SKIP TO MAIN CONTENT

ਕੋਵਿਡ-19 ਦੀ ਐਂਟੀਵਾਇਰਲ ਦਵਾਈ ਤੱਕ ਹੁਣ ਵਧੇਰੇ ਆਸਟਰੇਲੀਅਨ ਕਰ ਸਕਣਗੇ ਪਹੁੰਚ

Pfizer's antiviral COVID-19 pill for at-risk people aged 12 and above has been authorised in the US.
Source: AAP

ਸਰਦੀਆਂ ਦੀ ਕੋਵਿਡ-19 ਲਹਿਰ ਨੂੰ ਦੇਖਦਿਆਂ, ਫੈਡਰਲ ਸਰਕਾਰ ਡਾਕਟਰੀ ਸਹੂਲਤ ਵਧਾਉਣ ਵੱਲ ਧਿਆਨ ਦੇ ਰਹੀ ਹੈ। ਦੇਸ਼ ਵਿੱਚ ਹੁਣ ਵਧੇਰੇ ਲੋਕ ਕੋਵਿਡ-19 ਦੇ ਇਲਾਜ ਲਈ ਯੋਗ ਹੋਣਗੇ। ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਨਾਲ ਹੁਣ ਤੱਕ 10 ਹਜ਼ਾਰ ਜਾਨਾਂ ਜਾ ਚੁੱਕੀਆ ਹਨ।


Published

Updated

By Tom Stayner, Sunil Awasthi

Presented by Jasdeep Kaur

Source: SBS


Skip to podcast episode content

ਸਰਦੀਆਂ ਦੀ ਕੋਵਿਡ-19 ਲਹਿਰ ਨੂੰ ਦੇਖਦਿਆਂ, ਫੈਡਰਲ ਸਰਕਾਰ ਡਾਕਟਰੀ ਸਹੂਲਤ ਵਧਾਉਣ ਵੱਲ ਧਿਆਨ ਦੇ ਰਹੀ ਹੈ। ਦੇਸ਼ ਵਿੱਚ ਹੁਣ ਵਧੇਰੇ ਲੋਕ ਕੋਵਿਡ-19 ਦੇ ਇਲਾਜ ਲਈ ਯੋਗ ਹੋਣਗੇ। ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਨਾਲ ਹੁਣ ਤੱਕ 10 ਹਜ਼ਾਰ ਜਾਨਾਂ ਜਾ ਚੁੱਕੀਆ ਹਨ।


ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਕਮਿਊਨਿਟੀ ਦੇ ਸਭ ਤੋਂ ਕਮਜ਼ੋਰ ਵਰਗ 11 ਜੁਲਾਈ ਤੋਂ ਐਂਟੀ-ਵਾਇਰਲ ਕੋਵਿਡ-19 ਇਲਾਜਾਂ ਦੇ ਯੋਗ ਹੋਣਗੇ।

ਹੁਣ ਤੱਕ ਐਂਟੀਵਾਇਰਲ ਦਵਾਈਆਂ ਸਿਰਫ ਜ਼ਿਆਦਾ ਜ਼ੋਖਮ ਦੇ ਹਾਲਾਤਾਂ ਵਿੱਚ ਬਜ਼ੁਰਗ ਆਸਟਰੇਲੀਅਨਾਂ ਤੱਕ ਹੀ ਸੀਮਿਤ ਸਨ।

ਪਰ ਹੁਣ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਕੋਲ ਇੰਨ੍ਹਾਂ ਦਵਾਈਆਂ ਦੀ ਪਹੁੰਚ ਹੋਵੇਗੀ। ਇਸ ਤੋਂ ਇਲਾਵਾ 50 ਸਾਲਾਂ ਤੋਂ ਵੱਧ ਦੇ ਉਹ ਲੋਕ ਜੋ ਪਹਿਲਾਂ ਹੀ ਕਿਸੇ ਸਿਹਤ ਸਬੰਧੀ ਮੁਸ਼ਕਿਲਾਂ ਨਾਲ ਜੂਝ ਰਹੇ ਹਨ ਉਹ ਵੀ ਇਸ ਦਵਾਈ ਤੱਕ ਦੀ ਪਹੁੰਚ ਕਰ ਸਕਣਗੇ।

ਇਹੀ ਨਿਯਮ 30 ਸਾਲ ਤੋ ਵੱਧ ਉਮਰ ਦੇ ਮੂਲਵਾਸੀ ਆਸਟਰੇਲੀਆਈ ਲੋਕਾਂ ਉੱਤੇ ਵੀ ਲਾਗੂ ਹੋਣਗੇ।

ਹਾਲਾਂਕਿ ਇਸ ਦਵਾਈ ਦੀ ਇੱਕ ਕੀਮਤ ਨਿਰਧਾਰਿਤ ਕੀਤੀ ਗਈ ਹੈ ਪਰ ਫਾਰਮੇਸੀ ਤੋਂ ਇਹ ਲਾਭ ਸਕੀਮ ਦੇ ਅਧੀਨ ਸਬਸਿਡੀ ਉੱਤੇ ਦਿੱਤੀ ਜਾਵੇਗੀ।

ਮੌਜੂਦਾ ਸਮੇਂ ਵਿੱਚ ਆਸਟਰੇਲੀਆ ਵਿੱਚ 4000 ਦੇ ਕਰੀਬ ਲੋਕ ਕੋਵਿਡ-19 ਕਾਰਨ ਹਸਪਤਾਲਾਂ ਵਿੱਚ ਭਰਤੀ ਹਨ।

ਡਾਕਟਰੀ ਮਾਹਿਰਾਂ ਵੱਲੋਂ ਲੋਕਾਂ ਨੂੰ ਸਮੇਂ ਸਿਰ ਟੀਕਾਕਰਨ ਕਰਵਾਉਣ ਅਤੇ ਫੇਸ ਮਾਸਕ ਪਾਏ ਰੱਖਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।

30 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਸੋਮਵਾਰ, 11 ਜੁਲਾਈ ਤੋਂ ਕੋਵਿਡ-19 ਵੈਕਸੀਨ ਦੀ ਚੌਥੀ ਖੁਰਾਕ ਤੱਕ ਪਹੁੰਚ ਕਰ ਸਕਦਾ ਹੈ।

ਦੇਸ਼ ਵਿੱਚ ਕੋਵਿਡ-19 ਦੀ ਇਸ ਲਹਿਰ ਅਤੇ ਬਾਕੀ ਲਹਿਰਾਂ ਵਿੱਚ ਇੱਕ ਵੱਡਾ ਅੰਤਰ ਇਹ ਹੈ ਕਿ ਇਸ ਵਾਰ ਕਰਮਚਾਰੀ ਫੈਡਰਲ ਸਰਕਾਰ ਤੋਂ ਐਮਰਜੈਂਸੀ ਬਿਮਾਰੀ ਦੀ ਛੁੱਟੀ ਦਾ ਭੁਗਤਾਨ ਹਾਸਲ ਨਹੀਂ ਕਰ ਸਕਣਗੇ।

ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ: 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now