SKIP TO MAIN CONTENT

'ਭੱਟ ਤੇ ਭੱਟੀ' ਦੀ ਕਾਮਯਾਬੀ, ਕ੍ਰੈਡਿਟ ਦੀ ਲੜਾਈ ਅਤੇ ਪੰਜਾਬੀ ਕਾਮੇਡੀ ਬਾਬਤ ਸੱਜਾਦ ਜਾਨੀ ਨਾਲ ਖ਼ਾਸ ਮੁਲਾਕਾਤ

Interview with Pakistani Punjabi Comedians.jpg
Story behind 'Butt te Bhatti' & a special conversation on Punjabi comedy with Sajjad Jani. Credit: SBS

ਜੇ ਤੁਸੀਂ 2000 ਦੇ ਦਹਾਕੇ ਵਿੱਚ 'ਭੱਟ ਤੇ ਭੱਟੀ' ਵੇਖ ਕੇ ਹੱਸ-ਹੱਸ ਲੋਟਪੋਟ ਹੋਏ ਸੀ, ਤਾਂ ਇਹ ਗੱਲਬਾਤ ਤੁਹਾਡੇ ਲਈ ਹੈ। ਉਸੇ ਡੱਬਿੰਗ ਦੇ ਜਾਦੂਗਰ ਸੱਜਾਦ ਜਾਨੀ ਆਪਣੇ ਹਾਲੀਆ ਆਸਟ੍ਰੇਲੀਆ ਦੌਰੇ ਦੌਰਾਨ ਸ਼ਾਗਿਰਦਾਂ ਫ਼ੈਜ਼ਲ ਰਾਮੇ ਅਤੇ ਸਾਜਿਦ ਹੁਸੈਨ ਉਰਫ਼ ਮਿੱਠਾ ਪੁਰੀਆ ਨਾਲ ਐਸ ਬੀ ਐਸ ਦੇ ਸਟੂਡੀਓ ਪਹੁੰਚੇ ਸਨ। ਇਸ ਖ਼ਾਸ ਮੁਲਾਕਾਤ ਵਿੱਚ ਸੱਜਾਦ ਜਾਨੀ ਨੇ ਦੱਸਿਆ ਕਿ "ਭੱਟ ਤੇ ਭੱਟੀ" ਦੀ ਕਾਮਯਾਬੀ ਪਿੱਛੇ ਸੀ.ਡੀ. (CDs) ਵੰਡਣ ਤੋਂ ਲੈ ਕੇ ਕ੍ਰੈਡਿਟ ਦੀ ਲੜਾਈ ਤੱਕ ਕਿਹੜੇ ਸੰਘਰਸ਼ ਸਨ, ਤੇ ਅੱਜ ਵੀ ਉਨ੍ਹਾਂ ਦੀ ਪਛਾਣ ਪਿੱਛੇ ਇਸ ਇੱਕ ਕੰਮ ਦਾ ਕਿੰਨਾ ਵੱਡਾ ਰੋਲ ਹੈ।

Published

Updated

By Puneet Dhingra

Presented by Warda Waqar, Puneet Dhingra

Source: SBS

Skip to podcast episode content

ਜੇ ਤੁਸੀਂ 2000 ਦੇ ਦਹਾਕੇ ਵਿੱਚ 'ਭੱਟ ਤੇ ਭੱਟੀ' ਵੇਖ ਕੇ ਹੱਸ-ਹੱਸ ਲੋਟਪੋਟ ਹੋਏ ਸੀ, ਤਾਂ ਇਹ ਗੱਲਬਾਤ ਤੁਹਾਡੇ ਲਈ ਹੈ। ਉਸੇ ਡੱਬਿੰਗ ਦੇ ਜਾਦੂਗਰ ਸੱਜਾਦ ਜਾਨੀ ਆਪਣੇ ਹਾਲੀਆ ਆਸਟ੍ਰੇਲੀਆ ਦੌਰੇ ਦੌਰਾਨ ਸ਼ਾਗਿਰਦਾਂ ਫ਼ੈਜ਼ਲ ਰਾਮੇ ਅਤੇ ਸਾਜਿਦ ਹੁਸੈਨ ਉਰਫ਼ ਮਿੱਠਾ ਪੁਰੀਆ ਨਾਲ ਐਸ ਬੀ ਐਸ ਦੇ ਸਟੂਡੀਓ ਪਹੁੰਚੇ ਸਨ। ਇਸ ਖ਼ਾਸ ਮੁਲਾਕਾਤ ਵਿੱਚ ਸੱਜਾਦ ਜਾਨੀ ਨੇ ਦੱਸਿਆ ਕਿ "ਭੱਟ ਤੇ ਭੱਟੀ" ਦੀ ਕਾਮਯਾਬੀ ਪਿੱਛੇ ਸੀ.ਡੀ. (CDs) ਵੰਡਣ ਤੋਂ ਲੈ ਕੇ ਕ੍ਰੈਡਿਟ ਦੀ ਲੜਾਈ ਤੱਕ ਕਿਹੜੇ ਸੰਘਰਸ਼ ਸਨ, ਤੇ ਅੱਜ ਵੀ ਉਨ੍ਹਾਂ ਦੀ ਪਛਾਣ ਪਿੱਛੇ ਇਸ ਇੱਕ ਕੰਮ ਦਾ ਕਿੰਨਾ ਵੱਡਾ ਰੋਲ ਹੈ।

ਸੱਜਾਦ ਜਾਨੀ ਨੇ ਪੰਜਾਬੀ ਭਾਸ਼ਾ ਵਿੱਚ ਕਾਮੇਡੀ ਕਰਨ ਦੀ ਆਪਣੀ ਸੋਚ ਬਾਰੇ ਖੁੱਲ ਕੇ ਗੱਲ ਕੀਤੀ ਹੈ। ਫੈਜ਼ਲ ਤੇ ਮਿੱਠਾ ਪੁਰੀਆ ਨੇ ਆਪਣੇ ਉਸਤਾਦ ਨਾਲ ਗੁਰੂ-ਚੇਲੇ ਦੇ ਰਿਸ਼ਤੇ ਦੀਆਂ ਦਿਲਚਸਪ ਗੱਲਾਂ ਵੀ ਸਾਂਝੀਆਂ ਕੀਤੀਆਂ, ਨਾਲ ਹੀ ਇਸ ਟੀਮ ਨੇ ਆਸਟ੍ਰੇਲੀਆ ਦੇ ਪੰਜਾਬੀ ਦਰਸ਼ਕਾਂ ਤੋਂ ਮਿਲੇ ਹੁੰਗਾਰੇ ਤੇ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਭਰ ਦੇ ਪੰਜਾਬੀਆਂ ਨਾਲ ਜੁੜਨ ਬਾਰੇ ਵੀ ਵਿਚਾਰ ਸਾਂਝੇ ਕੀਤੇ ਹਨ। ਸੁਣੋ ਪੰਜਾਬੀ ਜ਼ੁਬਾਨ ਪ੍ਰਤੀ ਉਨ੍ਹਾਂ ਦੀ ਮੁਹੱਬਤ ਦੀ ਕਹਾਣੀ ਇਸ ਪੌਡਕਾਸਟ ਰਾਹੀਂ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now