Watch FIFA World Cup 2026™

LIVE, FREE and EXCLUSIVE

NSW Corrective Services ਦੇ ਪੰਜਾਬੀ ਅਧਿਕਾਰੀ ਦੀ ਪ੍ਰੇਰਕ ਯਾਤਰਾ: ਕਮਿਊਨਿਟੀ ਬ੍ਰਾਂਡ ਐਂਬੈਸਡਰ ਵਜੋਂ ਨਵੀਂ ਪਛਾਣ

Outdoor Headshots - NCD26 Media Training - Day 3 - Smaller Size (37).jpg
ਮਹਿੰਦਰ ਸਿੰਘ ਲਈ ਕਮਿਊਨਿਟੀ ਬ੍ਰਾਂਡ ਐਂਬੈਸਡਰ ਵਾਲੀ ਜਿੰਮੇਵਾਰੀ ਬਹੁਤ ਮਾਣ ਵਾਲੀ ਹੈ। Credit: NSW Corrective Services

ਹਰ ਸਾਲ ਮਈ ਵਿੱਚ ਮਨਾਏ ਜਾਣ ਵਾਲੇ National Corrections Day ਮੌਕੇ ‘ਤੇ, ਐਸਬੀਐਸ ਪੰਜਾਬੀ ਵੱਲੋਂ ਨਿਊ ਸਾਊਥ ਵੇਲਜ਼ Corrective Services ਨਾਲ ਜੁੜੇ ਇੱਕ ਸਿੱਖ ਅਧਿਕਾਰੀ ਮਹਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। ਕਮਿਊਨਿਟੀ ਬ੍ਰਾਂਡ ਐਂਬੈਸਡਰ ਵਜੋਂ ਨਿਯੁਕਤ ਇਸ ਅਧਿਕਾਰੀ ਨੇ ਆਪਣੀ ਨਿੱਜੀ ਯਾਤਰਾ, ਪੇਸ਼ੇਵਰ ਤਜਰਬੇ ਅਤੇ ਮਲਟੀਕਲਚਰਲ ਨੁਮਾਇੰਦਗੀ ਦੀ ਮਹੱਤਤਾ ‘ਤੇ ਰੌਸ਼ਨੀ ਪਾਈ, ਨਾਲ ਹੀ ਨਵੇਂ ਪਰਵਾਸੀਆਂ ਲਈ ਕਰੀਅਰ ਮੌਕਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।


Published

Updated

By MP Singh

Presented by MP Singh

Source: SBS


Share this with family and friends


ਹਰ ਸਾਲ ਮਈ ਵਿੱਚ ਮਨਾਏ ਜਾਣ ਵਾਲੇ National Corrections Day ਮੌਕੇ ‘ਤੇ, ਐਸਬੀਐਸ ਪੰਜਾਬੀ ਵੱਲੋਂ ਨਿਊ ਸਾਊਥ ਵੇਲਜ਼ Corrective Services ਨਾਲ ਜੁੜੇ ਇੱਕ ਸਿੱਖ ਅਧਿਕਾਰੀ ਮਹਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। ਕਮਿਊਨਿਟੀ ਬ੍ਰਾਂਡ ਐਂਬੈਸਡਰ ਵਜੋਂ ਨਿਯੁਕਤ ਇਸ ਅਧਿਕਾਰੀ ਨੇ ਆਪਣੀ ਨਿੱਜੀ ਯਾਤਰਾ, ਪੇਸ਼ੇਵਰ ਤਜਰਬੇ ਅਤੇ ਮਲਟੀਕਲਚਰਲ ਨੁਮਾਇੰਦਗੀ ਦੀ ਮਹੱਤਤਾ ‘ਤੇ ਰੌਸ਼ਨੀ ਪਾਈ, ਨਾਲ ਹੀ ਨਵੇਂ ਪਰਵਾਸੀਆਂ ਲਈ ਕਰੀਅਰ ਮੌਕਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।


ਹਰ ਸਾਲ ਮਈ ਵਿੱਚ ਮਨਾਏ ਜਾਣ ਵਾਲੇ National Corrections Day ਦੇ ਮੌਕੇ ‘ਤੇ ਐਸਬੀਐਸ ਪੰਜਾਬੀ ਨੇ ਨਿਊ ਸਾਊਥ ਵੇਲਜ਼ Corrective Services ਵਿੱਚ ਸੇਵਾ ਨਿਭਾ ਰਹੇ ਇੱਕ ਪੰਜਾਬੀ ਸਿੱਖ ਅਧਿਕਾਰੀ ਮਹਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ। ਹਾਲ ਹੀ ਵਿੱਚ ਕਮਿਊਨਿਟੀ ਬ੍ਰਾਂਡ ਐਂਬੈਸਡਰ ਵਜੋਂ ਨਿਯੁਕਤ ਹੋਏ ਇਸ ਅਧਿਕਾਰੀ ਦੀ ਕਹਾਣੀ ਨਵੇਂ ਪਰਵਾਸੀਆਂ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਪ੍ਰੇਰਣਾ ਦਾ ਸਰੋਤ ਹੈ।

ਐਸਬੀਐਸ ਪੰਜਾਬੀ ਨਾਲ ਕੀਤੀ ਗੱਲਬਾਤ ਦੌਰਾਨ ਮਹਿੰਦਰ ਸਿੰਘ ਨੇ ਆਪਣੀ ਆਸਟ੍ਰੇਲੀਆ ਤੱਕ ਦੀ ਯਾਤਰਾ ਬਾਰੇ ਗੱਲ ਕਰਦੇ ਹੋਏ ਦੱਸਿਆ, “ਮੈਂ ਵੀ ਹਰ ਨਵੇਂ ਆਏ ਪਰਵਾਸੀ ਵਾਂਗ ਇਸ ਨਵੀਂ ਧਰਤੀ ‘ਤੇ ਮੁਸ਼ਕਲਾਂ ਦਾ ਸਾਹਮਣਾ ਕੀਤਾ, ਪਰ ਮਿਹਨਤ ਤੇ ਲਗਨ ਸਦਕਾ ਆਪਣੇ ਲਈ ਇੱਕ ਮਜ਼ਬੂਤ ਥਾਂ ਬਣਾਉਣ ਵਿੱਚ ਕਾਮਯਾਬ ਹੋਇਆ।”

ਮਹਿੰਦਰ ਸਿੰਘ ਨੇ ਇਹ ਵੀ ਸਾਂਝਾ ਕੀਤਾ ਕਿ Corrective Services ਵਿੱਚ ਕਰੀਅਰ ਬਣਾਉਣ ਦੀ ਪ੍ਰੇਰਣਾ ਉਨ੍ਹਾਂ ਨੂੰ ਸਮਾਜ ਦੀ ਸੇਵਾ ਕਰਨ ਦੀ ਇੱਛਾ ਤੋਂ ਮਿਲੀ।

ਆਪਣੇ ਰੋਜ਼ਾਨਾ ਦੇ ਕੰਮ ਬਾਰੇ ਦੱਸਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਚੁਣੌਤੀਆਂ ਨਾਲ ਭਰਪੂਰ ਹੈ, ਪਰ ਨਾਲ ਹੀ ਇਹ ਲੋਕਾਂ ਦੀ ਜ਼ਿੰਦਗੀ ‘ਚ ਸਕਾਰਾਤਮਕ ਬਦਲਾਅ ਲਿਆਉਣ ਦਾ ਮੌਕਾ ਵੀ ਦਿੰਦਾ ਹੈ। ਉਨ੍ਹਾਂ ਨੇ ਇਹ ਗੱਲ ਵੀ ਉਜਾਗਰ ਕੀਤੀ ਕਿ ਇਸ ਫੀਲਡ ਬਾਰੇ ਕਈ ਗਲਤਫਹਿਮੀਆਂ ਮੌਜੂਦ ਹਨ, ਜਿਵੇਂ ਕਿ ਲੋਕ ਇਸਨੂੰ ਸਿਰਫ਼ ਖ਼ਤਰਨਾਕ ਕੰਮ ਸਮਝਦੇ ਹਨ, ਜਦਕਿ ਅਸਲ ਵਿੱਚ ਇਹ ਟ੍ਰੇਨਿੰਗ ਤੋਂ ਬਾਅਦ ਮਨੁੱਖੀ ਸਹਾਇਤਾ ਅਤੇ ਪੁਨਰਵਾਸ ‘ਤੇ ਹੀ ਕੇਂਦਰਿਤ ਹੁੰਦਾ ਹੈ।

ਇੱਕ ਪੰਜਾਬੀ ਸਿੱਖ ਹੋਣ ਦੇ ਨਾਤੇ ਆਪਣੇ ਅਨੁਭਵ ਸਾਂਝੇ ਕਰਦਿਆਂ, ਮਹਿੰਦਰ ਸਿੰਘ ਨੇ ਦੱਸਿਆ, “ਸ਼ੁਰੂਆਤੀ ਦੌਰ ਵਿੱਚ ਕੁਝ ਚੁਣੌਤੀਆਂ ਜ਼ਰੂਰ ਆਈਆਂ, ਪਰ ਮਲਟੀਕਲਚਰਲ ਮਾਹੌਲ ਨੇ ਮੈਨੂੰ ਆਪਣੇ ਸੰਸਕਾਰਾਂ ਨਾਲ ਕੰਮ ਕਰਨ ਦਾ ਮੌਕਾ ਦਿੱਤਾ।”

ਕਮਿਊਨਿਟੀ ਬ੍ਰਾਂਡ ਐਂਬੈਸਡਰ ਵਜੋਂ ਆਪਣੀ ਨਵੀਂ ਭੂਮਿਕਾ ਬਾਰੇ ਗੱਲ ਕਰਦਿਆਂ, ਮਹਿੰਦਰ ਸਿੰਘ ਨੇ ਇਸਨੂੰ ਇੱਕ ਮਾਣ ਵਾਲੀ ਜ਼ਿੰਮੇਵਾਰੀ ਦੱਸਿਆ।

ਉਨ੍ਹਾਂ ਨੇ ਕਿਹਾ, “ਮੈਂ ਇਸ ਨਵੀਂ ਨਿਯੁਕਤੀ ਰਾਹੀਂ ਪੰਜਾਬੀ ਅਤੇ ਹੋਰ ਮਲਟੀਕਲਚਰਲ ਕਮਿਊਨਿਟੀਆਂ ਨਾਲ ਜੁੜ ਕੇ Corrective Services ਵਿੱਚ ਕਰੀਅਰ ਦੇ ਮੌਕਿਆਂ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦਾ ਹਾਂ।”

ਇਸ ਖੇਤਰ ਵਿੱਚ ਵੱਖ-ਵੱਖ ਸੰਸਕ੍ਰਿਤੀਆਂ ਦੀ ਨੁਮਾਇੰਦਗੀ ਬਹੁਤ ਜ਼ਰੂਰੀ ਹੈ, ਤਾਂ ਜੋ ਕਮਿਊਨਿਟੀ ਨਾਲ ਭਰੋਸੇਮੰਦ ਸੰਬੰਧ ਬਣ ਸਕਣ
Mohinder Singh

ਕਰੀਅਰ ਮੌਕਿਆਂ ਬਾਰੇ ਜਾਣਕਾਰੀ ਦਿੰਦਿਆਂ, ਉਨ੍ਹਾਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਕਈ ਤਰ੍ਹਾਂ ਦੀਆਂ ਨੌਕਰੀਆਂ ਉਪਲਬਧ ਹਨ, ਜਿਵੇਂ ਕਿ correctional officers, case workers ਅਤੇ support roles। ਖਾਸ ਕਰਕੇ ਨਵੇਂ ਪਰਵਾਸੀਆਂ ਲਈ ਇਹ ਇੱਕ ਵਧੀਆ ਮੌਕਾ ਹੈ, ਜਿੱਥੇ ਉਹ ਆਪਣੀ ਕਾਬਲੀਅਤ ਅਨੁਸਾਰ ਅੱਗੇ ਵੱਧ ਸਕਦੇ ਹਨ।

National Corrective Services Day ਦੀ ਮਹੱਤਤਾ ਬਾਰੇ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਇਹ ਦਿਨ ਇਸ ਖੇਤਰ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀ ਸੇਵਾ ਅਤੇ ਸਮਰਪਣ ਨੂੰ ਵਧੀਆ ਢੰਗ ਨਾਲ ਮਨਾਉਣ ਦਾ ਮੌਕਾ ਦਿੰਦਾ ਹੈ।

ਅੰਤ ਵਿੱਚ, ਉਨ੍ਹਾਂ ਨੇ ਦੱਸਿਆ ਕਿ ਇਸ ਨੌਕਰੀ ਦਾ ਸਭ ਤੋਂ ਸੰਤੁਸ਼ਟੀ ਭਰਿਆ ਹਿੱਸਾ ਉਹ ਪਲ ਹੁੰਦੇ ਹਨ ਜਦੋਂ ਉਹ ਕਿਸੇ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਦੇਖਦੇ ਹਨ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ। 

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now