ਪਰਥ ਦੇ ਗੁਰਦੁਆਰਾ ਸਾਹਿਬ ਨੂੰ ਕੋਵਿਡ-19 ਸੰਕਟ ਦੌਰਾਨ ਸੇਵਾ ਲਈ ਮਿਲਿਆ ਮਾਣਮੱਤਾ ਆਸਟ੍ਰੇਲੀਆ ਦਿਵਸ ਸਨਮਾਨ

Active Citizenship Award for Bennet Springs Gurdwara Sahib, Perth

Active Citizenship Award for Bennet Springs Gurdwara Sahib, Perth Source: Supplied

ਪਰਥ ਦੇ ਬੇਨੇਟ ਸਪ੍ਰਿੰਗਜ਼ ਗੁਰਦੁਆਰਾ ਸਾਹਿਬ ਨੂੰ ਆਸਟ੍ਰੇਲੀਆ ਦਿਵਸ ਕੌਂਸਲ ਵਲੋਂ 'ਕਮਿਊਨਿਟੀ ਸਿਟੀਜ਼ਨ ਆਫ ਦਿ ਈਅਰ ਐਵਾਰਡ' ਮਿਲਿਆ ਹੈ। ਸਵੈਨ ਸਿਟੀ ਨੇ ਕੋਵਿਡ -19 ਸਿਹਤ ਸੰਕਟ ਦੌਰਾਨ ਲੋੜਵੰਦਾਂ ਨੂੰ ਮੁਫਤ ਭੋਜਨ ਦੇਣ ਦੀਆਂ ਸੇਵਾਵਾਂ ਦੇ ਚਲਦਿਆਂ ਉਨ੍ਹਾਂ ਨੂੰ ਇਹ ਪੁਰਸਕਾਰ ਪੇਸ਼ ਕੀਤਾ।


ਬੇਨੇਟ ਸਪ੍ਰਿੰਗਜ਼ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਨਵਤੇਜ ਕੌਰ ਉੱਪਲ ਨੇ ਆਸਟ੍ਰੇਲੀਆ ਦਿਵਸ ਤੇ ਮਿਲੇ ਸਨਮਾਨ ਲਈ ਸਥਾਨਿਕ ਸਰਕਾਰ ਅਤੇ ਕੌਂਸਿਲ ਦਾ ਵਿਸ਼ੇਸ਼ ਧੰਨਵਾਦ ਕੀਤਾ।

“ਅਸੀਂ ਸਰਕਾਰ ਤੇ ਕੌਂਸਿਲ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੇ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਅਤੇ ਸਾਡੇ ਮਿਸ਼ਨ ਵਿੱਚ ਨਾ ਸਿਰਫ ਸਹਾਇਤਾ ਕੀਤੀ ਬਲਕਿ ਉਸਨੂੰ ਸਤਿਕਾਰ ਵੀ ਦਿੱਤਾ।

“ਨਿਸ਼ਕਾਮ ਸੇਵਾ ਅਤੇ ਲੋੜਵੰਦਾਂ ਨੂੰ ਲੰਗਰ ਵਰਤਾਉਣਾ ਸਿੱਖ ਧਰਮ ਦੇ ਮੁਢਲੇ ਸਿਧਾਂਤਾਂ ਵਿੱਚੋਂ ਹੈ। ਕੋਵਿਡ-19 ਲਾਕਡਾਊਨ ਤੋਂ ਹੁਣ ਤੱਕ ਅਸੀਂ 30,000 ਤੋਂ ਵੱਧ ਭੋਜਨ ਬਾਕਸ ਲੋੜਵੰਦਾਂ ਤੱਕ ਪਹੁੰਚ ਚੁੱਕੇ ਹਾਂ," ਉਨ੍ਹਾਂ ਕਿਹਾ।
Australia Day awards were presented by Mayor of City of Swan Cr Kevin Bailey.
Australia Day awards were presented by Mayor of City of Swan Cr Kevin Bailey. Source: Supplied
ਇਸ ਦੌਰਾਨ ਗੁਰਦਵਾਰਾ ਸਾਹਿਬ ਦੇ ਸਕੱਤਰ ਜਰਨੈਲ ਸਿੰਘ ਭੌਰ ਨੇ ਸਮੁੱਚੀ ਸਿੱਖ ਸੰਗਤ ਅਤੇ ਸੇਵਾਦਾਰਾਂ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਹੈ।

“ਅਸੀਂ ਭਾਈਚਾਰੇ ਦੇ ਹਰ ਮੈਂਬਰ ਦੇ ਪਿਆਰ ਅਤੇ ਸਮਰਥਨ ਲਈ, ਅਤੇ ਪਾਏ ਇਸ ਯੋਗਦਾਨ ਲਈ ਧੰਨਵਾਦ ਕਰਦੇ ਹਾਂ।

"ਅਸੀਂ ਇਸ ਸਨਮਾਨ ਅਤੇ ਮਾਨਤਾ ਲਈ ਸਵੈਨ ਸਿਟੀ ਕੌਂਸਲ ਦੇ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿੰਨਾ ਵੱਲੋਂ ਇਸ ਪ੍ਰੋਜੈਕਟ ਨੂੰ ਫੰਡ ਵੀ ਕੀਤਾ ਗਿਆ ਹੈ," ਉਨ੍ਹਾਂ ਕਿਹਾ।
Food preparation at the Langar Hall (community kitchen) at the Bennet Springs Gurdwara Sahib, Perth.
Food preparation at the Langar Hall (community kitchen) at the Bennet Springs Gurdwara Sahib, Perth. Source: Supplied
ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਇਹ ਆਡੀਓ ਇੰਟਰਵਿਊ ਸੁਣੋ:
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। 

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਪਰਥ ਦੇ ਗੁਰਦੁਆਰਾ ਸਾਹਿਬ ਨੂੰ ਕੋਵਿਡ-19 ਸੰਕਟ ਦੌਰਾਨ ਸੇਵਾ ਲਈ ਮਿਲਿਆ ਮਾਣਮੱਤਾ ਆਸਟ੍ਰੇਲੀਆ ਦਿਵਸ ਸਨਮਾਨ | SBS Punjabi