ਪਿਛਲੇ ਦਿਨੀਂ ਪੰਜਾਬੀ ਸੱਥ ਮੈਲਬੌਰਨ ਅਤੇ ਸਾਹਿਤਕ ਸੱਥ ਮੈਲਬੌਰਨ ਦੇ ਸਹਿਯੋਗ ਨਾਲ 'ਇੱਕ ਸ਼ਾਮ ਨਵੀਆਂ ਕਿਤਾਬਾਂ ਦੇ ਨਾਮ' ਸਿਰਲੇਖ ਹੇਠ, ਪੁਸਤਕ ਲੋਕ ਅਰਪਣ ਸਮਾਗਮ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।
ਇਸ ਮੌਕੇ ਕਲਾਈਡ ਪਬਲਿਕ ਹਾਲ ਵਿੱਚ ਹੋਏ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦੌਰਾਨ ਉੱਘੇ ਪੰਜਾਬੀ ਲੇਖਕ ਤੇ ਚਿੰਤਕ ਹਰਪਾਲ ਸਿੰਘ ਨਾਗਰਾ ਅਤੇ ਉਨ੍ਹਾਂ ਦੀ ਬੇਟੀ ਰਮਿੰਦਰ ਕੌਰ ਖਿਆਲਾ ਦੀਆਂ ਕਾਵਿ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।
ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਨਾਮਵਰ ਕਵਿਤਰੀ ਸੁਖਵਿੰਦਰ ਅੰਮ੍ਰਿਤ ਅਤੇ ਡਾ. ਸੰਦੀਪ ਭਗਤ ਹਾਜ਼ਰ ਹੋਏ।
ਇਸ ਦੌਰਾਨ ਸ਼ਹਿਰ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਤੇ ਸ਼ਾਇਰਾਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।

ਹਰਪਾਲ ਸਿੰਘ ਨਾਗਰਾ ਦੀ ਕਿਤਾਬ 'ਹੱਕਾਂ ਖ਼ਾਤਿਰ ਤੂੰ ਵੀ ਬੋਲ' ਮੈਲਬੌਰਨ ਵਿੱਚ ਲੋਕ-ਅਰਪਣ ਕੀਤੀ ਗਈ। Credit: Photo courtesy - Gurwinder Loham/RedDot Media
ਜ਼ਿਕਰਯੋਗ ਹੈ ਕਿ ਉਹ ਅਖਬਾਰ ਪੰਜਾਬੀ ਟ੍ਰਿਬਿਊਨ ਲਈ ਇੱਕ ਪੱਤਰਕਾਰ ਵਜੋਂ ਦਿੱਤੀਆਂ ਸੇਵਾਵਾਂ ਲਈ ਵੀ ਜਾਣੇ ਜਾਂਦੇ ਹਨ।
ਪੂਰੀ ਇੰਟਰਵਿਊ ਸੁਣਨ ਲਈ ਆਡੀਓ ਬਟਨ ਉੱਤੇ ਕਲਿਕ ਕਰੋ....