਪਸੰਦ ਦੇ ਪਲੇਟਫਾਰਮ ਨੂੰ ਵਰਤਦੇ ਹੋਏ ਇੱਕ ਦੂਜੇ ਨਾਲ ਵਿਚਾਰਾਂ ਦਾ ਅਦਾਨ ਪ੍ਰਦਾਨ ਕਰ ਸਕਣ। ਅਸੀਂ ਬੱਚਿਆਂ ਦੇ ਵਾਸਤੇ ਖਾਸ ਤੌਰ ਤੇ ਹੋਰ ਵੀ ਵਧੀਆ ਐਨੀਮੇਸ਼ਨ ਮੂਵੀਜ਼ ਲਿਆਉਣ ਦੀ ਸੋਚ ਰਹੇ ਹਾਂ’।
ਆਪਣੀ ਨਿਜੀ ਜਿੰਦਗੀ ਬਾਰੇ ਦਸਦੇ ਹੋਏ ਗੁਰੂਮਸਤਕ ਸਿੰਘ ਖਾਲਸਾ ਨੇ ਕਿਹਾ, ‘ਮੇਰੇ ਮਾਤਾ ਪਿਤਾ ਜਦੋਂ ਜਵਾਨੀ ਵਿੱਚ ਹੀ ਸਨ ਤਾਂ ਹੀ ਉਹਨਾਂ ਨੇ ਸਿੱਖੀ ਨੂੰ ਅਪਣਾ ਲਿਆ ਸੀ। ਮੇਰੀ ਮਾਤਾ ਜਿਊਸ਼ ਅਤੇ ਪਿਤਾ ਇਸਾਈ ਪ੍ਰਵਾਰਾਂ ਵਿੱਚੋਂ ਸਨ। ਮੇਰਾ ਜਨਮ ਅਤੇ ਪਾਲਣ ਪੋਸ਼ਣ ਸਿੱਖੀ ਮਾਹੌਲ ਵਿੱਚ ਹੀ ਹੋਇਆ। ਮੈਂ ਆਪਣੀ ਜਿੰਦਗੀ ਦੇ ਕਈ ਸਾਲ ਮਸੂਰੀ ਅਤੇ ਦੇਹਰਾਦੂਨ ਦੇ ਸਕੂਲਾਂ ਵਿੱਚਲੇ ਹੋਸਟਲਾਂ ਵਿੱਚ ਪੜਦੇ ਹੋਏ ਬਿਤਾਏ। ਇਸ ਕਰਕੇ ਮੈਂਨੂੰ ਪੱਛਮੀ ਅਤੇ ਭਾਰਤੀ ਸਭਿਆਚਾਰਾਂ ਦਾ ਪੂਰਾ ਗਿਆਨ ਹੈ’।
ਅੱਜ ਕਲ ਦੇ ਨੌਜਵਾਨਾਂ ਦੇ ਦਰਪੇਸ਼ ਆਉਣ ਵਾਲੇ ਚੈਲੈਂਜਸ ਬਾਰੇ ਦਸਦੇ ਹੋਏ ਗੁਰੂਮਸਤਕ ਨੇ ਕਿਹਾ, ‘ਮੇਰੇ ਹਿਸਾਬ ਨਾਲ ਨੌਜਾਵਾਨਾਂ ਲਈ ਸਭ ਤੋਂ ਵੱਡੀ ਚੁਣੋਤੀ ਗੁਰੂਦੁਆਰਿਆਂ ਵਿੱਚਲੀ ਮੌਜੂਦਾ ਰਵਾਇਤਾਂ ਤੋਂ ਹੈ। ਇਹ ਨੂੰ ਅਜੋਕੇ ਸਮਾਜ ਨਾਲ ਮਿਲਾ ਕੇ ਸੁਧਾਰਨ ਦੀ ਲੋੜ ਹੈ। ਪੱਛਮੀ ਵਿੱਚਲੇ ਗੁਰੂਦੁਆਰਾ ਸਾਹਿਬਾਂ ਵਿੱਚ ਵੀ ਜਿਆਦਾ ਧਿਆਨ ਪੰਜਾਬ ਤੋਂ ਆਏ ਲੋਕਾਂ ਦੀਆਂ ਲੋੜਾਂ ਵਲ ਹੀ ਦਿੱਤਾ ਜਾਂਦਾ ਹੈ ਜਿਸ ਕਰਕੇ ਨੌਜਵਾਨ ਅਤੇ ਬੱਚੇ ਇਹਨਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਨੌਜਵਾਨਾਂ ਨੂੰ ਬਦਲਾਅ ਲਿਆਉਣ ਲਈ ਨਾਲ ਮਿਲਾਉਣਾ ਚਾਹੀਦਾ ਹੈ’।

will attend Sikh Youth Australia's summer camp in Jan-2019 Source: SYA
ਇਸ ਸਮੇਂ ਗੁਰੂਮਸਤਕ ਸਿੰਘ ਖਾਲਸਾ ਮੈਲਬਰਨ ਵਿੱਚ ਹਰੀ ਸਿੰਘ ਨਲਵਾ ਰੀਟਰੀਟ ਕੈਂਪ ਵਿੱਚ ਬਤੌਰ ਸਿਖਿਅਕ ਬਣ ਕੇ ਆਏ ਹੋਏ ਹਨ ਅਤੇ ਜਨਵਰੀ-2019 ਵਿੱਚ ਸਿੱਖ ਯੂਥ ਆਸਟ੍ਰੇਲੀਆ ਦੇ 21ਵੇਂ ਸਲਾਨਾ ਕੈਂਪ ਵਿੱਚ ਸਿਖਿਅਕ ਵਜੋਂ ਜਨਵਰੀ-2019 ਵਿੱਚ ਦੁਬਾਰਾ ਫੇਰ ਆਉਣਗੇ।






