ਮੈਲਬਰਨ ਸਪੋਰਟਸ ਸੈਂਟਰਜ਼ ਪਾਰਕਵਿਲ ਵਿਖੇ 2 ਅਕਤੂਬਰ ਤੋਂ ਲੈ ਕੇ 5 ਅਕਤੂਬਰ ਤੱਕ ਤੀਸਰਾ ਸਾਲਾਨਾ ‘ਇੰਟਰਨੈਸ਼ਨਲ ਹਾਕੀ ਕੱਪ ਮੈਲਬਰਨ’ ਕਰਵਾਇਆ ਗਿਆ। ਇਸ ਹਾਕੀ ਕੱਪ ਵਿੱਚ ਪੰਜਾਬ ਤੋਂ ਆਏ ਨਾਮਵਰ ਖਿਡਾਰੀਆਂ ਸਮੇਤ ਮਰਦਾਂ ਦੀਆਂ ਅੱਠ ਟੀਮਾਂ ਅਤੇ ਮਹਿਲਾਵਾਂ ਦੀਆਂ ਚਾਰ ਟੀਮਾਂ ਨੇ ਹਿੱਸਾ ਲਿਆ।
ਫਾਈਨਲ ਮੁਕਾਬਲਿਆਂ ’ਚ ਮਰਦਾਂ ਦੇ ਵਰਗ ਵਿੱਚ ਨਿਊ ਸਾਊਥ ਵੇਲਜ਼ ਲਾਇਨਜ਼ ਦੀ ਟੀਮ ਨੇ ਮੈਲਬਰਨ ਵਾਰੀਅਰਜ਼ ਨੂੰ 3-0 ਨਾਲ ਹਰਾਇਆ ਜਦਕਿ ਮਹਿਲਾਵਾਂ ਦੇ ਫਾਈਨਲ ਵਿੱਚ ਜਾਪਾਨ ਦੀ ਟੀਮ ਨੇ ਨਿਊਜ਼ੀਲੈਂਡ ਤੋਂ ਬਾਜ਼ੀ ਮਾਰੀ।

ਇਨ੍ਹਾਂ ਚਾਰ ਦਿਨਾਂ ਦੌਰਾਨ ਹਰ ਉਮਰ ਦੇ ਹਾਕੀ ਪ੍ਰੇਮੀਆਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ। ਉਭਰਦੇ ਹਾਕੀ ਖਿਡਾਰੀਆਂ ਤੋਂ ਲੈ ਕੇ ਪੰਜਾਬੀ ਅਤੇ ਆਸਟ੍ਰੇਲੀਅਨ ਮੂਲ ਦੇ ਉਮਰਦਰਾਜ ਲੋਕਾਂ ਨੇ ਹਾਕੀ ਦੇ ਮੈਚਾਂ ਦਾ ਖੂਬ ਆਨੰਦ ਮਾਣਿਆ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....


🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





