ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਦੰਦਾਂ ਦੇ ਡਾਕਟਰ ਕੋਲ ਜਾਣਾ ਪਸੰਦ ਨਹੀਂ ਹੈ।
ਇੱਕ ਤਾਜ਼ਾ ਖੋਜ ਤੋਂ ਇਹ ਪਤਾ ਲੱਗਦਾ ਹੈ ਕਿ ਪਿੱਛਲੇ 12 ਮਹੀਨਿਆਂ ਵਿੱਚ ਸਿਰਫ 13 ਪ੍ਰਤੀਸ਼ਤ ਆਸਟ੍ਰੇਲੀਅਨ ਲੋਕ ਹੀ ਦੰਦਾਂ ਦੇ ਡਾਕਟਰ ਕੋਲ ਗਏ ਹਨ।
ਆਸਟ੍ਰੇਲੀਅਨ ਡੈਂਟਲ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਸ ਸਰਵੇਖਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਸਟ੍ਰੇਲੀਅਨ ਲੋਕ ਦੰਦਾਂ ਦੀ ਸਫਾਈ ਨੂੰ ਲੈ ਕੇ ਗਲ਼ਤ ਆਦਤਾਂ ਅਪਣਾ ਰਹੇ ਹਨ।
ਡਾਕਟਰ ਰੋਸ਼ਾਨ ਅਬਰਾਹਮ ਸਿਡਨੀ ਵਿੱਚ ਦੰਦਾਂ ਦੇ ਡਾਕਟਰ ਹਨ।
ਉਨ੍ਹਾਂ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਲੋਕ ਫਲੌਸਿੰਗ ਦੀ ਅਹਿਮੀਅਤ ਨੂੰ ਹਲਕੇ ਵਿੱਚ ਲੈਂਦੇ ਹਨ।
ਡਾਕਟਰ ਅਬਰਾਹਮ ਨੇ ਜ਼ੋਰ ਦੇ ਕੇ ਕਿਹਾ ਕਿ ਦੰਦਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਲੋਕਾਂ ਨੂੰ ਘੱਟ ਮਿੱਠਾ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ।
ਪਿੰਗਪਿੰਗ ਹਾਨ ਯੂਨੀਵਰਸਿਟੀ ਆਫ ਕੁਈਂਜ਼ਲੈਂਡ ਸਕੂਲ ਆਫ ਡੈਂਟਿਸਟਰੀ ਵਿੱਚ ਇੱਕ ਪੋਸਟ-ਰਿਸਰਚ ਫੈਲੋ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਮਸੂੜਿਆਂ ਦੀ ਬਿਮਾਰੀ ਬਹੁਤ ਹੀ ਆਮ ਹੈ ਪਰ ਹਰ ਰੋਜ਼ ਸਹੀ ਤਰੀਕੇ ਨਾਲ ਬੁਰਸ਼ ਅਤੇ ਫਲਾਸਿੰਗ ਕਰ ਕੇ ਇਸ ਨੂੰ ਰੋਕਿਆ ਜਾ ਸਕਦਾ ਹੈ।
ਮਹਾਂਮਾਰੀ ਦੇ ਕਾਰਨ ਡੈਂਟਿਸਟ ਨਾਲ ਮੁਲਾਕਾਤਾਂ ਉੱਤੇ ਰੋਕ ਲੱਗਣੀ, ਘੱਟ ਫੰਡ ਮਿਲਣਾ, ਪਬਲਿਕ ਡੈਂਟਿਸਟਰੀ ਲਈ ਲੰਬੀ ਉਡੀਕ ਅਤੇ ਪ੍ਰਾਈਵੇਟ ਸਿਹਤ ਬੀਮੇ ਵਿੱਚ ਵਾਧਾ ਹੋਣ ਕਾਰਨ ਵੀ ਦੰਦਾਂ ਦੀ ਸਾਂਭ ਸੰਭਾਲ ਦੀਆਂ ਮਾੜੀਆਂ ਆਦਤਾਂ ਵੱਧੀਆਂ ਹੋ ਸਕਦੀਆਂ ਹਨ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।