SKIP TO MAIN CONTENT

ਪਾਕਿਸਤਾਨ ਡਾਇਰੀ : ਟਰਾਂਸਜੈਂਡਰ ਰਾਈਟ ਐਕਟ ਨੂੰ ਕਰਨਾ ਪੈ ਰਿਹਾ ਹੈ ਧਾਰਮਿਕ ਵਿਰੋਧ ਦਾ ਸਾਹਮਣਾ

Pakistan Transgender
Pakistani transgender persons hold a demonstration demanding for their basic rights, in Pakistan, Sept. 30, 2022. Source: AP / Pervez Masih/AP

ਟ੍ਰਾਂਸਜੈਂਡਰ ਵਿਅਕਤੀਆਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰਨ ਵਾਲੇ ਐਕਟ ਵਿੱਚ ਆਲੋਚਕਾਂ ਨੇ ਇੱਕ ਖਾਸ ਧਾਰਾ ਦਾ ਵਿਰੋਧ ਕੀਤਾ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਇੱਕ ਟਰਾਂਸਜੈਂਡਰ ਵਿਅਕਤੀ ਨੂੰ ਆਪਣੀ ਸਵੈ-ਸਮਝ ਅਨੁਸਾਰ ਕੋਈ ਵੀ ਲਿੰਗ ਮਾਨਤਾ ਪ੍ਰਾਪਤ ਕਰਨ ਦਾ ਅਧਿਕਾਰ ਹੋਵੇਗਾ। ਇਹ ਅਤੇ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।

Published

Updated

By Sumeet Kaur

Presented by Masood Malhi

Source: SBS

Skip to podcast episode content

ਟ੍ਰਾਂਸਜੈਂਡਰ ਵਿਅਕਤੀਆਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰਨ ਵਾਲੇ ਐਕਟ ਵਿੱਚ ਆਲੋਚਕਾਂ ਨੇ ਇੱਕ ਖਾਸ ਧਾਰਾ ਦਾ ਵਿਰੋਧ ਕੀਤਾ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਇੱਕ ਟਰਾਂਸਜੈਂਡਰ ਵਿਅਕਤੀ ਨੂੰ ਆਪਣੀ ਸਵੈ-ਸਮਝ ਅਨੁਸਾਰ ਕੋਈ ਵੀ ਲਿੰਗ ਮਾਨਤਾ ਪ੍ਰਾਪਤ ਕਰਨ ਦਾ ਅਧਿਕਾਰ ਹੋਵੇਗਾ। ਇਹ ਅਤੇ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।

ਪਾਕਿਸਤਾਨ ਦੇ 'ਟਰਾਂਸਜੈਂਡਰ ਰਾਈਟ ਐਕਟ' ਨੂੰ ਲਾਗੂ ਹੋਣ ਤੋਂ 4 ਸਾਲ ਬਾਅਦ ਸੱਜੇ-ਪੱਖੀ ਨੇਤਾਵਾਂ ਦੇ ਨਵੇਂ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦਾ ਦਾਅਵਾ ਹੈ ਕਿ ਇਹ ਕਾਨੂੰਨ ਧਰਮ ਨੂੰ ਕਮਜ਼ੋਰ ਕਰਦਾ ਹੈ।

ਹਾਲ ਹੀ ਵਿੱਚ ਸ਼ੁਰੂ ਹੋਈ ਨਵੀਂ ਬਹਿਸ ਅਨੁਸਾਰ ਆਲੋਚਕਾਂ ਨੇ ਇੱਕ ਖਾਸ ਧਾਰਾ ਦਾ ਵਿਰੋਧ ਕੀਤਾ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ "ਇੱਕ ਟਰਾਂਸਜੈਂਡਰ ਵਿਅਕਤੀ ਨੂੰ ਦਸਤਾਵੇਜ਼ਾਂ ਉੱਤੇ ਕੋਈ ਵੀ ਲਿੰਗ ਪਛਾਣ ਪ੍ਰਾਪਤ ਕਰਨ ਦਾ ਅਧਿਕਾਰ ਹੋਵੇਗਾ।"

ਜ਼ਿਕਰਯੋਗ ਹੈ ਕਿ ਸੰਸਦ ਦੁਆਰਾ ਪਾਸ ਕੀਤਾ ਮਈ 2018 ਦਾ 'ਟਰਾਂਸਜੈਂਡਰ ਪਰਸਨਜ਼ (ਪ੍ਰੋਟੈਕਸ਼ਨ ਆਫ ਰਾਈਟਸ) ਐਕਟ' ਨਾਗਰਿਕਾਂ ਨੂੰ ਮਰਦ, ਔਰਤ ਜਾਂ ਟ੍ਰਾਂਸਜੈਂਡਰ ਵਜੋਂ ਸਵੈ-ਪਛਾਣ ਕਰਨ ਅਤੇ ਪਾਸਪੋਰਟ, ਰਾਸ਼ਟਰੀ ਪਛਾਣ ਪੱਤਰ, ਡਰਾਈਵਿੰਗ ਲਾਇਸੈਂਸ ਸਮੇਤ ਸਾਰੇ ਅਧਿਕਾਰਤ ਦਸਤਾਵੇਜ਼ਾਂ 'ਤੇ ਆਪਣੀ ਪਛਾਣ ਦਰਜ ਕਰਵਾਉਣ ਦੇ ਅਧਿਕਾਰ ਦਿੰਦਾ ਹੈ।

Latest podcast episodes

Follow SBS Punjabi

Download our apps

Watch on SBS

Punjabi News

Stream now