ਆਸਟ੍ਰੇਲੀਆ ਦੇ ਟੈਕਸ ਦਫਤਰ ਵਲੋਂ ਟੈਕਸ ਰਿਫੰਡਾਂ ਦੀ ਯੋਗਤਾ ਦਾ ਸਮੇਂ-ਸਮੇਂ ਤੇ ਮੁਲਾਂਕਣ ਕੀਤਾ ਜਾਂਦਾ ਹੈ। ਕਰੋਨਾਵਾਇਰਸ ਮਹਾਂਮਾਰੀ ਕਾਰਨ ਆਸਟ੍ਰੇਲੀਆ ਦੀ ਸਰਕਾਰ ਵਲੋਂ ਚੁੱਕੇ ਗਏ ਆਰਥਿਕ ਉਪਾਵਾਂ ਦੇ ਮੱਦੇਨਜ਼ਰ ਇਸ ਸਾਲ ਦੇ ਟੈਕਸ ਪਹਿਲਾਂ ਨਾਲੋਂ ਵੱਖਰੇ ਹੋਣਗੇ।
ਉਮੀਦ ਹੈ ਕਿ ਇਸ ਸਾਲ 13 ਲੱਖ ਦੇ ਕਰੀਬ ਆਸਟ੍ਰੇਲੀਆ ਨਿਵਾਸੀ ਅਤੇ ਪੱਕੇ ਰਿਹਾਇਸ਼ੀ ਟੈਕਸ ਰਿਟਰਨਾਂ ਭਰਨਗੇ।
ਖਾਸ ਨੁੱਕਤੇ:
- 1 ਜੁਲਾਈ ਤੋਂ 30 ਜੂਨ ਤੱਕ ਆਮਦਨ ਪ੍ਰਾਪਤ ਕਰਨ ਵਾਲਿਆਂ ਲਈ ਟੈਕਸ ਰਿਟਰਨ ਭਰਨੀ ਲਾਜ਼ਮੀ ਹੈ।
- ਜੇ ਤੁਸੀਂ ਤਨਖਾਹ ਅਤੇ ਹੋਰ ਭੱਤੇ ਪ੍ਰਾਪਤ ਕੀਤੇ ਹਨ ਅਤੇ ਤੁਹਾਡੀ ਤਨਖਾਹ ਵਿੱਚੋਂ ‘ਪੇਅਜੀ’ ਰੱਖੀ ਗਈ ਹੈ ਤਾਂ ਤੁਹਾਨੂੰ ਨਿਜ਼ੀ ਟੈਕਸ ਰਿਟਰਨ ਭਰਨਾ ਹੋਵੇਗਾ।
- 'ਜੋਬਕੀਪਰ' ਭੁਗਤਾਨ ਟੈਕਸ ਯੋਗ ਆਮਦਨੀ ਮੰਨੇ ਜਾਂਦੇ ਹਨ।

Source: Getty Images
ਜਿਹੜੇ ਕਾਮਿਆਂ ਦੀ ਸਲਾਨਾ ਆਮਦਨ 18,200 ਡਾਲਰਾਂ ਤੋਂ ਘੱਟ ਹੁੰਦੀ ਹੈ, ਉਹਨਾਂ ਨੂੰ ਬੇਸ਼ਕ ਕੋਈ ਟੈਕਸ ਤਾਂ ਨਹੀਂ ਦੇਣਾ ਹੁੰਦਾ, ਪਰ ਫੇਰ ਵੀ ਉਹਨਾਂ ਲਈ ਟੈਕਸ ਰਿਟਰਨ ਭਰਨੀ ਲਾਜ਼ਮੀ ਹੁੰਦੀ ਹੈ।
ਇਸੀ ਤਰਾਂ ਉਹ ਵਰਕਿੰਗ ਹੋਲੀਡੇਅ ਮੇਕਰਸ ਜੋ ਕਿ 417ਅਤੇ 462 ਵੀਜ਼ਾ ਕੈਟੇਗਰੀਆਂ ਵਿੱਚ ਆਉਂਦੇ ਹਨ, ਅਤੇ ਉਹਨਾਂ ਦੀ ਆਮਦਨ 37,001 ਡਾਲਰਾਂ ਤੋਂ ਘੱਟ ਹੈ, ਨੂੰ ਵੀ ਟੈਕਸ ਵਿੱਚ ਛੋਟ ਮਿਲੇਗੀ।
ਆਸਟ੍ਰੇਲੀਆ ਨੇ 40 ਹੋਰ ਦੇਸ਼ਾਂ ਨਾਲ ਇੱਕ ਸੰਧੀ ਕੀਤੀ ਹੋਈ ਹੈ, ਜਿਸ ਤਹਿਤ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਕਿਸੇ ਇੱਕ ਵਿਅਕਤੀ ਦੇ ਟੈਕਸ ਦੋਹਾਂ ਦੇਸ਼ਾਂ ਵਿੱਚ ਨਾ ਕੱਟੇ ਜਾਣ ਅਤੇ ਨਾਲ ਹੀ ਅਜਿਹੇ ਲੋਕਾਂ ਦੀ ਆਮਦਨ ਦਾ ਵੀ ਪਤਾ ਚਲਾਇਆ ਜਾ ਸਕੇ ਜੋ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਦੂਜੇ ਦੇਸ਼ਾਂ ਤੋਂ ਮਾਲੀ ਲਾਭ ਲੈਂਦੇ ਹਨ।

Mfanyabiashara ndani ya mgahawa wake Source: Getty Images
ਮੈਲ਼ਬਰਨ ਦੇ ‘ਏ-ਵਨ ਅਕਾਂਊਟੈਂਟਸ ਦੇ ਮੁਖੀ ਅਨੰਦ ਸ਼ੁਕਲਾ ਮੰਨਦੇ ਹਨ ਕਿ ਕਈ ਕਾਮੇ ਕੋਵਿਡ-19 ਵਾਲੀ ਮਹਾਂਮਾਰੀ ਫੈਲਣ ਤੋਂ ਪਹਿਲਾਂ ਨਾਲੋਂ ਬਿਹਤਰ ਹੋ ਸਕਦੇ ਹਨ।
ਬੇਸ਼ਕ ਕਈ ਰੁਜ਼ਗਾਰਦਾਤਾ ਜੋਬਕੀਪਰ ਨੂੰ ਕਾਫੀ ਗੁੰਝਲਦਾਰ ਮੰਨਦੇ ਹਨ, ਪਰ ਸ਼ੁਕਲਾ ਦਾ ਕਹਿਣਾ ਹੈ ਕਿ ਇਸ ਦਾ ਲਾਭ ਕਰਮਚਾਰੀਆਂ ਨੂੰ ਜਰੂਰ ਮਿਲਣਾ ਚਾਹੀਦਾ ਹੈ।

Source: Getty Images
ਸ਼ੁਕਲਾ ਦਸਦੇ ਹਨ ਕਿ ਕਈ ਊਬਰ ਅਤੇ ਖਾਣਾ ਡਲਿਵਰ ਕਰਨ ਵਾਲਿਆਂ ਵਲੋਂ ਦਸਤਾਵੇਜ਼ ਨਾ ਸੰਭਾਲੇ ਹੋਣ ਕਾਰਨ ਬਣਦੀਆਂ ਟੈਕਸ ਛੋਟਾਂ ਨਹੀਂ ਮਿਲ ਪਾਉਂਦੀਆਂ।
ਕੋਵਿਡ-19 ਮਹਾਂਮਾਰੀ ਕਾਰਨ ਘਰਾਂ ਤੋਂ ਕੰਮ ਕਰ ਰਹੇ ਲੱਖਾਂ ਲੋਕਾਂ ਵਾਸਤੇ ਸਰਕਾਰ ਨੇ 80 ਸੈਂਟਸ ਪ੍ਰਤੀ ਘੰਟਾ ਦੇ ਹਿਸਾਬ ਨਾਲ ਦੇਣ ਦਾ ਐਲਾਨ ਕੀਤਾ ਹੈ।
ਸ਼ੁਕਲਾ ਕਹਿੰਦੇ ਹਨ ਕਿ ਜਿਹੜੇ ਲੋਕ ਆਪਣੇ ਘਰਾਂ ਤੋਂ ਵਿਆਪਕ ਤਰੀਕੇ ਨਾਲ ਕੰਮ ਕਰ ਰਹੇ ਹਨ, ਉਹ ਤਾਂ ਹੋਰ ਵੀ ਜਿਆਦਾ ਟੈਕਸ ਛੋਟਾਂ ਮਿਲ ਸਕਦੀਆਂ ਹਨ, ਬਸ਼ਰਤੇ ਉਹਨਾਂ ਨੇ ਸਾਰੇ ਰਿਕਾਰਡ ਸੰਭਾਲ ਕੇ ਰੱਖੇ ਹੋਣ ਅਤੇ ਉਹ 'ਐਕਚੂਅਲ ਕੋਸਟ ਮੈਥਡ' ਨੂੰ ਵਰਤਦੇ ਹੋਣ।
ਅਜਿਹੀਆਂ ਘਰਾਂ ਤੋਂ ਕੰਮ ਕਰਨ ਵਾਲੀਆਂ ਛੋਟਾਂ ਦਾ ਲਾਭ ਨਿਜੀ ਨੂੰ ਵਪਾਰੀ ਵੀ ਮਿਲ ਸਕਦਾ ਹੈ। ਉਹਨਾਂ ਨੂੰ ਕਿਰਾਏ ਅਤੇ ਕਰਜ਼ੇ ਦੀਆਂ ਕਿਸ਼ਤਾਂ 'ਤੇ ਵੀ ਟੈਕਸ ਛੋਟਾਂ ਮਿਲ ਸਕਦੀਆਂ ਹਨ।
ਮਾਈਕਲ ਕਰੋਕਰ ਮੰਨਦੇ ਹਨ ਕਿ ਟੈਕਸ ਛੋਟਾਂ ਪ੍ਰਾਪਤ ਕਰਨ ਲਈ ਲੌੜੀਂਦੇ ਦਸਤਾਵੇਜ਼ਾਂ ਦਾ ਰਿਕਾਰਡ ਰੱਖਣਾ ਕੋਈ ਔਖਾ ਕੰਮ ਵੀ ਨਹੀਂ ਹੈ।

Source: Getty ImagesRick Gomez
ਟੈਕਸ ਦਫਤਰ ਨੇ ਟੈਕਸ ਛੋਟਾਂ ਬਾਰੇ ਜਾਣਕਾਰੀ ਫੈਲਾਉਣ ਖਾਤਰ 700 ਤੋਂ ਵੀ ਜਿਆਦਾ ਭਾਸ਼ਾਈ ਅਤੇ ਸਭਿਆਚਾਰਕ ਸੰਸਥਾਵਾਂ ਨਾਲ ਸੰਪਰਕ ਬਣਾਇਆ ਹੋਇਆ ਹੈ। ਤੁਸੀਂ ਵੀ ਟੈਕਸ ਦਫਤਰ ਦੀ ਵੈਬਸਾਈਟ ਤੋਂ ਆਪਣੀ ਭਾਸ਼ਾ ਵਿੱਚ ਜਾਣਕਾਰੀ ਹਾਸਲ ਕਰ ਸਕਦੇ ਹੋ। ਜਾਂ ਸਲਾਹ ਵਾਸਤੇ ਏਟੀਓ ਨੂੰ 13 28 61 ਤੇ ਫੋਨ ਕਰ ਸਕਦੇ ਹੋ। ਜੇ ਤੁਹਾਡੀ ਸਲਾਨਾ ਆਮਦਨ 60 ਹਜਾਰ ਡਾਲਰਾਂ ਤੋਂ ਘੱਟ ਹੈ ਤਾਂ ਤੁਹਾਨੂੰ ਮੁਫਤ ਸਲਾਹ ਮਸ਼ਵਰਾ ਵੀ ਮਿਲ ਸਕਦਾ ਹੈ।
ਜੇ ਤੁਹਾਨੂੰ ਆਪਣੀ ਭਾਸ਼ਾ ਵਿੱਚ ਸਹਾਇਤਾ ਚਾਹੀਦੀ ਹੈ ਤਾਂ ਤੁਸੀਂ ਟਰਾਂਸਲੇਟਿੰਗ ਅਤੇ ਦਭਾਸ਼ੀਏ ਨੂੰ 13 14 50 ਤੇ ਫੋਨ ਕਰ ਸਕਦੇ ਹੋ।
ਕੋਵਿਡ-19 ਦੌਰਾਨ ਕਾਰੋਬਾਰਾਂ ਅਤੇ ਵਿਅਕਤੀਆਂ ਲਈ ਟੈਕਸ ਉਪਾਵਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਏਟੀਓ ਦੀ ਵੈਬਸਾਈਟ ਤੇ ਜਾਉ।
ਮਿਸ ਬਾਰ ਦਾ ਮੰਨਣਾ ਹੈ ਕਿ ਖਰਚਿਆਂ ਦਾ ਹਿਸਾਬ ਰੱਖ ਪਾਉਣਾ ਹਰੇਕ ਦੇ ਵੱਸ ਦਾ ਕੰਮ ਵੀ ਨਹੀਂ ਹੁੰਦਾ।
"ਕਈ ਲੋਕ ਸਮਝਣਗੇ ਕਿ ਖਰਚਿਆਂ ਦਾ ਹਿਸਾਬ ਰੱਖਣਾ ਸਿੱਧ-ਪਧਰਾ ਕੰਮ ਹੈ, ਪਰ ਕਈ ਕੇਸਾਂ ਵਿੱਚ ਇਹ ਗੁੰਝਲਦਾਰ ਵੀ ਹੋ ਸਕਦਾ ਹੈ।"
ਟੈਕਸਦਾਤਾ ਆਪਣੀਆਂ ਟੈਕਸ ਰਿਟਰਨਸ ਪਹਿਲੀ ਜੂਲਾਈ ਤੋਂ ਭਰ ਸਕਦੇ ਹਨ ਅਤੇ ਇਸ ਨਵੀਂ ਛੋਟ ਦਾ ਲਾਭ ਲੈਣ ਲਈ ‘ਕੋਵਿਡ-ਘੰਟਿਆਂ ਵਾਲੀ ਦਰ’ ਨੂੰ ਚੁਨਣਾ ਹੋਵੇਗਾ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ