Key Points
- ਆਸਟ੍ਰੇਲੀਆ ਸੜਕੀ ਸਫ਼ਰ ਲਈ ਬਣਿਆ ਹੈ, ਪਰ ਵਿਸ਼ਾਲ ਦੂਰੀ, ਜੰਗਲੀ ਜੀਵਨ ਅਤੇ ਦੂਰ ਦਰਜ ਦੇ ਖੇਤਰਾਂ ਕਾਰਨ ਪਹਿਲਾਂ ਤੋਂ ਯੋਜਨਾ ਬਣਾਉਣਾ ਮਹੱਤਵਪੂਰਨ ਹੈ।
- ਜ਼ਰੂਰੀ ਚੀਜ਼ਾਂ ਜਿਵੇਂ ਕਿ ਇੱਕ ਭੌਤਿਕ ਨਕਸ਼ਾ, ਪਾਣੀ, ਭੋਜਨ, ਅਤੇ ਇੱਕ ਫਸਟ ਏਡ ਕਿੱਟ ਆਪਣੇ ਨਾਲ ਰੱਖੋ, ਅਤੇ ਜਾਨਵਰਾਂ, ਖਾਸ ਕਰਕੇ ਕੰਗਾਰੂਆਂ ਪ੍ਰਤੀ ਸੁਚੇਤ ਰਹੋ।
- ਦੇਸੀ ਬੇਕਰੀਆਂ, ਛੋਟੇ ਕਸਬਿਆਂ ਅਤੇ ਰਾਸ਼ਟਰੀ ਪਾਰਕਾਂ ਵਿੱਚ ਰੁਕੋ, ਅਤੇ ਆਸਟ੍ਰੇਲੀਆ ਦੀ ਕੁਦਰਤੀ ਸੁੰਦਰਤਾ ਅਤੇ ਵਿਭਿੰਨ ਸੱਭਿਆਚਾਰਾਂ ਦਾ ਆਨੰਦ ਲੈਣ ਲਈ ਸਮਾਂ ਕੱਢੋ।
- ਸੜਕੀ ਯਾਤਰਾ ਦੇ ਪ੍ਰਸਿੱਧ ਰੂਟਾਂ ਵਿੱਚ ਗ੍ਰੇਟ ਓਸ਼ਨ ਰੋਡ, ਪੈਸੀਫਿਕ ਕੋਸਟ, ਤਸਮਾਨੀਆ, ਅਤੇ, ਜ਼ਿਆਦਾ ਬਹਾਦਰ ਲੋਕਾਂ ਲਈ, ਗਿਬ ਰਿਵਰ ਰੋਡ ਜਾਂ ਕੇਪ ਯਾਰਕ ਤੋਂ ਕੇਅਰਨਜ਼ ਤੱਕ ਦਾ ਮਾਰਗ ਸ਼ਾਮਲ ਹਨ।
- ਸੜਕੀ ਸਫ਼ਰ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
- ਸੜਕੀ ਸਫ਼ਰ 'ਤੇ ਜੰਗਲੀ ਜੀਵਾਂ ਦਾ ਧਿਆਨ ਕਿਵੇਂ ਰੱਖਣਾ ਹੈ?
- ਸੜਕ 'ਤੇ ਕੀ ਜੋਖਮ ਹਨ?
- ਸੜਕੀ ਸਫ਼ਰ ਕਰਨ ਵਾਲੇ ਰਸਤੇ ਵਿੱਚ ਕਿੱਥੇ ਰੁਕਣਾ ਪਸੰਦ ਕਰਦੇ ਹਨ?
- ਦੇਸ਼ ਦੀ ਵਿਭਿੰਨਤਾ ਨੂੰ ਸਮਝਣਾ
ਆਸਟ੍ਰੇਲੀਆ ਵਿਸ਼ਾਲ ਹੈ, ਸਚਮੁਚ ਬਹੁਤ ਵਿਸ਼ਾਲ। ਅਤੇ ਕਦੇ-ਕਦੇ ਇਸ ਦੇ ਆਕਾਰ ਨੂੰ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਗੱਡੀ ਰਾਹੀਂ ਸਫਰ ਕਰਨਾ ਹੁੰਦਾ ਹੈ।
ਯਾਤਰਾ ਲੇਖਿਕਾ ਲਾਰਾ ਪੀਕੋਨੇ ਕਹਿੰਦੀ ਹੈ ਕਿ ਸੜਕੀ ਸਫ਼ਰ ਸਿਰਫ ਖ਼ੂਬਸੂਰਤ ਨਜ਼ਾਰਿਆਂ ਤੋਂ ਵੱਧ ਕਈ ਕੁਝ ਪ੍ਰਦਾਨ ਕਰਦਾ ਹੈ।
ਪਰ ਇਸ ਪੈਮਾਨੇ ਨਾਲ ਪਹਿਲਾਂ ਤੋਂ ਯੋਜਨਾ ਬਣਾਉਣਾ ਵੀ ਜ਼ਰੂਰੀ ਹੈ। ਕੁਝ ਇਲਾਕੇ ਦੂਰ-ਦਰਾਜ ਦੇ ਹਨ। ਜਿਥੇ ਦੂਰ-ਦੂਰ ਤੱਕ ਨਾ ਤਾਂ ਫੋਨ ਦਾ ਨੈਟਵਰਕ ਆਉਂਦਾ ਹੈ ਅਤੇ ਨਾ ਹੀ ਪਟਰੋਲ ਪੰਪ।

Kangaroo hopping across an orange coloured dirt road with a 4x4 approaching in the background, The Kimberley, Western Australia, Australia Credit: Abstract Aerial Art/Getty Images

Old hotels form a historic streetscape in the Victorian town of Rutherglen Source: iStockphoto / Bruce Wilson Photography/Getty Images/iStockphoto
ਜੇਕਰ ਤੁਹਾਡੀ ਕਾਰ ਖਰਾਬ ਹੋ ਗਈ ਹੈ ਅਤੇ ਉਸ ਥਾਂ ਫੋਨ ਨੈਟਵਰਕ ਨਹੀਂ ਹੈ ਤਾਂ ਵਿਲੀਅਮਜ਼ ਦਾ ਕਹਿਣਾ ਹੈ ਕਿ ਆਪਣੇ ਵਾਹਨ ਦੇ ਨਜ਼ਦੀਕ ਹੀ ਰਹੋ।
ਦੂਰ-ਰਾਜ ਖੇਤਰਾਂ ਵਿੱਚ ਡਰਾਈਵਿੰਗ ਕਰਨ ਵੇਲੇ ਜੰਗਲੀ ਜਾਨਵਰਾਂ ਖਾਸ ਕਰ ਕੰਗਾਰੂਆਂ ਬਾਰੇ ਚੌਕੰਨੇ ਰਹੋ ।ਸਵੇਰ ਅਤੇ ਸ਼ਾਮ ਵੇਲੇ ਗੱਡੀ ਚਲਾਉਣ ਤੋਂ ਸੰਕੋਚ ਕਰੋ ਕਿਉਂਕਿ ਉਸ ਵੇਲੇ ਉਹ ਜ਼ਿਆਦਾ ਸਰਗਰਮ ਹੁੰਦੇ ਹਨ।
ਜੇਮਸ ਵਿਲੀਅਮਜ਼ ਦਾ ਕਹਿਣਾ ਹੈ ਕਿ ਜੰਗਲੀ ਜੀਵਾਂ ਨਾਲ ਟੱਕਰ ਘਾਤਕ ਹੋ ਸਕਦੀ ਹੈ।
ਜੇਕਰ ਤੁਹਾਡੀ ਗੱਡੀ ਕਿਸੇ ਜਾਨਵਰ ਨਾਲ ਟਕਰਾ ਜਾਂਦੀ ਹੈ ਤਾਂ ਆਪਣੀ ਗੱਡੀ ਨੂੰ ਸੁਰੱਖਿਅਤ ਜਗ੍ਹਾ ਖੜੀ ਕਰੋ। ਦੇਖ ਲਓ ਕਿ ਸਾਰਾ ਕੁਝ ਠੀਕ ਹੈ, ਅਤੇ ਜੇਕਰ ਜਾਨਵਰ ਜ਼ਖਮੀ ਹੋਇਆ ਹੈ ਤਾਂ ਸਹਾਇਤਾ ਲਈ ਰਾਜ ਦੀ ਜੰਗਲੀ ਜੀਵ ਏਜੰਸੀ ਨੂੰ ਫੋਨ ਕਰੋ।

Weekend market on Coochiemudlo Island is a popular travel scenic destination in Moreton Bay near Brisbane Queensland, Australia Credit: chameleonseye/Getty Images
ਪੂਰੇ ਦੇਸ਼ ਵਿੱਚ ਸੜਕੀ ਨਿਯਮ ਲਗਭਗ ਇੱਕੋ ਜਿਹੇ ਹਨ, ਪਰ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਿਤ ਰਾਜ ਦੇ ਨਿਯਮਾਂ ਬਾਰੇ ਜਾਣਕਾਰੀ ਹਾਸਲ ਕਰ ਲੈਣਾ ਚੰਗਾ ਰਹੇਗਾ।

Driving on a road trip in Australia. Source: iStockphoto / Handemandaci/Getty Images/iStockphoto
ਹੋਰ ਵੇਰਵਿਆਂ ਲਈ ਟੂਰਿਜ਼ਮ ਆਸਟ੍ਰੇਲੀਆ ਜਾਂ ਆਪਣੇ ਰਾਜ ਜਾਂ ਖੇਤਰ ਦੀ ਅਧਿਕਾਰਤ ਵੈਬਸਾਈਟ ’ਤੇ ਜਾਓ, ਇੱਥੇ ਸੜਕੀ ਸਫਰ ਬਾਰੇ ਜਾਣਕਾਰੀਆਂ ਉਪਲੱਬਧ ਹਨ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ