ਸਿਡਨੀ ਅਤੇ ਮੈਲਬਰਨ ਵਿੱਚ ਕੁੱਝ ਅਜਿਹੇ ਸੰਗਠਨ ਹਨ ਜੋ ਸ਼ਰਣਾਰਥੀਆਂ ਅਤੇ ਨਵੇਂ ਆਉਣ ਵਾਲਿਆਂ ਨੂੰ ਇਸ ਨਵੇਂ ਦੇਸ਼ ਵਿੱਚ ਆਉਣ ਤੋਂ ਬਾਅਦ, ਉਹਨਾਂ ਦੀ ਭਾਈਚਾਰਕ ਭਾਵਨਾ ਨੂੰ ਦੁਬਾਰਾ ਪੈਦਾ ਕਰਨ ਵਿੱਚ ਮਦਦ ਕਰਦੇ ਹਨ।
ਸਿਟੀ ਆਫ ਸਿਡਨੀ ਅਤੇ ਸੈਟਲਮੈਂਟ ਸਰਵਿਸਿਸ ਇੰਟਰਨੈਸ਼ਨਲ ਵਲੋਂ ਸਾਲ 2018 ਵਿੱਚ ਅਰੰਭੇ ਇੱਕ ਸਾਂਝੇ ਉਪਰਾਲੇ ਅਧੀਨ ਨਵੇਂ ਆਉਣ ਵਾਲੇ ਲੋਕਾਂ ਵਿੱਚ ਅਪਣੱਤ ਪੈਦਾ ਕਰਨ ਦੇ ਕਈ ਪਰੋਗਰਾਮ ਉਲੀਕੇ ਗਏ ਹਨ। ਵੈਲਕਮ2ਸਿਡਨੀ ਨਾਮੀ ਇਸ ਉਪਰਾਲੇ ਨੂੰ ਹੁਣ ਵਧਾਉਂਦੇ ਹੋਏ ਪੈਰਾਮਾਟਾ, ਬਲੂ-ਮਾਊਂਟੇਨਸ, ਮੈਨਲੀ ਅਤੇ ਬੌਨਡਾਈ ਤੱਕ ਵੀ ਫੈਲਾ ਦਿੱਤਾ ਗਿਆ ਹੈ। ਇਸ ਪਰੋਗਰਾਮ ਦੀ ਸੰਚਾਲਕ ਪਾਉਲਾ ਬੇਨ-ਡੇਵਿਡ ਇਸ ਦੇ ਲਾਭਾਂ ਬਾਰੇ ਦਸਦੀ ਹੈ।
ਪਾਉਲਾ ਕਹਿੰਦੀ ਹੈ ਕਿ ਇਹ ਪਰੋਗਰਾਮ ਅੰਤਰ-ਸਭਿਆਚਾਰਕ ਤਜਰਬਿਆਂ ਨੂੰ ਉਤਸ਼ਾਹਤ ਕਰਦਾ ਹੈ ਜਿਸ ਦੁਆਰਾ ਨਵੇਂ ਅਤੇ ਪਹਿਲਾਂ ਤੋਂ ਹੀ ਸਥਾਪਤ ਨਾਗਰਿਕ ਇੱਕ ਦੂਜੇ ਤੋਂ ਕਾਫੀ ਕੁੱਝ ਸਿਖ ਸਕਦੇ ਹਨ।
ਪਾਉਲਾ ਨੇ ਖੁੱਦ ਆਪ ਵੀ ਨਵੇਂ ਦੇਸ਼ ਦੀ ਇਕੱਲਤਾ ਨੂੰ ਹੰਡਾਇਆ ਹੋਇਆ ਹੈ।
ਪਾਉਲਾ ਅਨੁਸਾਰ ਜੋ ਵਲੰਟੀਅਰ ਇਸ ਵੈਲਕਮ2ਸਿਡਨੀ ਪਰੋਗਰਾਮ ਲਈ ਕੰਮ ਕਰਦੇ ਹਨ ਉਹ ਬਹੁਤ ਹੀ ਚੰਗਾ ਕੰਮ ਕਰ ਰਹੇ ਹਨ।
ਇਹਨਾਂ ਵਿੱਚੋਂ ਹੀ ਇੱਕ ਹੈ ਜੋਨਾਥਨ ਜੋ ਕਿ ਰਿਪਬਲਿਕ ਆਫ ਕੋਂਗੋ ਤੋਂ ਆਸਟ੍ਰੇਲੀਆ ਪਰਵਾਸ ਕਰਕੇ ਹਾਲੇ ਦਸ ਦਿੰਨ ਪਹਿਲਾਂ ਹੀ ਆਇਆ ਹੈ। ਇਸ ਦੀ ਜਾਨ ਹੈ, ਇਸ ਦੀ ਗਿਟਾਰ।
ਇਸੀ ਤਰਾਂ ਹਬੀਬ ਇੱਕ ਸਾਲ ਪਹਿਲਾਂ ਸੀਰੀਆ ਤੋਂ ਇੱਥੇ ਆਇਆ ਸੀ। ਉਸ ਨੂੰ ਵੀ ਸ਼ੁਰੂ ਸ਼ੁਰੂ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਪਰ ਹੁਣ ਹਬੀਬ ਨੇ ਖੁਦ ਇਸ ਵੈਲਕਮ2ਸਿਡਨੀ ਪਰੋਗਰਾਮ ਵਿੱਚ ਵਲੰਟੀਅਰ ਵਜੋਂ ਸੇਵਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਹਬੀਬ ਆਪ ਇੱਕ ਇੰਜੀਨੀਅਰ ਹੋਣ ਕਰਕੇ, ਨਵੇਂ ਆਉਣ ਵਾਲੇ ਇੰਜੀਨੀਅਰਾਂ ਨੂੰ ਉਹਨਾਂ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਨਸੀਮ ਵੀ ਇਸ ਸਾਲ ਦੇ ਸ਼ੁਰੂ ਵਿੱਚ ਇੱਥੇ ਆਇਆ ਸੀ ਅਤੇ ਉਸ ਨੂੰ ਅੰਗਰੇਜੀ ਸਿੱਖਣ ਦਾ ਬਹੁਤ ਹੀ ਸ਼ੌਂਕ ਹੈ, ਪਰ ਉਸ ਨੂੰ ਆਸਟ੍ਰੇਲੀਅਨ ਨੁਕਤਿਆਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ।
ਨਸੀਮ ਮੰਨਦਾ ਹੈ ਕਿ ਆਸਟ੍ਰੇਲੀਅਨ ਰੀਤੀ ਰਿਵਾਜਾਂ ਨਾਲ ਜੁੜਨਾਂ ਬਹੁਤ ਹੀ ਅਹਿਮ ਹੈ।
ਅਜਿਹੇ ਪਰੋਗਰਾਮ ਜੋ ਸ਼ਰਣਾਰਥੀਆਂ ਅਤੇ ਹੋਰ ਨਵੇਂ ਆਉਣ ਵਾਲਿਆਂ ਨੂੰ ਆਪਸ ਵਿੱਚ ਜੋੜਦੇ ਹਨ, ਹੁਣ ਮੈਲਬਰਨ ਵਿੱਚ ਵੀ ਉਪਲਬਧ ਹਨ। ਏ ਐਮ ਈ ਐਸ ਦੀ ਲੌਰਾ ਨੋਵੇਲ ਕਹਿੰਦੀ ਹੈ ਉਹਨਾਂ ਦੀ ਸੰਸਥਾ ਨੋਜਵਾਨਾਂ, ਮਾਤਾਵਾਂ ਅਤੇ ਛੋਟੇ ਬੱਚਿਆਂ ਲਈ ਕਈ ਕੈਂਪਾਂ ਦਾ ਆਯੋਜਨ ਕਰਦੀ ਹੈ ਤਾਂ ਕਿ ਇਹ ਲੋਗ ਆਪਸ ਵਿੱਚ ਚੰਗੀ ਤਰਾਂ ਘੁਲ ਮਿਲ ਸਕਣ।
ਲੌਰਾ ਨੋਵੇਲ ਕਹਿੰਦੀ ਹੈ ਕਿ ਉਹਨਾਂ ਦੀ ਸੰਸਥਾ ਵਲੋਂ ਚਲਾਇਆ ਜਾਣ ਵਾਲਾ ਖੇਡਾਂ ਦਾ ਪਰੋਗਰਾਮ ਖਾਸ ਕਰਕੇ ਸ਼ਰਣਾਰਥੀਆਂ ਦੀ ਪਸੰਦ ਬਣ ਚੁੱਕਾ ਹੈ।
Listen to SBS Punjabi Monday to Friday at 9 pm. Follow us on Facebook and Twitter.
Other related stories

Recognizing contributions made by refugees in Australia