ਅਮਰ ਸਿੰਘ ਸਿਡਨੀ ਦੇ ਲਿਵਰਪੂਲ ਵਿੱਚ 6 ਨਵੰਬਰ ਨੂੰ ਆਯੋਜਿਤ ਕੀਤੇ ਜਾ ਰਹੇ ਨਗਰ ਕੀਰਤਨ ਦੇ ਪ੍ਰਬੰਧਕਾਂ ਵਿੱਚੋਂ ਇੱਕ ਹਨ।
ਐਸ.ਬੀ.ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ 2019 ਵਿੱਚ ਉਹਨਾਂ ਵੱਲੋਂ ਪਹਿਲੀ ਵਾਰ ਨਗਰ ਕੀਰਤਨ ਕੱਢਿਆ ਗਿਆ ਸੀ ਅਤੇ ਫਿਰ ਦੋ ਸਾਲ ਕੋਵਿਡ ਦੀਆਂ ਪਾਬੰਦੀਆਂ ਕਾਰਨ ਇਸਦਾ ਆਯੋਜਨ ਨਹੀਂ ਹੋ ਸਕਿਆ ਸੀ।
ਪ੍ਰਬੰਧਕਾਂ ਨੂੰ ਇਸ ਸਾਲ ਸੰਗਤ ਦੇ ਵਿਸ਼ਾਲ ਇਕੱਠ ਦੀ ਉਮੀਦ ਹੈ ਜਿਸ ਨੂੰ ਲੈਕੇ ਉਹਨਾਂ ਦੀ ਟ੍ਰੈਫਿਕ ਕੰਟਰੋਲ ਟੀਮ ਦੀ ਜ਼ਿੰਮੇਵਾਰੀ ਕਾਫੀ ਵਧ ਜਾਵੇਗੀ।
ਲੰਗਰ ਪ੍ਰਬੰਧਾਂ ਅਤੇ ਨਗਰ ਕੀਰਤਨ ਦੇ ਰੂਟ ਬਾਰੇ ਜਾਨਣ ਲਈ ਉਪਰ ਦਿੱਤੀ ਆਡੀਓ ਰਿਪੋਰਟ ਸੁਣੋ।