ਐਸ ਬੀ ਐਸ ਪੰਜਾਬੀ ਵਲੋਂ ਭਾਰਤੀ ਮੂਲ ਦੇ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਨਾਲ ਸਾਲ 2011 ਵਿੱਚ ਇੱਕ ਇੰਟਰਵਿਊ ਪੰਜਾਬੀ ਜ਼ੁਬਾਨ ਵਿੱਚ ਰਿਕਾਰਡ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਪੰਜਾਬੀ ਪਿਛੋਕੜ ਅਤੇ ਪੰਜਾਬ ਨਾਲ ਸੰਗੀਤਕ ਸਾਂਝ ਬਾਰੇ ਬੇਹੱਦ ਰੌਚਕ ਅਤੇ ਹੈਰਾਨੀਜਨਕ ਪੱਖ ਸਾਂਝੇ ਕੀਤੇ ਸਨ। ਹੋਰ ਜਾਣਕਾਰੀ ਲਈ ਐਸ ਬੀ ਐਸ ਪੰਜਾਬੀ ਤੋਂ ਮਨਪ੍ਰੀਤ ਕੌਰ ਸਿੰਘ ਅਤੇ ਉਸਤਾਦ ਜ਼ਾਕਿਰ ਹੁਸੈਨ ਵਿਚਕਾਰ ਹੋਈ ਇਹ ਗੱਲਬਾਤ ਸੁਣੋ…
ਭਾਰਤੀ ਮੂਲ ਦੇ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦਾ ਸੋਮਵਾਰ (16 ਦਸੰਬਰ 2024) ਨੂੰ ਸੈਨ ਫਰਾਂਸਿਸਕੋ (ਅਮਰੀਕਾ) ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 73 ਵਰ੍ਹਿਆਂ ਦੇ ਸਨ। ਜ਼ਾਕਿਰ ਹੁਸੈਨ ਤਬਲਾ ਵਾਦਕ ਹੋਣ ਦੇ ਨਾਲ-ਨਾਲ ਸੰਗੀਤਕਾਰ, ਮਿਊਜ਼ਿਕ ਪ੍ਰੋਡਿਊਸਰ ਅਤੇ ਫਿਲਮ ਅਦਾਕਾਰ ਵੀ ਸਨ। ਭਾਰਤ ਸਰਕਾਰ ਵਲੋਂ ਦਿੱਤੇ ਜਾਂਦੇ ਸਿਖਰਲੇ ਸਨਮਾਨ ਪਦਮਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਵਰਗੇ ਪੁਰਸਕਾਰਾਂ ਤੋਂ ਇਲਾਵਾ ਉਨ੍ਹਾਂ ਕੌਮਾਂਤਰੀ ਪੱਧਰ ’ਤੇ ਗੈ੍ਮੀ ਐਵਾਰਡ ਵੀ ਪ੍ਰਾਪਤ ਕੀਤੇ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





