SKIP TO MAIN CONTENT

ਜਦੋਂ ਮੈਲਬੌਰਨ ਦੇ ਸਿੱਖ ਸੇਵਾਦਾਰ ਬੁਸ਼ਫ਼ਾਇਰ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਤੋ-ਰਾਤ 700 ਕਿਲੋਮੀਟਰ ਦੂਰ ਪਹੁੰਚੇ

Australian Sikh Support
Source: Supplied

ਮੈਲਬੌਰਨ ਦੇ ਕੁਝ ਸਿੱਖ ਸੇਵਾਦਾਰਾਂ ਦੀ ਜੰਗਲ ਦੀ ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਲਈ ਸਿਫਤ ਹੋ ਰਹੀ ਹੈ। ਆਸਟ੍ਰੇਲੀਅਨ ਸਿੱਖ ਸਪੋਰਟ, ਵਿਕਟੋਰੀਅਨ ਸਿੱਖ ਸੰਗਤ ਅਤੇ ਕਰੇਗੀਬਰਨ ਗੁਰਦਵਾਰਾ ਸਾਹਿਬ ਦੇ ਸਾਂਝੇ ਉਪਰਾਲੇ ਤਹਿਤ ਤਕਰੀਬਨ 10,000 ਡਾਲਰ ਤੱਕ ਦੀ ਗਰੌਸਰੀ ਲੋੜਵੰਦਾਂ ਤੱਕ ਪਹੁੰਚਾਉਣ ਬਾਰੇ ਜਾਣਕਾਰੀ ਮਿਲੀ ਹੈ। ਹੋਰ ਜਾਣਕਾਰੀ ਲਈ, ਇੰਟਰਵਿਊ ਸੁਨਣ ਲਈ ਆਡੀਓ ਲਿੰਕ ਉੱਤੇ ਕ੍ਲਿਕ ਕਰੋ।


Published

Updated

By Preetinder Grewal

Source: SBS


Skip to podcast episode content

ਮੈਲਬੌਰਨ ਦੇ ਕੁਝ ਸਿੱਖ ਸੇਵਾਦਾਰਾਂ ਦੀ ਜੰਗਲ ਦੀ ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਲਈ ਸਿਫਤ ਹੋ ਰਹੀ ਹੈ। ਆਸਟ੍ਰੇਲੀਅਨ ਸਿੱਖ ਸਪੋਰਟ, ਵਿਕਟੋਰੀਅਨ ਸਿੱਖ ਸੰਗਤ ਅਤੇ ਕਰੇਗੀਬਰਨ ਗੁਰਦਵਾਰਾ ਸਾਹਿਬ ਦੇ ਸਾਂਝੇ ਉਪਰਾਲੇ ਤਹਿਤ ਤਕਰੀਬਨ 10,000 ਡਾਲਰ ਤੱਕ ਦੀ ਗਰੌਸਰੀ ਲੋੜਵੰਦਾਂ ਤੱਕ ਪਹੁੰਚਾਉਣ ਬਾਰੇ ਜਾਣਕਾਰੀ ਮਿਲੀ ਹੈ। ਹੋਰ ਜਾਣਕਾਰੀ ਲਈ, ਇੰਟਰਵਿਊ ਸੁਨਣ ਲਈ ਆਡੀਓ ਲਿੰਕ ਉੱਤੇ ਕ੍ਲਿਕ ਕਰੋ।


ਸਮਾਜ-ਸੇਵੀ ਸੰਸਥਾ ਆਸਟ੍ਰੇਲੀਅਨ ਸਿੱਖ ਸਪੋਰਟ ਦੇ ਸੇਵਾਦਾਰਾਂ ਨੇ ਰਾਤ ਦੇ ਹਨੇਰੇ ਵਿੱਚ 700 ਕਿਲੋਮੀਟਰ ਤੋਂ ਵੀ ਵੱਧ ਦਾ ਸਫਰ ਤਹਿ ਕਰਦਿਆਂ ਕੈਨਬਰਾ ਲਾਗੇ ਬ੍ਰੇਡਵੁੱਡ ਇਲਾਕੇ ਵਿੱਚ 350 ਬਕਸੇ ਭੋਜਨ ਅਤੇ ਪਾਣੀ ਪਹੁੰਚਾਉਂਦਿਆਂ ਸੇਵਾ-ਭਾਵਨਾ ਦੀ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ।

ਸਿੱਖ ਸਪੋਰਟ ਵਲੰਟੀਅਰ ਸ਼ੁੱਕਰਵਾਰ ਰਾਤ 11 ਵਜੇ ਮੈਲਬੌਰਨ ਤੋਂ ਚੱਲਕੇ, ਸੈਂਕੜੇ ਕਿਲੋਗ੍ਰਾਮ ਸੁੱਕਾ ਦੁੱਧ, ਪਾਸਟਾ, ਸੀਰੀਅਲ, ਮੂਸਲੀ ਬਾਰਾਂ, ਪਾਣੀ ਅਤੇ ਹੋਰ ਘਰੇਲੂ ਜ਼ਰੂਰੀ ਚੀਜ਼ਾਂ ਲੈਕੇ ਅੱਗ ਨਾਲ ਪ੍ਰਭਾਵਿਤ ਲੋਕਾਂ ਕੋਲ਼ ਪਹੁੰਚੇ ਸਨ।

ਸਿੱਖ ਸਪੋਰਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਪਰਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਸੇਵਾ ਦੀ ਇਹ ਪ੍ਰੇਰਨਾ ਉਹਨਾਂ ਨੂੰ ਸਿੱਖੀ ਸਿਧਾਂਤਾਂ ਤੋਂ ਮਿਲੀ ਹੈ ਜਿਸ ਤਹਿਤ ਉਹਨਾਂ ਦੀ ਸੰਸਥਾ ਲੋੜਵੰਦਾਂ ਦੀ ਮਦਦ ਲਈ ਸਦਾ ਤਤਪਰ ਰਹਿੰਦੀ ਹੈ।

"ਆਸਟ੍ਰੇਲੀਅਨ ਹੋਣ ਦੇ ਨਾਤੇ ਸਾਡਾ ਪਹਿਲਾ ਫਰਜ਼ ਆਸਟ੍ਰੇਲੀਅਨ ਲੋਕਾਂ ਦੀ ਮਦਦ ਕਰਨਾ ਅਤੇ ਉਹਨਾਂ ਦੀ ਸੁੱਖ ਲੋੜ੍ਹਨਾ ਹੈ। ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਲੋੜ ਪੈਣ ਉਤੇ ਸਿੱਖ ਭਾਈਚਾਰਾ ਆਸਟ੍ਰੇਲੀਅਨ ਲੋਕਾਂ ਨਾਲ਼ ਮੋਢੇ ਨਾਲ਼ ਮੋਢਾ ਜੋੜਕੇ ਖੜਨ ਲਈ ਤਿਆਰ ਹੈ।"

Australian Sikh Support
ਇਸ ਦੌਰਾਨ ਆਸਟ੍ਰੇਲੀਅਨ ਸਿੱਖ ਸਪੋਰਟ ਦੇ ਸੇਵਾਦਾਰਾਂ ਨੇ ਅੱਗ-ਬੁਝਾਊ ਦਸਤੇ ਦੇ ਸਥਾਨਿਕ ਵੋਲੰਟੀਅਰਜ਼ ਨਾਲ਼ ਵੀ ਮੁਲਾਕਾਤ ਕੀਤੀ। Source: Supplied

ਸ਼੍ਰੀ ਸਪਰਾ ਨੇ ਦੱਸਿਆ ਕਿ ਸਿੱਖ ਸਪੋਰਟ ਦੀ ਟੀਮ ਸਿਰਫ ਆਸਟ੍ਰੇਲੀਆ ਹੀ ਨਹੀਂ ਬਲਕਿ ਦੁਨੀਆ ਦੇ ਹੋਰ ਹਿੱਸਿਆਂ, ਖਾਸ ਤੌਰ 'ਤੇ ਭਾਰਤ ਵਿੱਚ ਵੀ ਸੇਵਾਂਵਾਂ ਪ੍ਰਦਾਨ ਕਰਦੀ ਹੈ।

ਉਹਨਾਂ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਹੈ ਜਿੰਨਾ ਤਨਦੇਹੀ ਨਾਲ਼ ਇਹ ਜਿੰਮੇਵਾਰੀ ਨਿਭਾਉਣ ਲਈ ਸਮੇਂ ਦਾ ਦਸਵੰਦ ਕੱਢਣ ਦੇ ਨਾਲ਼-ਨਾਲ਼ ਮਾਇਕ ਸਹਾਇਤਾ ਵੀ ਕੀਤੀ।

“ਅਸੀਂ ਸਮੁਚੇ ਭਾਈਚਾਰੇ ਦੇ ਧੰਨਵਾਦੀ ਹਾਂ, ਇਥੋਂ ਤੱਕ ਕਿ ਸਮਾਨ ਦੀ ਢੋਆ-ਢੁਆਈ ਲਈ ਵੀ ਸਾਨੂੰ ਟਰੱਕ ਦੀ ਸੇਵਾ ਮਿਲੀ ਜਿਸ ਲਈ ਸਾਡੀ ਟੀਮ ਸ਼ੁਕਰਗੁਜ਼ਾਰ ਹੈ।"

ਹੋਰ ਜਾਣਕਾਰੀ ਲਈ, ਇੰਟਰਵਿਊ ਸੁਨਣ ਲਈ ਉੱਪਰ ਦਿੱਤੇ ਆਡੀਓ ਲਿੰਕ ਉੱਤੇ ਕ੍ਲਿਕ ਕਰੋ.....

Listen to SBS Punjabi Monday to Friday at 9 pm. Follow us on Facebook and Twitter


Latest podcast episodes

Follow SBS Punjabi

Download our apps

Watch on SBS

Punjabi News

Stream now