Watch FIFA World Cup 2026™

LIVE, FREE and EXCLUSIVE starting June 12 2026

ਦੁਗਣੀ ਹੋਈ ਟੀ.ਆਰ (Subclass 485) ਦੀ ਫੀਸ: ਭਾਰਤੀ ਵਿਦਿਆਰਥੀਆਂ ਲਈ ਵੱਧਦੀ ਚੁਣੌਤੀ, ਮਾਹਿਰਾਂ ਦੀ ਕੀ ਹੈ ਰਾਇ?

cutout pics (17).jpg

ਵੀਜ਼ਾ ਮਾਹਿਰ ਨਰਿੰਦਰ ਕੌਰ ਦਾ ਕਹਿਣਾ ਹੈ ਕਿ ਇਹ ਕਦਮ ਸਪਾਂਸਰ ਵੀਜ਼ਿਆਂ ਲਈ ਅਰਜ਼ੀਆਂ ਵਧਾ ਸਕਦਾ ਹੈ। Credit: Pexels/Supplied

1 ਮਾਰਚ ਤੋਂ ਅਸਥਾਈ ਗ੍ਰੈਜੂਏਟ ਵੀਜ਼ਾ (subclass 485) ਦੀ ਅਰਜ਼ੀ ਫੀਸ $2,300 ਤੋਂ ਵਧਾ ਕੇ $4,600 (ਦੁੱਗਣੀ )ਕਰ ਦਿੱਤੀ ਗਈ ਹੈ। ਇਹ ਪੋਸਟ-ਸਟੱਡੀ ਵਰਕ ਵੀਜ਼ਾ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਸਥਾਈ ਤੌਰ 'ਤੇ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਅੰਕੜੇ ਦਰਸਾਉਂਦੇ ਹਨ ਕਿ ਇਸ ਵੀਜ਼ਾ ਲਈ ਅਰਜ਼ੀ ਪਾਉਣ ਵਾਲੇ ਲੋਕਾਂ ਵਿੱਚ ਭਾਰਤੀ ਮੂਲ ਦੇ ਲੋਕ ਮੋਹਰੀ ਹਨ। ਇਸ ਵੀਜ਼ਾ ਲਈ ਨਿਯਮ ਪਹਿਲਾਂ ਹੀ ਸਖ਼ਤ ਕਰ ਦਿੱਤੇ ਗਏ ਸੀ। ਇਨ੍ਹਾਂ ਬਦਲਦੇ ਨਿਯਮਾਂ ਉੱਤੇ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਜਿੱਥੇ ਨਿਰਾਸ਼ਾ ਪ੍ਰਗਟ ਕੀਤੀ ਹੈ ਉੱਥੇ ਹੀ ਮਾਹਿਰਾਂ ਦਾ ਕਿ ਸੁਝਾਅ ਹੈ? ਵੇਰਵੇ ਲਈ ਇਹ ਪੌਡਕਾਸਟ ਸੁਣੋ...

Published

Updated

By Shyna Kalra

Presented by Shyna Kalra

Source: SBS

Share this with family and friends

1 ਮਾਰਚ ਤੋਂ ਅਸਥਾਈ ਗ੍ਰੈਜੂਏਟ ਵੀਜ਼ਾ (subclass 485) ਦੀ ਅਰਜ਼ੀ ਫੀਸ $2,300 ਤੋਂ ਵਧਾ ਕੇ $4,600 (ਦੁੱਗਣੀ )ਕਰ ਦਿੱਤੀ ਗਈ ਹੈ। ਇਹ ਪੋਸਟ-ਸਟੱਡੀ ਵਰਕ ਵੀਜ਼ਾ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਸਥਾਈ ਤੌਰ 'ਤੇ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਅੰਕੜੇ ਦਰਸਾਉਂਦੇ ਹਨ ਕਿ ਇਸ ਵੀਜ਼ਾ ਲਈ ਅਰਜ਼ੀ ਪਾਉਣ ਵਾਲੇ ਲੋਕਾਂ ਵਿੱਚ ਭਾਰਤੀ ਮੂਲ ਦੇ ਲੋਕ ਮੋਹਰੀ ਹਨ। ਇਸ ਵੀਜ਼ਾ ਲਈ ਨਿਯਮ ਪਹਿਲਾਂ ਹੀ ਸਖ਼ਤ ਕਰ ਦਿੱਤੇ ਗਏ ਸੀ। ਇਨ੍ਹਾਂ ਬਦਲਦੇ ਨਿਯਮਾਂ ਉੱਤੇ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਜਿੱਥੇ ਨਿਰਾਸ਼ਾ ਪ੍ਰਗਟ ਕੀਤੀ ਹੈ ਉੱਥੇ ਹੀ ਮਾਹਿਰਾਂ ਦਾ ਕਿ ਸੁਝਾਅ ਹੈ? ਵੇਰਵੇ ਲਈ ਇਹ ਪੌਡਕਾਸਟ ਸੁਣੋ...

ਹਾਲਾਂਕਿ ਇਹ ਬਦਲਾਅ ਪ੍ਰਸ਼ਾਂਤ ਦੇਸ਼ਾਂ ਜਾਂ ਤਿਮੋਰ-ਲੇਸਟੇ ਵਰਗੇ ਖੇਤਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਲਾਗੂ ਨਹੀਂ ਹੋਣਗੇ, ਜਿਸ ਕਾਰਨ ਹੋਰ ਵੀਜ਼ਾ ਬਿਨੈਕਾਰਾਂ ਵਿੱਚ ਦੁੱਖ ਅਤੇ ਉਲਝਣ ਦਾ ਮਾਹੌਲ ਹੈ। ਮਾਹਿਰਾਂ ਦੇ ਅਨੁਸਾਰ, ਇਨ੍ਹਾਂ ਨਿਯਮਾਂ ਦਾ ਮਕਸਦ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਾਲੇ ਦੇਸ਼ਾਂ ਤੋਂ ਆਉਣ ਵਾਲੀ ਆਮਦ ਨੂੰ ਘਟਾਉਣਾ ਹੋ ਸਕਦਾ ਹੈ।

ਗ੍ਰਹਿ ਵਿਭਾਗ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਆਪਣੇ ਪਰਿਵਾਰਾਂ ਨੂੰ ਆਸਟ੍ਰੇਲੀਆ ਲਿਆਉਣ ਲਈ ਇਸ ਵੀਜ਼ੇ ਦੀ ਵਰਤੋਂ ਕਰ ਰਹੇ ਸੀ।

ਇਸ ਪੋਡਕਾਸਟ ਵਿੱਚ ਵੀਜ਼ਾ ਮਾਹਿਰ ਨਰਿੰਦਰ ਕੌਰ ਅਤੇ ਅਜੇ ਬਾਂਸਲ ਤੋਂ ਜਾਣੋ ਨਵੇਂ ਨਿਯਮ ਦਾ ਕੀ ਪ੍ਰਭਾਵ ਪੈ ਸਕਦਾ ਹੈ ਅਤੇ ਹੁਣ ਲੋਕਾਂ ਕੋਲ ਅੱਗੇ ਵਧਣ ਦੇ ਕੀ ਰਸਤੇ ਹਨ।

Disclaimer: This content is for general information purposes only, and should not be used as a substitute for consultation with professional advisers. The views presented by the experts in the article and podcast are their own. SBS neither supports nor opposes these views.

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now