Watch FIFA World Cup 2026™

LIVE, FREE and EXCLUSIVE

ਟੈਲੀ-ਹੈੱਲਥ ਸੇਵਾ ਪ੍ਰਾਪਤ ਕਰਨ ਦੇ ਤਰੀਕੇ ਅਤੇ ਲਾਭ

Australian are using Telehalth services more during Corona pendemic.

Australian are using Telehalth services more during Corona pendemic. Source: AAP

ਟੈਲੀਹੈੱਲਥ ਸੇਵਾ ਤੇਜੀ ਨਾਲ ਪ੍ਰਚੱਲਤ ਹੁੰਦੀ ਜਾ ਰਹੀ ਹੈ। ਸਰਵਿਸ ਆਸਟ੍ਰੇਲੀਆ ਦੇ ਆਂਕੜਿਆਂ ਤੋਂ ਪਤਾ ਚਲਿਆ ਹੈ ਕਿ ਟੈਲੀਹੈੱਲਥ ਸੇਵਾ ਪ੍ਰਦਾਨ ਕਰਨ ਵਾਲਿਆਂ ਦੀ ਸੰਖਿਆ ਮਾਰਚ ਵਿੱਚ 1.3 ਮਿਲੀਅਨ ਸੀ, ਜੋ ਕਿ ਅਪ੍ਰੈਲ ਵਿੱਚ ਇਹ ਵੱਧ ਕੇ 5.8 ਮਿਲੀਅਨ ਹੋ ਗਈ ਸੀ।


Published

Updated

By Amy Chien-Yu Wang, MP Singh

Presented by Harleen Kaur

Source: SBS




Share this with family and friends


ਟੈਲੀਹੈੱਲਥ ਸੇਵਾ ਤੇਜੀ ਨਾਲ ਪ੍ਰਚੱਲਤ ਹੁੰਦੀ ਜਾ ਰਹੀ ਹੈ। ਸਰਵਿਸ ਆਸਟ੍ਰੇਲੀਆ ਦੇ ਆਂਕੜਿਆਂ ਤੋਂ ਪਤਾ ਚਲਿਆ ਹੈ ਕਿ ਟੈਲੀਹੈੱਲਥ ਸੇਵਾ ਪ੍ਰਦਾਨ ਕਰਨ ਵਾਲਿਆਂ ਦੀ ਸੰਖਿਆ ਮਾਰਚ ਵਿੱਚ 1.3 ਮਿਲੀਅਨ ਸੀ, ਜੋ ਕਿ ਅਪ੍ਰੈਲ ਵਿੱਚ ਇਹ ਵੱਧ ਕੇ 5.8 ਮਿਲੀਅਨ ਹੋ ਗਈ ਸੀ।


ਕਰੋਨਾਵਾਇਰਸ ਮਹਾਮਾਰੀ ਕਾਰਨ ਬਹੁਤ ਸਾਰੇ ਆਸਟ੍ਰੇਲੀਅਨ ਟੈਲੀਹੈੱਲਥ ਸੇਵਾ ਪ੍ਰਾਪਤ ਕਰਨ ‘ਤੇ ਨਿਰਭਰ ਹੋ ਰਹੇ ਹਨ। ਸਰਵਿਸ ਆਸਟ੍ਰੇਲੀਆ ਦੇ ਆਂਕੜਿਆਂ ਤੋਂ ਪਤਾ ਚਲਿਆ ਹੈ ਕਿ ਟੈਲੀਹੈੱਲਥ ਸੇਵਾ ਪ੍ਰਦਾਨ ਕਰਨ ਵਾਲਿਆਂ ਦੀ ਸੰਖਿਆ ਮਾਰਚ ਵਿੱਚ 1.3 ਮਿਲੀਅਨ ਸੀ ਜੋ ਕਿ ਅਪ੍ਰੈਲ ਵਿੱਚ ਇਹ ਵੱਧ ਕੇ 5.8 ਮਿਲੀਅਨ ਹੋ ਗਈ ਸੀ। ਥੋੜੀ ਜਿਹੀ ਤਿਆਰੀ ਕਰਦੇ ਹੋਏ ਕੋਈ ਵੀ ਟੈਲੀਹੈੱਲਥ ਸੇਵਾ ਤੋਂ ਮਦਦ ਪ੍ਰਾਪਤ ਕਰ ਸਕਦਾ ਹੈ।

ਟੈਲੀਹੈੱਲਥ ਸੇਵਾ ਤੇਜੀ ਨਾਲ ਪ੍ਰਚੱਲਤ ਹੁੰਦੀ ਜਾ ਰਹੀ ਹੈ ਅਤੇ ਬਹੁਤ ਸਾਰੇ ਲੋਕ ਆਪਣੇ ਡਾਕਟਰਾਂ ਨਾਲ ਆਨਲਾਈਨ ਸਲਾਹ ਮਸ਼ਵਰਾ ਕਰ ਰਹੇ ਹਨ। ਜਨਰਲ ਪ੍ਰੈਕਟੀਸ਼ਨਰ ਡਾ ਬਿਲੀ ਸਟੂਪਾਸ ਕਹਿੰਦੇ ਹਨ ਕਿ ਆਨਲਾਈਨ ਸਲਾਹ ਮਸ਼ਵਰਾ ਕਰਨ ਨਾਲ ਮਰੀਜ਼ ਅਤੇ ਡਾਕਟਰ ਦੋਹਾਂ ਵਿੱਚ ਹੀ ਕਰੋਨਾਵਾਇਰਸ ਫੈਲਣ ਦਾ ਖਤਰਾ ਘੱਟ ਜਾਂਦਾ ਹੈ। ਪਰ ਨਾਲ ਹੀ ਇਹ ਕਹਿੰਦੇ ਹਨ ਕਿ ਬਹੁਤ ਸਾਰੇ ਬਹੁ-ਸਭਿਆਚਾਰਕ ਬਜ਼ੁਰਗ ਅਜੇ ਵੀ ਡਿਜੀਟਲ ਸਿਹਤ ਸੇਵਾ ਪ੍ਰਾਪਤ ਨਹੀਂ ਕਰ ਰਹੇ ਹਨ।

ਰਾਇਲ ਆਸਟ੍ਰੇਲੀਅਨ ਕਾਲਜ ਆਫ ਜਨਰਲ ਪ੍ਰੈਕਟੀਸ਼ਨਰਸ ਦੀ ਡਾ ਜਿਲੀਅਨ ਸਿੰਗਲਟਨ ਦਸਦੇ ਹਨ ਕਿ ਟੈਲੀਹੈੱਲਥ ਤੋਂ ਵੀ ਮੁਫਤ ‘ਬਲਕ-ਬਿਲਡ’ ਸੇਵਾ ਪ੍ਰਾਪਤ ਕੀਤੀ ਜਾ ਸਕਦੀ ਹੈ। ਅਤੇ ਅਗਰ ਨਿੱਜਤਾ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹੈ ਤਾਂ ਤੁਸੀਂ ਡਾਕਟਰ ਨਾਲ ਗੱਲ ਕਰਨ ਸਮੇਂ ਹੈੱਡਫੋਨ ਦਾ ਇਸਤੇਮਾਲ ਕਰ ਸਕਦੇ ਹੋ।

ਡਾ ਬਿਲੀ ਵੀ ਸਲਾਹ ਦਿੰਦੇ ਹਨ ਕਿ ਫੋਨ ਉੱਤੇ ਸੇਵਾ ਪ੍ਰਾਪਤ ਕਰਨ ਲਈ ਇਹ ਜਰੂਰ ਯਕੀਨੀ ਬਣਾਉ ਕਿ ਤੁਸੀਂ ਡਾਕਟਰ ਕੋਲ ਤੁਹਾਡਾ ਠੀਕ ਫੋਨ ਨੰਬਰ ਜਰੂਰ ਹੋਵੇ। ਫੋਨ ਉੱਤੇ ਸੇਵਾ ਪ੍ਰਾਪਤ ਕਰਨ ਤੋਂ ਪਹਿਲਾਂ ਸਾਰੇ ਪ੍ਰਸ਼ਨਾਂ ਦੀ ਸੂਚੀ ਵੀ ਤਿਆਰ ਕਰ ਲਵੋ।

ਡਾ ਬਿਲੀ ਦਸਦੇ ਹਨ ਕਿ ਜਿੱਥੇ ਆਸਟ੍ਰੇਲੀਆ ਵਿਚਲੇ ਪੰਜਾਂ ਵਿੱਚੋਂ ਇੱਕ ਬਜ਼ੁਰਗ ਅੰਗਰੇਜ਼ੀ ਤੋਂ ਅਲਾਵਾ ਕੋਈ ਹੋਰ ਭਾਸ਼ਾ ਬੋਲਦੇ ਹਨ, ਉੱਥੇ ‘ਹੈਲਥ ਇੰਜਨ’ ਵਰਗੀਆਂ ਸੇਵਾਵਾਂ ਤੋਂ ਆਪਣੀ ਭਾਸ਼ਾ ਬੋਲਣ ਵਾਲੇ ਡਾਕਟਰ ਦਾ ਵੀ ਪਤਾ ਕਰਨਾ ਲਾਹੇਵੰਦ ਹੁੰਦਾ ਹੈ।

ਇਸ ਤੋਂ ਅਲਾਵਾ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਦੁਭਾਸ਼ੀਏ ਦੀ ਸੇਵਾ ਦੁਆਰਾ ਵੀ ਸਲਾਹ ਮਸ਼ਵਰਾ ਦੇ ਸਕਦੇ ਹਨ। ਗ੍ਰਹਿ ਵਿਭਾਗ ਵਲੋਂ 160 ਭਾਸ਼ਾਵਾਂ ਵਿੱਚ ਦੁਭਾਸ਼ੀਏ ਦੀ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਵਿਭਾਗ ਵਲੋਂ ਕਿਹਾ ਗਿਆ ਹੈ ਕਿ ਇਸ ਸਮੇਂ ਦੁਭਾਸ਼ੀਏ ਦੀ ਸੇਵਾ ਸਿਰਫ ਆਡੀਓ ਸਲਾਹ ਮਸ਼ਵਰੇ ਲਈ ਹੀ ਪ੍ਰਦਾਨ ਕੀਤੀ ਜਾ ਰਹੀ ਹੈ, ਪਰ ਨੇੜਲੇ ਭਵਿੱਖ ਵਿੱਚ ਇਸ ਨੂੰ ਵੀਡੀਓ ਸੇਵਾ ਲਈ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਡਾ ਬਿਲੀ ਅਨੁਸਾਰ ਇਸ ਸਮੇਂ ਬਹੁਤ ਸਾਰੇ ਮਰੀਜ਼ ਦੁਭਾਸ਼ੀਏ ਦੀ ਸੇਵਾ ਪ੍ਰਾਪਤ ਕਰ ਰਹੇ ਹਨ।

ਬਹੁਤ ਸਾਰੇ ਡਾਕਟਰਾਂ ਨੇ ਰਿਮੋਟ ਸੇਵਾ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਹੋੲੈ ਹੈ ਅਤੇ ਹੁਣ ਮਰੀਜ਼ਾਂ ਨੂੰ ਡਾਕਟਰਾਂ ਨੂੰ ਮਿਲਣ ਜਾਂ ਦਵਾਈ ਲਈ ਨੁਸਖੇ ਲੈਣ ਨਹੀਂ ਜਾਣਾ ਪੈਂਦਾ।

ਟੈਲੀਹੈੱਲਥ ਸੇਵਾ ਇਸ ਸਮੇਂ ਮਾਨਸਿਕ ਸਿਹਤ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਸਿੱਧ ਹੋ ਰਹੀ ਹੈ। ਬਿਓਂਡ-ਬਲੂ ਦੇ ਆਂਕੜਿਆਂ ਤੋਂ ਪਤਾ ਚਲਿਆ ਹੈ ਕਿ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਤਕਰੀਬਨ 10 ਤੋਂ 15 ਪ੍ਰਤੀਸ਼ਤ ਬਜ਼ੁਰਗ ਤਣਾਅ ਵਿੱਚ ਹਨ। ਅਤੇ 10% ਚਿੰਤਾ ਵਿੱਚ ਰਹਿ ਰਹੇ ਹਨ। ਬਜ਼ੁਰਗ ਘਰਾਂ ਵਿੱਚ ਰਹਿਣ ਵਾਲਿਆਂ ਵਿੱਚ ਤਣਾਅ 35% ਤੱਕ ਵਧਣ ਦੀ ਉਮੀਦ ਹੈ।

ਸਰਵਿਸ ਆਸਟ੍ਰੇਲੀਆ ਦੇ ਨੰਬਰ ਦਸਦੇ ਹਨ ਕਿ ਸਾਲ 2018-19 ਦੌਰਾਨ ਮਾਨਸਿਕ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੇ 2.4 ਮਿਲੀਅਨ ਸੇਵਾਵਾਂ ਪ੍ਰਦਾਨ ਕੀਤੀਆਂ ਸਨ, ਜਿਹਨਾਂ ਵਿੱਚੋਂ 66 ਹਜ਼ਾਰ ਨੇ ਟੈਲੀਹੈੱਲਥ ਦੀ ਮਦਦ ਲਈ ਸੀ। ਪਰ ਇਸ ਸਾਲ ਅਪ੍ਰੈਲ ਤੱਕ ਹੀ 52% ਮਾਨਸਿਕ ਸਲਾਹਾਂ ਟੈਲੀਹੈੱਲਥ ਦੁਆਰਾ ਲਈਆਂ ਜਾ ਚੁੱਕੀਆਂ ਹਨ। ਪਰਥ ਦੇ ਰਹਿਣ ਵਾਲੇ ਡਾਕਟਰ ਸੰਜੇ ਖੰਨਾ ਇਸ ਸਮੇਂ ਬਹੁਤ ਸਾਰੇ ਬਜ਼ੁਰਗਾਂ ਨੂੰ ਮਾਨਸਿਕ ਸਿਹਤ ਲਈ ਸੇਵਾ ਪ੍ਰਦਾਨ ਕਰ ਰਹੇ ਹਨ।

ਡਾ ਖੰਨਾ ਉਰਦੂ, ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਗਲਬਾਤ ਕਰ ਸਕਦੇ ਹਨ ਅਤੇ ਉਹਨਾਂ ਕੋਲ ਬਹੁ-ਸਭਿਅਕ ਭਾਈਚਾਰੇ ਤੋਂ ਬਹੁਤ ਸਾਰੇ ਹੋਰ ਮਰੀਜ਼ ਵੀ ਆਉਂਦੇ ਹਨ। ਕਈ ਲੋਗ ਆਪਣੀ ਮਾਨਸਿਕ ਸਿਹਤ ਬਾਰੇ ਗਲਬਾਤ ਕਰਨ ਵਿੱਚ ਸ਼ਰਮ ਅਤੇ ਝਿਜਕ ਮਹਿਸੂਸ ਕਰਦੇ ਹਨ।

ਡਾ ਖੰਨਾ ਅਨੁਸਾਰ ਆਮ ਤੌਰ ਤੇ ਮਰੀਜ਼ ਆਪਣੇ ਪਿਛੋਕੜ ਤੋਂ ਆਉਣ ਵਾਲੇ ਡਾਕਟਰਾਂ ਕੋਲ ਹੀ ਜਾਣਾ ਪਸੰਦ ਕਰਦੇ ਹਨ, ਪਰ ਮਾਨਸਿਕ ਸਿਹਤ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੁੰਦਾ। ਬੇਸ਼ਕ ਆਸਟ੍ਰੇਲੀਆ ਵਿੱਚ ਨਿੱਜਤਾ ਨੂੰ ਕਾਫੀ ਪਹਿਲ ਵੀ ਦਿੱਤੀ ਜਾਂਦੀ ਹੈ।

ਡਾ ਖੰਨਾ ਕੋਲ ਬਹੁਤ ਸਾਰੇ ਮਰੀਜ਼ ਦੂਜਿਆਂ ਰਾਜਾਂ ਅਤੇ ਪ੍ਰਦੇਸ਼ਾਂ ਤੋਂ ਵੀ ਆਉਂਦੇ ਹਨ ਜਿਹਨਾਂ ਕੋਲ ਆਪਣੀ ਭਾਸ਼ਾ ਬੋਲਣ ਵਾਲੇ ਮਾਨਸਿਕ ਸਿਹਤ ਮਾਹਰਾਂ ਦੀ ਕਮੀ ਰਹਿੰਦੀ ਹੈ। ਸਲਾਜ ਵਜੋਂ ਡਾ ਖੰਨਾ ਕਹਿੰਦੇ ਹਨ ਕਿ ਡਾਕਟਰ ਕੋਲ ਸਲਾਹ ਮਸ਼ਵਰਾ ਕਰਨ ਸਮੇਂ ਕਿਸੇ ਪਰਿਵਾਰਕ ਮੈਂਬਰ, ਨਰਸ ਜਾਂ ਕਿਸੇ ਹੋਰ ਨੂੰ ਨਾਲ ਲੈ ਲੈਣਾ ਚਾਹੀਦਾ ਹੈ।

ਸਲਾਹ ਦਿੱਤੀ ਜਾਂਦੀ ਹੈ ਕਿ ਪਹਿਲੀ ਮਾਨਸਿਕ ਸਿਹਤ ਮੀਟਿੰਗ ਤੋਂ ਪਹਿਲਾਂ ਪਤਾ ਕਰ ਲਵੋ ਕਿ ਇਸ ਵਾਸਤੇ ਕੋਈ ਫੀਸ ਵੀ ਦੇਣੀ ਹੋਵੇਗੀ ਜਾਂ ਨਹੀਂ। ਬੇਸ਼ਕ ਟੈਲੀਹੈੱਲਥ ਮਸ਼ਵਰਾ ਆਹਮੋ ਸਾਹਮਣੇ ਬੈਠ ਕੇ ਕੀਤੇ ਮਸ਼ਵਰੇ ਦਾ ਬਦਲ ਤਾਂ ਨਹੀਂ ਹੈ ਪਰ ਫੇਰ ਵੀ ਕਈ ਲਾਭ ਵੀ ਦੇਖੇ ਜਾਂਦੇ ਹਨ।

ਆਸਟ੍ਰੇਲੀਆ ਭਰ ਦੇ ਮੈਡੀਕਲ ਸੈਂਟਰ ਇਸ ਸਮੇਂ ਸਮਾਜਕ ਦੂਰੀਆਂ ਅਤੇ ਸਫਾਈ ਦਾ ਇਸ ਸਮੇਂ ਖਾਸ ਧਿਆਨ ਰੱਖ ਰਹੇ ਹਨ ਤਾਂ ਕਿ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਡਾ ਸਿੰਗਲਟਨ ਕਹਿੰਦੇ ਹਨ ਕਿ ਮਰੀਜ਼ਾਂ ਨੂੰ ਲਾਗ ਦੀਆਂ ਬਿਮਾਰੀਆਂ ਡਰੋਂ ਸਿਹਤ ਮਸਲਿਆਂ ਵਾਸਤੇ ਸਲਾਹ ਲੈਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ

ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।

ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।


Latest podcast episodes

Follow SBS Punjabi

Download our apps

Watch on SBS

Punjabi News

Stream now