ਐਸ ਬੀ ਐਸ ਰੇਡੀਓ ਆਪਣੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਖਾਸ ਮੌਕੇ ਬੁੱਧਵਾਰ, 18 ਜੂਨ ਵਾਲੇ ਦਿਨ ਐਸ ਬੀ ਐਸ ਨੇ ਕੂਈਨਜ਼ਲੈਂਡ ਦੇ ਖੇਤਰੀ ਇਲਾਕੇ ਟੂਵੂਮਬਾ ਵਿੱਚ ਪਹੁੰਚ ਕੇ ਆਪਣੇ ਪੰਜਾਬੀ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕੀਤਾ। ਇਸ ਦੌਰਾਨ ਸਮਾਜਿਕ ਏਕਤਾ ਦੇ ਮੁੱਦਿਆਂ 'ਤੇ ਚਰਚਾ ਦੇ ਨਾਲ-ਨਾਲ ਇਸ ਖੇਤਰ ਵਿੱਚ ਵਸਣ ਦੀ ਉਨ੍ਹਾਂ ਦੀ ਯਾਤਰਾ ਬਾਰੇ ਗੱਲਾਂ-ਬਾਤਾਂ ਅਤੇ ਖੇਤਰੀ ਇਲਾਕਿਆਂ ਵਿੱਚ ਰਹਿਣ ਦੀਆਂ ਚੁਣੌਤੀਆਂ ਤੇ ਉੱਥੇ ਉਪਲਬਧ ਸ਼ਾਨਦਾਰ ਮੌਕਿਆਂ ਬਾਰੇ ਵੀ ਵਿਚਾਰ-ਵਟਾਂਦਰੇ ਹੋਏ।
ਭਾਈਚਾਰੇ ਦੇ ਮੈਂਬਰਾਂ ਨੇ ਹਾਲ ਹੀ ਵਿੱਚ ਇਸ ਸ਼ਾਂਤ ਖੇਤਰੀ ਕਸਬੇ ਵਿੱਚ ਰਹਿਣ ਦੇ ਆਪਣੇ ਅਨੁਭਵ ਸਾਂਝੇ ਕੀਤੇ - ਇੱਕ ਜਗ੍ਹਾ ਜਿਸਨੂੰ ਉਹ ਹੁਣ ਮਾਣ ਨਾਲ ਘਰ ਕਹਿੰਦੇ ਹਨ।
ਪੰਜਾਬੀ ਭਾਈਚਾਰੇ ਦੇ ਸਰਗਰਮ ਮੈਂਬਰ, ਹਰਵਿੰਦਰ ਸਿੰਘ ਨੇ ਨੌਜਵਾਨ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਗੁਰਦੁਆਰਾ ਸਾਹਿਬ ਵਿੱਚ ਕੀਤੇ ਜਾ ਰਹੇ ਯਤਨਾਂ ਬਾਰੇ ਗੱਲ ਕੀਤੀ।
ਭਾਸ਼ਾ ਅਤੇ ਸਭਿਆਚਾਰ ਸਿਖਾਉਣ ਲਈ ਇੱਕ ਪੰਜਾਬੀ ਸਕੂਲ ਹਫਤਾਵਾਰੀ ਚਲਦਾ ਹੈ, ਜਦੋਂ ਕਿ ਇੱਕ ਏਕੜ ਦਾ ਇੱਕ ਵਿਸ਼ਾਲ ਬਾਗ਼ ਵਿਕਸਤ ਕੀਤਾ ਗਿਆ ਹੈ ਜਿਥੇ ਸਥਾਨਕ ਨੌਜਵਾਨ ਨੇਟਿਵ ਅਤੇ ਫਲਾਂ ਦੇ ਰੁੱਖ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਦੇ ਹੋਏ ਵਾਤਾਵਰਣ ਜਾਗਰੂਕਤਾ ਨੂੰ ਵਧਾਉਂਦੇ ਹਨ।
ਵਡੇਰੀ ਉਮਰ ਦੇ ਨਿਰੰਜਣ ਸਿੰਘ ਨੇ ਵੀ ਟੂਵੂਮਬਾ ਵਸਣ ਵਾਲੇ ਆਪਣੇ ਸਫਰ ਬਾਰੇ ਸਾਂਝ ਪਾਈ।
"ਮੈਂ ਇਸ ਜਗ੍ਹਾ ਨਾਲ ਇੰਨਾ ਮਜ਼ਬੂਤ ਸਬੰਧ ਬਣਾ ਲਿਆ ਹੋਇਆ ਹੈ ਕਿ ਹੁਣ ਮੈਨੂੰ ਭਾਰਤ ਜਾਂ ਪੰਜਾਬ ਵਾਪਸ ਜਾਣ ਦੀ ਜ਼ਰੂਰਤ ਘੱਟ ਹੀ ਮਹਿਸੂਸ ਹੁੰਦੀ ਹੈ", ਉਸਨੇ ਕਿਹਾ।

ਮਿਤੀ 18 ਜੂਨ 2025 ਦਾ ਪੰਜਾਬੀ ਦਾ ਪਰੋਗਰਾਮ 'ਟੂਵੂਮਬਾ' ਦੇ ਪੰਜਾਬੀ ਭਾਈਚਾਰੇ ਦੇ ਨਾਲ ਲਾਈਵ। Credit: SBS
ਅੱਜ, ਭਾਈਚਾਰੇ ਨੇ ਮਾਣ ਨਾਲ ਜ਼ਮੀਨ ਖਰੀਦ ਲਈ ਹੈ ਅਤੇ ਇੱਕ ਸਥਾਈ ਇਮਾਰਤ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਇਹ ਅਸਥਾਨ ਧਾਰਮਿਕ ਅਤੇ ਸਮਾਜਿਕ ਕੇਂਦਰ ਦੋਵਾਂ ਵਜੋਂ ਸੇਵਾ ਨਿਭਾਉਂਦਾ ਰਹੇ।
ਬੇਸ਼ੱਕ ਟੂਵੂਮਬਾ ਵੱਡੇ ਸ਼ਹਿਰਾਂ ਤੋਂ ਕਾਫੀ ਦੂਰ ਵਸਿਆ ਹੋਇਆ ਹੈ, ਪਰ ਫੇਰ ਵੀ ਪੰਜਾਬੀ ਭਾਈਚਾਰਾ ਤੇਜ਼ੀ ਨਾਲ ਵਧ-ਫੁੱਲ ਰਿਹਾ ਹੈ ਅਤੇ ਸਾਂਝੀਆਂ ਕਦਰਾਂ ਕੀਮਤਾਂ, ਸਭਿਆਚਾਰਕ ਏਕਤਾ ਦੀ ਮਜ਼ਬੂਤ ਮਿਸਾਲ ਵੀ ਕਾਇਮ ਕਰ ਰਿਹਾ ਹੈ।
ਇਹ ਸਭ ਕੁੱਝ ਸੁਣੋ ਇਸ ਪੌਡਕਾਸਟ ਰਾਹੀਂ...
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।