SKIP TO MAIN CONTENT

ਪੰਜਾਬੀ ਫਿਲਮ ਮੌਲਾ ਜੱਟ ਨੇ ਤੋੜੇ ਰਿਕਾਰਡ, ਪਾਕਿਸਤਾਨ ਦੇ ਸਿਨੇਮੇ ਨੂੰ ਵਿਸ਼ਵ ਦੇ ਨਕਸ਼ੇ 'ਤੇ ਲਿਆਉਣ 'ਚ 'ਕਾਮਯਾਬ

MAULA JATT.png
Punjabi film 'The legend of Maula Jatt' becomes Pakistan's highest-earning film.

ਮੌਲੇ ਜੱਟ ਦੀ ਦੰਤਕਥਾ ਉੱਤੇ ਅਧਾਰਿਤ ਫਿਲਮ 'ਦ ਲੈਜੈਂਡ ਆਫ ਮੌਲਾ ਜੱਟ' ਦੁਨੀਆ ਭਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਾਕਿਸਤਾਨੀ ਫਿਲਮ ਬਣ ਗਈ ਹੈ। ਫਿਲਮ ਦੇ ਨਿਰਦੇਸ਼ਕ ਮੁਤਾਬਿਕ ਇਹ ਫਿਲਮ ਆਸਟ੍ਰੇਲੀਆ ਦੇ 'ਬੌਕਸ ਔਫਿਸ ਚਾਰਟ 'ਤੇ ਨੰਬਰ 8 'ਤੇ ਰਹੀ, ਕੈਨੇਡਾ ਵਿੱਚ ਨੰਬਰ 6 ਜਦਕਿ ਯੂ ਏ ਈ ਵਿੱਚ $515,000 ਤੋਂ ਵੱਧ ਦੀ ਕਮਾਈ ਕਰਕੇ ਨੰਬਰ 1'ਤੇ ਪਹੁੰਚ ਗਈ ਹੈ।

Published

Updated

By Sumeet Kaur

Presented by Masood Malhi

Source: SBS

Skip to podcast episode content

ਮੌਲੇ ਜੱਟ ਦੀ ਦੰਤਕਥਾ ਉੱਤੇ ਅਧਾਰਿਤ ਫਿਲਮ 'ਦ ਲੈਜੈਂਡ ਆਫ ਮੌਲਾ ਜੱਟ' ਦੁਨੀਆ ਭਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਾਕਿਸਤਾਨੀ ਫਿਲਮ ਬਣ ਗਈ ਹੈ। ਫਿਲਮ ਦੇ ਨਿਰਦੇਸ਼ਕ ਮੁਤਾਬਿਕ ਇਹ ਫਿਲਮ ਆਸਟ੍ਰੇਲੀਆ ਦੇ 'ਬੌਕਸ ਔਫਿਸ ਚਾਰਟ 'ਤੇ ਨੰਬਰ 8 'ਤੇ ਰਹੀ, ਕੈਨੇਡਾ ਵਿੱਚ ਨੰਬਰ 6 ਜਦਕਿ ਯੂ ਏ ਈ ਵਿੱਚ $515,000 ਤੋਂ ਵੱਧ ਦੀ ਕਮਾਈ ਕਰਕੇ ਨੰਬਰ 1'ਤੇ ਪਹੁੰਚ ਗਈ ਹੈ।

ਪਾਕਿਸਤਾਨੀ ਪੰਜਾਬੀ ਫਿਲਮ 'ਲੈਜੈਂਡ ਆਫ ਮੌਲਾ ਜੱਟ' ਦੁਨੀਆ ਭਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।

ਇਹ ਫਿਲਮ 1979 'ਚ ਆਈ ਮਸ਼ਹੂਰ ਫਿਲਮ 'ਮੌਲਾ ਜੱਟ' ਦਾ ਰੀਮੇਕ ਹੈ ਅਤੇ ਹੁਣ ਤੱਕ ਦੀ ਸਭ ਤੋਂ ਮਹਿੰਗੀ ਪਾਕਿਸਤਾਨੀ ਫਿਲਮ ਵੀ ਹੈ। ਇਸ ਵਿੱਚ ਫਵਾਦ ਖਾਨ, ਮਾਹਿਰਾ ਖਾਨ ਅਤੇ ਹਮਜ਼ਾ ਅਲੀ ਅੱਬਾਸੀ ਮੁੱਖ ਭੂਮਿਕਾ ਵਿੱਚ ਹਨ।

ਉਤਸ਼ਾਹਿਤ ਨਿਰਦੇਸ਼ਕ ਬਿਲਾਲ ਲਾਸ਼ਾਰੀ ਨੇ ਟਵਿੱਟਰ 'ਤੇ ਫਿਲਮ ਦੇ ਰਿਕਾਰਡ ਤੋੜ ਨੰਬਰ ਸਾਂਝੇ ਕੀਤੇ।

ਇੱਕ ਹਫਤੇ 'ਚ ਹੀ ਫਿਲਮ ਨੇ ਅਮਰੀਕਾ ਵਿੱਚ $290,000, ਕੈਨੇਡਾ ਵਿੱਚ $235,000, ਸੰਯੁਕਤ ਅਰਬ ਅਮੀਰਾਤ ਵਿੱਚ $515,000 ਅਤੇ ਆਸਟਰੇਲੀਆ ਵਿੱਚ, $160,000 ਦੀ ਕਮਾਈ ਕੀਤੀ ਹੈ।

ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।

Latest podcast episodes

Follow SBS Punjabi

Download our apps

Watch on SBS

Punjabi News

Stream now