ਚੀਨ ਵਿੱਚ ਕਰੋਨਾਵਾਇਰਸ ਦਾ ਪਤਾ ਲੱਗਣ ਤੋਂ ਤਿੰਨ ਸਾਲ ਦਰਮਿਆਨ ਦੁਨੀਆਂ ਭਰ ਦੇ ਹਾਲਾਤ

Covid-19 Omicron sign

Different variants of COVID-19 cells. Source: Moment RF / Andriy Onufriyenko/Getty Images

ਤਿੰਨ ਸਾਲ ਹੋ ਗਏ ਹਨ ਜਦੋਂ ਚੀਨ ਵਿੱਚ ਇੱਕ ਅਜਿਹੇ ਵਾਇਰਸ ਦਾ ਪਤਾ ਲਗਾਇਆ ਗਿਆ ਸੀ ਜਿਸ ਨੇ ਦੁਨੀਆਂ ਨੂੰ ਬਦਲਕੇ ਰੱਖ ਦਿੱਤਾ। ਪੇਸ਼ ਹੈ ਇਸ ਬਾਰੇ ਵਿਸ਼ੇਸ਼ ਆਡੀਓ ਰਿਪੋਰਟ ਜਿਸ ਵਿੱਚ ਤੁਸੀਂ ਜਾਣ ਸਕਦੇ ਹੋ ਕਿ ਇਹ ਵਾਇਰਸ ਕਿਵੇਂ ਸਾਹਮਣੇ ਆਇਆ ਅਤੇ ਹੁਣ ਇਸ ਬਾਰੇ ਰਾਸ਼ਟਰੀ ਅਤੇ ਵਿਸ਼ਵ ਪੱਧਰ ਦੇ ਹਾਲਾਤ ਕਿਹੋ ਜਿਹੇ ਹਨ।


1 ਫਰਵਰੀ 2020 ਤੋਂ, ਫੈਡਰਲ ਸਰਕਾਰ ਨੇ ਚੀਨ ਤੋਂ ਆਉਣ ਵਾਲੇ ਲੋਕਾਂ 'ਤੇ ਯਾਤਰਾ ਪਾਬੰਦੀਆਂ ਅਤੇ ਕੁਆਰੰਟੀਨ ਦੀਆਂ ਜ਼ਰੂਰਤਾਂ ਲਾਗੂ ਕਰ ਦਿੱਤੀਆਂ, ਅਤੇ ਅਗਲੇ ਦਿਨਾਂ ਵਿੱਚ ਵੁਹਾਨ ਤੋਂ ਆਉਣ ਵਾਲੇ ਆਸਟਰੇਲੀਆਈ ਲੋਕਾਂ ਦੇ ਦੋ ਸਮੂਹਾਂ ਨੂੰ ਕ੍ਰਿਸਮਸ ਆਈਲੈਂਡ ਅਤੇ ਡਾਰਵਿਨ ਨੇੜੇ ਹਾਵਰਡ ਸਪ੍ਰਿੰਗਜ਼ ਵਿਖੇ ਅਲੱਗ ਕਰ ਦਿੱਤਾ ਗਿਆ।

10 ਮਾਰਚ 2020 ਨੂੰ, ਸਿਹਤ ਮੰਤਰੀ ਗ੍ਰੇਗ ਹੰਟ ਨੇ ਘੋਸ਼ਣਾ ਕੀਤੀ ਕਿ ਆਸਟ੍ਰੇਲੀਆ ਵਿੱਚ ਕੋਵਿਡ-19 ਦੇ 100 ਪੁਸ਼ਟੀ ਕੀਤੇ ਕੇਸ ਹਨ।

11 ਮਾਰਚ 2020 ਨੂੰ, ਫੈਡਰਲ ਸਰਕਾਰ ਨੇ ਕੋਵਿਡ-19 ਨਾਲ ਨਜਿੱਠਣ ਲਈ 2.4 ਬਿਲੀਅਨ ਡਾਲਰ ਦੇ ਸਿਹਤ ਪੈਕੇਜ ਦਾ ਐਲਾਨ ਕੀਤਾ।

12 ਮਾਰਚ 2020 ਨੂੰ, ਸਰਕਾਰ ਨੇ $17.6 ਬਿਲੀਅਨ ਆਰਥਿਕ ਸਹਾਇਤਾ ਪੈਕੇਜ ਦਾ ਐਲਾਨ ਕੀਤਾ, ਅਤੇ ਬਾਅਦ ਵਿੱਚ ਇਸੀ ਮਹੀਨੇ ਦੇ ਅੰਤ ਤੱਕ $66 ਬਿਲੀਅਨ ਸਹਾਇਤਾ ਪੈਕੇਜ ਦੀ ਘੋਸ਼ਣਾ ਕਰ ਦਿੱਤੀ ਸੀ। 13 ਮਾਰਚ 2020 ਨੂੰ, ਰਾਸ਼ਟਰੀ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ।

18 ਮਾਰਚ 2020 ਨੂੰ, ਰਾਸ਼ਟਰੀ ਮੰਤਰੀ ਮੰਡਲ ਨੇ ਕਈ ਉਪਾਵਾਂ ਦੀ ਘੋਸ਼ਣਾ ਕੀਤੀ, ਜਿਸ ਵਿੱਚ 100 ਤੋਂ ਵੱਧ ਲੋਕਾਂ ਦੇ ਗੈਰ-ਜ਼ਰੂਰੀ ਇਨਡੋਰ ਇਕੱਠਾਂ 'ਤੇ ਪਾਬੰਦੀ ਅਤੇ ਐਨਜ਼ੈਕ ਡੇਅ ਸਮਾਰੋਹਾਂ ਨੂੰ ਰੱਦ ਕਰਨਾ ਸ਼ਾਮਲ ਹੈ।

20 ਮਾਰਚ 2020 ਨੂੰ, ਆਸਟਰੇਲੀਆ ਗੈਰ-ਨਿਵਾਸੀਆਂ ਲਈ ਆਪਣੀਆਂ ਸਰਹੱਦਾਂ ਬੰਦ ਕਰਨ ਵਾਲੇ ਦੁਨੀਆ ਦੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ।

ਇਸ ਮੌਕੇ 'ਤੇ ਬਹੁਤ ਸਾਰੇ ਆਸਟ੍ਰੇਲੀਆਈ ਲੋਕਾਂ ਨੇ ਇਸ ਗੱਲ ਦਾ ਨੋਟਿਸ ਲੈਣਾ ਸ਼ੁਰੂ ਕਰ ਦਿੱਤਾ ਕਿ ਕੀ ਹੋ ਰਿਹਾ ਹੈ, ਅਤੇ ਪੈਨਿਕ ਖਰੀਦਦਾਰੀ ਸ਼ੁਰੂ ਹੋਣ 'ਤੇ ਸੁਪਰਮਾਰਕੀਟ ਦੀਆਂ ਸ਼ੈਲਫਾਂ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ ਸਨ।

ਰਾਜਾਂ ਅਤੇ ਪ੍ਰਦੇਸ਼ਾਂ ਨੇ ਜਲਦੀ ਹੀ ਕਈ ਐਮਰਜੈਂਸੀ ਉਪਾਅ ਕੀਤੇ ਅਤੇ ਮਾਰਚ ਦੇ ਅੰਤ ਤੱਕ ਬਹੁਤ ਸਾਰੇ ਗੈਰ-ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਸੀ ਅਤੇ ਸਮਾਜਕ ਦੂਰੀਆਂ ਦੇ ਉਪਾਅ ਪੇਸ਼ ਕੀਤੇ ਗਏ ਸਨ। ਵਿਕਟੋਰੀਆ ਅਤੇ ਂਸ਼ਾਂ ਨੇ ਆਪਣੇ ਵਸਨੀਕਾਂ ਨੂੰ ਲਾਕਡਾਊਨ ਵਿੱਚ ਭੇਜਿਆ।

ਦੱਖਣੀ ਆਸਟਰੇਲੀਆ, ਕੁਈਨਜ਼ਲੈਂਡ, ਪੱਛਮੀ ਆਸਟਰੇਲੀਆ ਅਤੇ ਤਸਮਾਨੀਆ ਸਮੇਤ ਰਾਜਾਂ ਨੇ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ, ਯਾਤਰੀਆਂ ਨੂੰ 14 ਦਿਨਾਂ ਲਈ ਕੁਆਰੰਟੀਨ ਕਰਨ ਲਈ ਪਾਬੰਦ ਕੀਤਾ ਗਿਆ। ਆਦਿਵਾਸੀ ਭਾਈਚਾਰਿਆਂ ਵਿੱਚ ਆਉਣ-ਜਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ।

ਮਹੀਨਿਆਂ-ਬੱਧੀ ਲੰਬੀਆਂ ਪਾਬੰਦੀਆਂ ਅਤੇ ਤਾਲਾਬੰਦੀ ਪ੍ਰਭਾਵਸ਼ਾਲੀ ਸਨ ਅਤੇ ਨਤੀਜੇ ਵਜੋਂ ਕੇਸਾਂ ਦੀ ਗਿਣਤੀ ਮੁਕਾਬਲਤਨ ਘੱਟ ਹੁੰਦੀ ਦੇਖੀ ਗਈ ਸੀ।

ਟੀਕੇ ਵਿਕਸਤ ਕੀਤੇ ਗਏ ਸਨ ਅਤੇ 20 ਅਕਤੂਬਰ 2021 ਤੱਕ, 70 ਪ੍ਰਤੀਸ਼ਤ ਆਸਟ੍ਰੇਲੀਅਨਾਂ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਮਿਲ ਚੁੱਕੀਆਂ ਸਨ। ਇਸ ਨੂੰ ਪਾਬੰਦੀਆਂ ਨੂੰ ਸੌਖਾ ਕਰਨ ਦੀ ਆਗਿਆ ਦੇਣ ਵਿੱਚ ਇੱਕ ਮੁੱਖ ਮੀਲ ਪੱਥਰ ਵਜੋਂ ਦੇਖਿਆ ਗਿਆ ਸੀ।

ਪਰ ਬਾਅਦ ਉਸੀ ਸਾਲ ਇੱਕ ਨਵੇਂ ਓਮਿਕਰੋਨ ਵੇਰੀਐਂਟ ਨੇ ਜੋਰ ਫੜਨਾ ਸ਼ੁਰੂ ਕਰ ਦਿੱਤਾ। ਦਸੰਬਰ 2021 ਤੱਕ, ਇਹ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਿਹਾ ਸੀ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand