SKIP TO MAIN CONTENT

ਪਾਕਿਸਤਾਨ ਡਾਇਰੀ: ਕੈਨੇਡਾ ਵਿੱਚ 50,000 ਡਾਲਰ 'ਚ ਨਿਲਾਮ ਹੋਇਆ 'ਮੌਲੇ ਜੱਟ' ਦਾ ਗੰਡਾਸਾ

maula jatt.jpg
Actor Fawad Khan, lead actor of Pakistan's Punjabi film 'The Legend of Maula Jatt' presenting Gandasa to the buyer at auction in Canada. Credit: FK fb

ਬਲਾਕਬਸਟਰ ਪੰਜਾਬੀ ਫਿਲਮ 'ਦ ਲੀਜੈਂਡ ਆਫ਼ ਮੌਲਾ ਜੱਟ' ਵਿੱਚ ਵਰਤਿਆ ਗਿਆ ਗੰਡਾਸਾ ਟੋਰਾਂਟੋ ਵਿੱਚ 50,000 ਡਾਲਰ ਵਿੱਚ ਨਿਲਾਮ ਕੀਤਾ ਗਿਆ ਹੈ। ਇੱਕ ਕੈਨੇਡਾ ਵਾਸੀ ਪਾਕਿਸਤਾਨੀ ਫਿਲਮ ਪ੍ਰਸ਼ੰਸਕ ਨੇ ਇਹ ਗੰਡਾਸਾ ਖਰੀਦਿਆ ਹੈ ਅਤੇ ਨਿਲਾਮੀ ਤੋਂ ਹੋਣ ਵਾਲੀ ਕਮਾਈ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਸਹਾਰਾ ਲਾਈਫ ਟਰੱਸਟ ਨੂੰ ਦਾਨ ਕੀਤੀ ਜਾਵੇਗੀ।

Published

By Sumeet Kaur

Presented by Masood Malhi

Source: SBS

Skip to podcast episode content

ਬਲਾਕਬਸਟਰ ਪੰਜਾਬੀ ਫਿਲਮ 'ਦ ਲੀਜੈਂਡ ਆਫ਼ ਮੌਲਾ ਜੱਟ' ਵਿੱਚ ਵਰਤਿਆ ਗਿਆ ਗੰਡਾਸਾ ਟੋਰਾਂਟੋ ਵਿੱਚ 50,000 ਡਾਲਰ ਵਿੱਚ ਨਿਲਾਮ ਕੀਤਾ ਗਿਆ ਹੈ। ਇੱਕ ਕੈਨੇਡਾ ਵਾਸੀ ਪਾਕਿਸਤਾਨੀ ਫਿਲਮ ਪ੍ਰਸ਼ੰਸਕ ਨੇ ਇਹ ਗੰਡਾਸਾ ਖਰੀਦਿਆ ਹੈ ਅਤੇ ਨਿਲਾਮੀ ਤੋਂ ਹੋਣ ਵਾਲੀ ਕਮਾਈ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਸਹਾਰਾ ਲਾਈਫ ਟਰੱਸਟ ਨੂੰ ਦਾਨ ਕੀਤੀ ਜਾਵੇਗੀ।

ਮੌਲੇ ਜੱਟ ਦੀ ਦੰਤਕਥਾ ਉੱਤੇ ਅਧਾਰਿਤ ਪਾਕਿਸਤਾਨੀ ਪੰਜਾਬੀ ਫਿਲਮ 'ਦ ਲੀਜੈਂਡ ਆਫ਼ ਮੌਲਾ ਜੱਟ' ਦੇ ਗੰਡਾਸੇ ਦੀ ਕੈਨੇਡਾ 'ਚ ਭਾਰੀ ਕੀਮਤ ਪਈ ਹੈ।

ਕੈਨੇਡਾ ਦੇ ਟੋਰਾਂਟੋ ਵਿੱਚ ਸਹਾਰਾ ਫਾਰ ਲਾਈਫ ਟਰੱਸਟ ਹਸਪਤਾਲ ਲਈ ਫੰਡ ਇਕੱਠਾ ਕਰਨ ਲਈ ਆਯੋਜਿਤ ਕੀਤੇ ਗਏ ਇੱਕ ਸੰਗੀਤਕ ਸ਼ੋਅ ਵਿੱਚ ਅਭਿਨੇਤਾ ਫਵਾਦ ਖਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜਿੱਥੇ ਉਨ੍ਹਾਂ ਦੁਆਰਾ ਮੌਲਾ ਜੱਟ 'ਚ ਵਰਤੇ ਗਏ ਗੰਡਾਸੇ ਦੀ ਬੋਲੀ ਲਗਾਈ ਗਈ।

ਜ਼ਿਕਰਯੋਗ ਹੈ ਕਿ ਇਹ ਫਿਲਮ ਪਾਕਿਸਤਾਨੀ ਇਤਿਹਾਸ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ ਜਿਸ ਨੇ ਹੁਣ ਤੱਕ 2.9 ਬਿਲੀਅਨ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।

ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।

Latest podcast episodes

Follow SBS Punjabi

Download our apps

Watch on SBS

Punjabi News

Stream now