ਘਟਨਾ 16 ਜੂਨ, ਸੋਮਵਾਰ ਦੀ ਹੈ। ਮੌਕੇ ਉੱਤੇ ਮੌਜੂਦ ਇੱਕ ਹੋਰ ਪੁਲਿਸ ਅਧਿਕਾਰੀ ਨੇ ਕਥਿਤ ਅਪਰਾਧੀ ਵੱਲ ਆਪਣੀ ਬੰਦੂਕ ਚਲਾਈ, ਜਿਸ ਤੋਂ ਬਾਅਦ ਗੋਲੀ ਚਲਾਉਣ ਵਾਲੇ ਨੇ ਆਤਮ ਸਮਰਪਣ ਕਰ ਦਿੱਤਾ। ਬਾਅਦ ਵਿੱਚ ਉਸ ਨੂੰ ਪੁਲਿਸ ਪਹਿਰੇ ਹੇਠ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਤਸਮਾਨੀਆ ਪੁਲਿਸ ਕਸ਼ਿਮਨਰ ਡੋਨਾ ਐਡਮਜ਼ ਨੇ ਘਟਨਾ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਦੁਖਾਂਤ ਨੂੰ ਸੱਚਮੁੱਚ ਹੈਰਾਨ ਕਰ ਦੇਣ ਵਾਲਾ ਦੱਸਿਆ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਘਰ ਦਾ ਦੌਰਾ ਇਕ ਰੁਟੀਨ ਕਰਵਾਈ ਦਾ ਹਿੱਸਾ ਸੀ ਅਤੇ ਮੈਂ ਆਪਣੇ 38 ਸਾਲ ਦੇ ਕੈਰੀਅਰ ਵਿੱਚ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਕਦੇ ਨਹੀਂ ਵੇਖੀ।
57 ਸਾਲਾ ਪੁਲਿਸ ਕਾਂਸਟੇਬਲ ਜਿਸ ਦਾ ਨਾਮ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ, ਉਹ ਹੋਰ ਅਧਿਕਾਰੀਆਂ ਦੇ ਨਾਲ ਉੱਤਰ-ਪੱਛਮੀ ਤਸਮਾਨੀਆ ਵਿੱਚ ਇਸ ਘਰ ਨੂੰ ਜ਼ਬਤ ਕਰਨ ਗਿਆ ਸੀ।
"ਉਹ ਇੱਕ ਸੱਚਾ, ਭਰੋਸੇਮੰਦ ਪੁਲਿਸ ਅਧਿਕਾਰੀ ਸੀ ਜਿਸਨੇ ਪਿਛਲੇ 25 ਸਾਲਾਂ ਤੋਂ ਭਾਈਚਾਰੇ ਦੀ ਚੰਗੀ ਤਰ੍ਹਾਂ ਸੇਵਾ ਕੀਤੀ," ਪੁਲਿਸ ਕਮਿਸ਼ਨਰ ਨੇ ਕਿਹਾ ।

Rural property along Allison Rd in North Motton, Tasmania, Monday, June 16, 2025. A veteran policeman has been shot dead at a rural property while delivering a home repossession order in a tragedy that has rocked the community. (AAP Image/Ange Nicolle) NO ARCHIVING Source: AAP / Ange Nicolle
ਐਡਮਜ਼ ਨੇ ਦੂਜੇ ਪੁਲਿਸ ਅਧਿਕਾਰੀ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਗੋਲੀ ਦਾ ਸ਼ਿਕਾਰ ਹੋਏ ਪੁਲਿਸ ਅਧਿਕਾਰੀ ਦੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਪ੍ਰਤੀ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਤਸਮਨੀਆ ਦੇ ਪ੍ਰੀਮੀਅਰ ਜੇਰੇਮੀ ਰੌਕਲਿਫ ਨੇ ਇਸ ਘਟਨਾ ਬਾਰੇ ਸ਼ੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਿਖਿਆ ਹੈ ਕਿ ਪੂਰੇ ਸੂਬੇ ਦਾ ਪਿਆਰ, ਪੁਲਿਸ ਅਧਿਕਾਰੀ ਦੇ ਪੀੜਿਤ ਪਰਿਵਾਰ ਅਤੇ ਦੋਸਤਾਂ ਦੇ ਨਾਲ ਹੈ। ਉਨ੍ਹਾਂ ਅੱਗੇ ਲਿੱਖਿਆ ਕਿ ਇਸ ਦਿਲ ਦਹਿਲਾਉਣ ਵਾਲੀ ਤ੍ਰਾਸਦੀ ਨਾਲ ਨਜਿੱਠਣ ਨਾਲ ਪੀੜਿਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਜਾਵੇਗੀ।
ਪੁਲਿਸ ਵਲੋਂ ਸਾਰੇ ਪੇਸ਼ੇਵਰ ਮਿਆਰਾਂ ਨਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਕੋਰੋਨਰ ਵਲੋਂ ਵੀ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਜਾਵੇਗਾ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਦਸੰਬਰ 2022 ਵਿੱਚ ਕੁਈਨਜ਼ਲੈਂਡ ਸੂਬੇ ਦੇ ਖੇਤਰੀ ਇਲਾਕੇ ’ਚ 2 ਪੁਲਿਸ ਅਧਿਕਾਰੀਆਂ ਸਮੇਤ 6 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਹ ਪੁਲਿਸ ਅਧਿਕਾਰੀ ਇੱਕ ਲਾਪਤਾ ਵਿਅਕਤੀ ਦੀ ਭਾਲ ਕਰਨ ਲਈ 12 ਦਸੰਬਰ ਨੂੰ ਪੱਛਮੀ ਬ੍ਰਿਸਬੇਨ ਦੇ ਡਾਰਲਿੰਗ ਡਾਊਨਜ਼ ਇਲਾਕੇ ਦੇ ਇੱਕ ਘਰ ਵਿੱਚ ਗਏ ਸਨ।ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇਸ ਘਟਨਾ ਨੂੰ ਭਿਆਨਕ ਤਰਾਸਦੀ ਦੱਸਿਆ ਸੀ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।