Watch FIFA World Cup 2026™

LIVE, FREE and EXCLUSIVE

SBS Examines: ਫਾਰ ਨਾਰਥ ਕੁਈਨਜ਼ਲੈਂਡ ਵਿੱਚ ਪੈਸਿਫਿਕ ਭਾਈਚਾਰਿਆਂ ਦਾ ਸੱਭਿਆਚਾਰਕ ਮੇਲਾ

Pasifika.png
ਪੈਸਿਫਿਕਾ ਸਮਾਰੋਹ ਵਿੱਚ ਵੈਨੂਆਟੂ ਤੋਂ ਸੱਭਿਆਚਾਰਕ ਕਲਾਕਾਰ

ਫਾਰ ਨਾਰਥ ਕੁਈਨਜ਼ਲੈਂਡ ਦੇ ਇਨਿਸਫੇਲ ਵਿੱਚ ਹੋਣ ਵਾਲਾ 'ਪੈਸਿਫਿਕਾ ਸੈਲੀਬ੍ਰੇਸ਼ਨ' ਮੇਲਾ ਪੈਸਿਫਿਕ ਟਾਪੂਆਂ ਦੇ ਭਾਈਚਾਰਿਆਂ ਨੂੰ ਇਕੱਠੇ ਲਿਆਉਂਦਾ ਹੈ। ਇਹ ਸਮਾਗਮ ਸਿਰਫ਼ ਸੰਗੀਤ, ਨਾਚ ਅਤੇ ਸੱਭਿਆਚਾਰ ਦਾ ਜਸ਼ਨ ਨਹੀਂ, ਸਗੋਂ ਆਸਟ੍ਰੇਲੀਆ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਲੇ ਪੈਸਿਫਿਕ ਲੋਕਾਂ ਲਈ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਵੀ ਮਹੱਤਵਪੂਰਨ ਮੌਕਾ ਹੈ।


Published

By Tavishek Sharma, Tuipoloa Evan Charlton, Tiffany Baldwin

Presented by MP Singh

Source: SBS


Share this with family and friends


ਫਾਰ ਨਾਰਥ ਕੁਈਨਜ਼ਲੈਂਡ ਦੇ ਇਨਿਸਫੇਲ ਵਿੱਚ ਹੋਣ ਵਾਲਾ 'ਪੈਸਿਫਿਕਾ ਸੈਲੀਬ੍ਰੇਸ਼ਨ' ਮੇਲਾ ਪੈਸਿਫਿਕ ਟਾਪੂਆਂ ਦੇ ਭਾਈਚਾਰਿਆਂ ਨੂੰ ਇਕੱਠੇ ਲਿਆਉਂਦਾ ਹੈ। ਇਹ ਸਮਾਗਮ ਸਿਰਫ਼ ਸੰਗੀਤ, ਨਾਚ ਅਤੇ ਸੱਭਿਆਚਾਰ ਦਾ ਜਸ਼ਨ ਨਹੀਂ, ਸਗੋਂ ਆਸਟ੍ਰੇਲੀਆ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਲੇ ਪੈਸਿਫਿਕ ਲੋਕਾਂ ਲਈ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਵੀ ਮਹੱਤਵਪੂਰਨ ਮੌਕਾ ਹੈ।


ਇਹ ਇਨਿਸਫੇਲ ਮੇਲਾ ਪੈਸਿਫਿਕ ਆਸਟ੍ਰੇਲੀਆ ਲੇਬਰ ਮੋਬਿਲਿਟੀ (PALM) ਸਕੀਮ ਤਹਿਤ ਹਾਲ ਹੀ ਵਿੱਚ ਆਸਟ੍ਰੇਲੀਆ ਆਏ ਕਾਮਿਆਂ ਨੂੰ ਆਪਣੇ ਟਾਪੂਆਂ ਤੋਂ ਆਏ ਹੋਰ ਲੋਕਾਂ ਨਾਲ ਮਿਲਣ-ਜੁਲਣ ਦਾ ਮੌਕਾ ਵੀ ਦਿੰਦਾ ਹੈ।

ਫਿਜੀ ਦੇ ਰਹਿਣ ਵਾਲੇ ਇਨੋਕੇ ਡਰੇਉਡਰੇਉ ਨੌਂ ਮਹੀਨਿਆਂ ਦੇ ਇਕਰਾਰਨਾਮੇ ਤਹਿਤ ਇਨਿਸਫੇਲ ਦੀ ਇੱਕ ਕੇਲੇ ਦੀ ਫਾਰਮ 'ਤੇ ਕੰਮ ਕਰਨ ਲਈ ਆਏ ਹਨ। ਮੇਲੇ ਦੌਰਾਨ ਜਦੋਂ ਉਹ ਪਿਆਸੇ ਦਰਸ਼ਕਾਂ ਲਈ ਨਾਰੀਅਲ ਖੋਲ੍ਹ ਰਹੇ ਸਨ, ਤਾਂ SBS Our Pacific ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਕਿਹਾ, "ਸਾਨੂੰ ਖੁਸ਼ੀ ਹੁੰਦੀ ਹੈ ਕਿ ਕੰਮ ਤੋਂ ਕੁਝ ਸਮਾਂ ਕੱਢ ਕੇ ਅਸੀਂ ਇੱਕ ਪੈਸਿਫਿਕ ਭਾਈਚਾਰੇ ਵਜੋਂ ਇਕੱਠੇ ਹੋ ਕੇ ਇਸ ਤਿਉਹਾਰ ਦਾ ਆਨੰਦ ਮਾਣ ਸਕਦੇ ਹਾਂ।"

ਡਰੇਉਡਰੇਉ ਕੁਈਨਜ਼ਲੈਂਡ ਵਿੱਚ ਪੈਸਿਫਿਕ ਟਾਪੂਆਂ ਤੋਂ ਆ ਰਹੇ ਇਕਰਾਰਨਾਮਾ ਅਧਾਰਿਤ ਮਜ਼ਦੂਰਾਂ ਦੀ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਹਨ। 1800 ਦੇ ਦਹਾਕੇ ਦੇ ਅਖੀਰਲੇ ਸਾਲਾਂ ਦੌਰਾਨ 60 ਹਜ਼ਾਰ ਤੋਂ ਵੱਧ ਪੈਸਿਫਿਕ ਟਾਪੂਵਾਸੀਆਂ ਨੂੰ ਆਸਟ੍ਰੇਲੀਆ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਬਹੁਤੇ ਕੁਈਨਜ਼ਲੈਂਡ ਦੇ ਗੰਨੇ ਦੇ ਖੇਤਾਂ ਵਿੱਚ ਕੰਮ ਕਰਦੇ ਸਨ। ਇਸ ਬੰਧੂਆ ਮਜ਼ਦੂਰੀ ਪ੍ਰਣਾਲੀ ਨੂੰ 'ਬਲੈਕਬਰਡਿੰਗ' ਕਿਹਾ ਜਾਂਦਾ ਸੀ। ਪਰ 1901 ਵਿੱਚ ਬਣੇ ਇੱਕ ਕਾਨੂੰਨ ਨਾਲ ਇਸ ਪ੍ਰਣਾਲੀ ਦਾ ਅੰਤ ਹੋ ਗਿਆ ਅਤੇ ਇਸ ਤੋਂ ਬਾਅਦ ਵੱਡੇ ਪੱਧਰ 'ਤੇ ਲੋਕਾਂ ਨੂੰ ਜ਼ਬਰਦਸਤੀ ਵਾਪਸ ਭੇਜਿਆ ਗਿਆ। ਸਿਰਫ਼ ਕੁਝ ਹਜ਼ਾਰ ਲੋਕ ਹੀ ਆਸਟ੍ਰੇਲੀਆ ਵਿੱਚ ਰਹਿ ਸਕੇ।

ਸੋਨੀਆ ਬੱਡ ਆਪਣੀ ਸਾਊਥ ਸੀਅ ਆਈਲੈਂਡਰ ਵਿਰਾਸਤ ਨੂੰ ਵਾਨੂਆਟੂ ਦੇ ਤੰਨਾ ਟਾਪੂ ਨਾਲ ਜੋੜਦੀ ਹੈ। ਨਾਊਟਾ ਅਤੇ ਕੋਰੋਵਾ ਕਬੀਲਿਆਂ ਦੀ ਵੰਸ਼ਜ ਸੋਨਜਾ ਦੱਸਦੀ ਹੈ ਕਿ ਉਨ੍ਹਾਂ ਦਾ ਵਿਸਤ੍ਰਿਤ ਆਸਟ੍ਰੇਲੀਆਈ ਪਰਿਵਾਰ ਵਾਨੂਆਟੂ ਵਿੱਚ ਵਿਕਾਸ ਕਾਰਜਾਂ ਨਾਲ ਜੁੜਿਆ ਹੋਇਆ ਹੈ।

ਉਨ੍ਹਾਂ ਨੇ ਕਿਹਾ, "ਤੰਨਾ ਮੇਰੀ ਰੂਹ ਵਿੱਚ ਵੱਸਦਾ ਹੈ। ਇਹੀ ਸਾਡੀ ਪਛਾਣ ਹੈ ਅਤੇ ਇਹੀ ਦੱਸਦਾ ਹੈ ਕਿ ਅਸੀਂ ਕੌਣ ਹਾਂ।"

ਬਹੁਤ ਸਾਰੇ ਪੈਸਿਫਿਕ ਭਾਈਚਾਰਿਆਂ ਲਈ ਉਨ੍ਹਾਂ ਦੀ ਪਛਾਣ ਚਰਚ ਨਾਲ ਵੀ ਜੁੜੀ ਹੋਈ ਹੈ। ਪਰ ਕੇਰਨਜ਼ (Cairns) ਦੀ ਪਾਦਰੀ ਇਟੇਰੇਈ ਵਾਏਲੇ, ਜਿਨ੍ਹਾਂ ਦਾ ਸਬੰਧ ਸਮੋਆ ਅਤੇ ਨਿਊਏ ਨਾਲ ਹੈ, ਕਹਿੰਦੀ ਹੈ ਕਿ ਉਨ੍ਹਾਂ ਨੇ ਚਰਚ ਵਿੱਚ ਹਾਜ਼ਰੀ ਘਟਦੀ ਦੇਖੀ ਹੈ।

ਉਨ੍ਹਾਂ ਨੇ ਕਿਹਾ, "ਅਸਲ ਵਿੱਚ ਹਰ ਵਿਅਕਤੀ ਆਪਣੇ ਢੰਗ ਨਾਲ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰ ਸਕਦਾ ਹੈ ਅਤੇ ਇੱਥੇ ਮੌਜੂਦ ਵੱਖ-ਵੱਖ ਸੱਭਿਆਚਾਰਾਂ ਅਤੇ ਧਰਮ ਬਾਰੇ ਉਨ੍ਹਾਂ ਦੇ ਨਜ਼ਰੀਏ ਦਾ ਸਤਿਕਾਰ ਕਰ ਸਕਦਾ ਹੈ।"

ਫਾਰ ਨਾਰਥ ਕੁਈਨਜ਼ਲੈਂਡ ਦੇ ਬਦਲਦੇ ਪੈਸਿਫਿਕ ਭਾਈਚਾਰਿਆਂ ਵਿੱਚ ਅੱਜ ਵੀ ਧਾਰਮਿਕ ਵਿਸ਼ਵਾਸ, ਵਿਰਾਸਤ ਅਤੇ ਸੱਭਿਆਚਾਰ ਉਨ੍ਹਾਂ ਦੀ ਪਛਾਣ ਦੇ ਅਹਿਮ ਅਧਾਰ ਬਣੇ ਹੋਏ ਹਨ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now