Watch FIFA World Cup 2026™

LIVE, FREE and EXCLUSIVE starting June 12 2026

SBS Examines ਦੀ ਨਵੀਂ ਜਾਂਚ ਵਿੱਚ ਆਸਟ੍ਰੇਲੀਆਈਆਂ ਦੇ ‘ਰਾਜਨੀਤਿਕ ਦੁੱਖ’ ਅਤੇ ਵੱਧਦੀ ਧੜੇਬਾਜ਼ੀ ਦੇ ਤਜਰਬੇ ਸਾਹਮਣੇ ਆਏ ਹਨ

Political grief lead image.png

ਗ੍ਰੈਟਨ ਇੰਸਟੀਚਿਊਟ ਦੀ ਰਿਪੋਰਟ ਮੁਤਾਬਕ, ਲਗਭਗ ਹਰ ਦਸ ਵਿੱਚੋਂ ਇੱਕ ਆਸਟ੍ਰੇਲੀਆਈ ਕਹਿੰਦਾ ਹੈ ਕਿ ਉਹ ਵਿਰੋਧੀ ਰਾਜਨੀਤਿਕ ਵਿਚਾਰਾਂ ਵਾਲੇ ਵਿਅਕਤੀ ਨਾਲ ਦੋਸਤੀ ਨਹੀਂ ਕਰ ਸਕਦਾ। Source: Getty / Lisa Maree Williams; Daniel Munoz

ਜਦੋਂ ਅਸੀਂ ਅਜਿਹੀਆਂ ਘਟਨਾਵਾਂ ਜਾਂ ਵਿਚਾਰਧਾਰਾਵਾਂ ਦੇ ਸੰਪਰਕ ਵਿੱਚ ਆਉਂਦੇ ਹਾਂ ਜੋ ਸਾਡੇ ਆਪਣੇ ਵਿਸ਼ਵਾਸਾਂ ਦੇ ਵਿਰੁੱਧ ਹੁੰਦੀਆਂ ਹਨ, ਤਾਂ ਅਸੀਂ ਉਹ ਅਹਿਸਾਸ ਕਰ ਸਕਦੇ ਹਾਂ ਜਿਸਨੂੰ ਮਾਹਿਰ ‘ਰਾਜਨੀਤਿਕ ਦੁੱਖ’ (political grief) ਕਹਿੰਦੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਡੇ ਸਮਾਜ ਵਿੱਚ ਵੱਧ ਰਹੀ ਧ੍ਰੁਵੀਕਰਨ ਦੀ ਪ੍ਰਕਿਰਿਆ ਵਿੱਚ ਭੂਮਿਕਾ ਨਿਭਾ ਰਿਹਾ ਹੈ।


Published

By Lera Shvets, Lorien Chen

Presented by Lera Shvets, MP Singh

Source: SBS




Share this with family and friends


ਜਦੋਂ ਅਸੀਂ ਅਜਿਹੀਆਂ ਘਟਨਾਵਾਂ ਜਾਂ ਵਿਚਾਰਧਾਰਾਵਾਂ ਦੇ ਸੰਪਰਕ ਵਿੱਚ ਆਉਂਦੇ ਹਾਂ ਜੋ ਸਾਡੇ ਆਪਣੇ ਵਿਸ਼ਵਾਸਾਂ ਦੇ ਵਿਰੁੱਧ ਹੁੰਦੀਆਂ ਹਨ, ਤਾਂ ਅਸੀਂ ਉਹ ਅਹਿਸਾਸ ਕਰ ਸਕਦੇ ਹਾਂ ਜਿਸਨੂੰ ਮਾਹਿਰ ‘ਰਾਜਨੀਤਿਕ ਦੁੱਖ’ (political grief) ਕਹਿੰਦੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਡੇ ਸਮਾਜ ਵਿੱਚ ਵੱਧ ਰਹੀ ਧ੍ਰੁਵੀਕਰਨ ਦੀ ਪ੍ਰਕਿਰਿਆ ਵਿੱਚ ਭੂਮਿਕਾ ਨਿਭਾ ਰਿਹਾ ਹੈ।


ਕੀ ਤੁਹਾਡੇ ਰਾਜਨੀਤਿਕ ਵਿਚਾਰਾਂ ਨੇ ਤੁਹਾਡੇ ਦੋਸਤੀ ਸੰਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ? ਜਾਂ ਸ਼ਾਇਦ ਤੁਹਾਨੂੰ ਉਸ ਰਾਜਨੀਤਿਕ ਪਾਰਟੀ ਨਾਲ ਆਪਣਾ ਸਬੰਧ ਮਹਿਸੂਸ ਨਹੀਂ ਹੁੰਦਾ ਜਿਸ ਨੂੰ ਤੁਸੀਂ ਪਹਿਲਾਂ ਵੋਟ ਦਿੰਦੇ ਸੀ? ਇਸ ਅਹਿਸਾਸ ਨੂੰ ‘ਰਾਜਨੀਤਿਕ ਦੁੱਖ’ (political grief) ਕਿਹਾ ਜਾਂਦਾ ਹੈ। ਆਰਐਮਆਈਟੀ ਯੂਨੀਵਰਸਿਟੀ ਦੇ ਸਕੂਲ ਆਫ ਮੀਡੀਆ ਐਂਡ ਕਮਿਊਨੀਕੇਸ਼ਨ ਦੀ ਪ੍ਰੋਫੈਸਰ ਲਾਰਿਸਾ ਹਜੋਰਥ ਨੇ SBS ਨੂੰ ਦੱਸਿਆ ਕਿ ਰਾਜਨੀਤਿਕ ਦੁੱਖ ਮੀਡੀਆ ਅਤੇ ਸਮਾਜ ਦੇ ਕੁੱਲ ਧ੍ਰੁਵੀਕਰਨ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਰਾਜਨੀਤਿਕ ਦੁੱਖ ਬਾਰੇ ਗੱਲ ਇਹ ਹੈ ਕਿ ਇਸ ਨਾਲ ਅਕਸਰ ਲੋਕ ਆਪਣੇ ਹੀ ਤਰ੍ਹਾਂ ਦੇ ਵਿਚਾਰਾਂ ਵਾਲੇ ‘echo chambers’ ਵਿੱਚ ਫਸ ਜਾਂਦੇ ਹਨ।
Professor Larissa Hjorth, School of Media and Communication, RMIT University

“ਜੋ ਕੋਈ ਖੱਬੇ ਪੱਖ ਨਾਲ ਆਪਣੀ ਪਛਾਣ ਬਣਾਉਂਦਾ ਹੈ, ਅਤੇ ਜੋ ਸੱਜੇ ਪੱਖ ਨਾਲ ਆਪਣੀ ਪਛਾਣ ਬਣਾਉਂਦਾ ਹੈ, ਉਹ ਕਿਸੇ ਵੀ ਤਰੀਕੇ ਨਾਲ ਇਕੱਠੇ ਨਹੀਂ ਆ ਰਹੇ,” ਉਹਨਾਂ ਨੇ ਕਿਹਾ।

ਹਾਲ ਹੀ ਵਿੱਚ ਗ੍ਰੈਟਨ ਇੰਸਟੀਚਿਊਟ ਦੀ ਇੱਕ ਖੋਜ ਵਿੱਚ ਪਤਾ ਲੱਗਿਆ ਹੈ ਕਿ ਆਸਟ੍ਰੇਲੀਆ ਵਿੱਚ ਕੁੱਲ ਮਿਲਾ ਕੇ ਧੜੇਬਾਜ਼ੀ ਕੁਝ ਹੋਰ ਲੋਕਤੰਤਰਿਕ ਦੇਸ਼ਾਂ ਨਾਲੋਂ ਘੱਟ ਹੈ।

ਇਸ ਦੀ ਨਵੀਂ ਰਿਪੋਰਟ “For the people: future-proofing Australia’s democracy” ਦਿਖਾਉਂਦੀ ਹੈ ਕਿ ਸਿਰਫ਼ ਹਰ 10 ਵਿੱਚੋਂ ਇੱਕ ਆਸਟ੍ਰੇਲੀਆਈ ਕਹਿੰਦਾ ਹੈ ਕਿ ਉਹ ਵਿਰੋਧੀ ਰਾਜਨੀਤਿਕ ਵਿਚਾਰਾਂ ਵਾਲੇ ਵਿਅਕਤੀ ਨਾਲ ਦੋਸਤੀ ਨਹੀਂ ਕਰ ਸਕਦਾ।

ਤਾਂ ਵੀ, ਦੇਸ਼ ਦਾ ਸਮਾਜਿਕ ਸੰਤੁਲਨ ਦਬਾਅ ਹੇਠ ਹੈ।

ਗ੍ਰੈਟਨ ਇੰਸਟੀਚਿਊਟ ਦੇ ਡੈਮੋਕ੍ਰੇਸੀ ਪ੍ਰੋਗਰਾਮ ਦੀ ਡਿਪਟੀ ਡਾਇਰੈਕਟਰ ਕੇਟ ਗ੍ਰਿਫਿਥਸ ਨੇ ਕਿਹਾ ਕਿ ਆਸਟ੍ਰੇਲੀਆਈ ਲੋਕ ਆਪਣੇ ਵਿੱਚ ਘੱਟ ਰਹੀ ਆਪਣੇਪਣ ਦੀ ਭਾਵਨਾ ਮਹਿਸੂਸ ਕਰ ਰਹੇ ਹਨ, ਅਤੇ ਬੇਇਨਸਾਫ਼ੀ ਦੇ ਵਧਦੇ ਅਹਿਸਾਸ ਨਾਲ ਜੂਝ ਰਹੇ ਹਨ।

ਇਹ ਉਹ ਗੱਲਾਂ ਹਨ ਜੋ ਅੱਗੇ ਚੱਲ ਕੇ ਲੋਕਾਂ ਵਿੱਚ ਪ੍ਰਣਾਲੀ (ਸਿਸਟਮ) ਨਾਲ ਦੂਰੀ ਬਣਾਉਣ ਜਾਂ ਅਸੰਤੁਸ਼ਟੀ ਪੈਦਾ ਕਰਨ ਵੱਲ ਲੈ ਜਾ ਸਕਦੀਆਂ ਹਨ।
Kate Griffiths, deputy director of the Democracy Program at Grattan Institute

ਇਸ ਹਫ਼ਤੇ ਦੇ ਐਪੀਸੋਡ ਵਿੱਚ SBS Examines ‘ਰਾਜਨੀਤਿਕ ਦੁੱਖ’ ਦੀ ਜਾਂਚ ਕਰਦਾ ਹੈ ਅਤੇ ਕੁਝ ਆਸਟ੍ਰੇਲੀਆਈਆਂ ਤੋਂ ਉਨ੍ਹਾਂ ਦੇ ਤਜਰਬਿਆਂ ਬਾਰੇ ਸੁਣਦਾ ਹੈ।

ਇਹ ਐਪੀਸੋਡ SBS Mandarin ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।


Latest podcast episodes

Follow SBS Punjabi

Download our apps

Watch on SBS

Punjabi News

Stream now