ਆਸਟ੍ਰੇਲੀਆ ਐਕਸਪਲੇਨਡ: ਪਹਿਲੇ ਰਾਸ਼ਟਰਾਂ ਦੇ ਲੋਕ ਕੀ ਚਾਹੁੰਦੇ ਹਨ ਕਿ ਤੁਸੀਂ ਜਾਣੋ

First Peoples Assembly Gather In Gardens Of Parliament In Victoria

First Peoples Assembly of Victoria pose for a group portrait, the indigenous body of Victoria negotiating the statewide treaty gather in Legislative Council Chamber of Victoria for their first sitting after elections on July 26, 2023 in Melbourne, Australia. Credit: Tamati Smith/Getty Images

ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਪੁਰਾਣੇ ਜੀਵਤ ਸੱਭਿਆਚਾਰਾਂ ਦਾ ਘਰ ਹੈ, ਪਰ ਫਿਰ ਵੀ ਇਹ ਉਹਨਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਆਪਣੇ ਪਹਿਲੇ ਰਾਸ਼ਟਰ ਦੇ ਲੋਕਾਂ ਨੂੰ ਮਾਨਤਾ ਦੇਣ ਵਾਲੀ ਕੋਈ ਰਾਸ਼ਟਰੀ ਸੰਧੀ ਨਹੀਂ ਹੈ। ਇਸਦਾ ਮਤਲਬ ਹੈ ਕਿ ਕਦੇ ਵੀ ਜ਼ਮੀਨ, ਸਰੋਤਾਂ ਜਾਂ ਫੈਸਲੇ ਕਰਨ ਦੀ ਤਾਕਤ ਸਾਂਝੀ ਕਰਨ ਬਾਰੇ ਕੋਈ ਵਿਆਪਕ ਸਮਝੌਤਾ ਨਹੀਂ ਹੋਇਆ — ਇੱਕ ਖਾਲੀਪਨ ਜਿਸਨੂੰ ਬਹੁਤ ਸਾਰੇ ਲੋਕ “ਅਧੂਰਾ ਕੰਮ” ਮੰਨਦੇ ਹਨ। ਜਾਣੋ ਸੰਧੀ ਦਾ ਅਸਲ ਮਤਲਬ ਕੀ ਹੈ — ਇਹ ਜ਼ਮੀਨ ਅਧਿਕਾਰਾਂ ਅਤੇ ਮੂਲ ਨਿਵਾਸੀ ਹੱਕਾਂ ਤੋਂ ਕਿਵੇਂ ਵੱਖਰੀ ਹੈ, ਅਤੇ ਇਹ ਕਿਉਂ ਮਹੱਤਵਪੂਰਣ ਹੈ?


Key Points
  • ਇੱਕ ਸੰਧੀ, ਸਰਕਾਰਾਂ ਅਤੇ ਐਬੋਰਿਜਨਲ ਤੇ ਟੌਰੇਸ ਸਟ੍ਰੇਟ ਆਈਲੈਂਡਰ ਲੋਕਾਂ ਵਿਚਕਾਰ ਇੱਕ ਰਸਮੀ ਸਮਝੌਤਾ ਹੈ।
  • ਬਹੁਤ ਸਾਰੇ ਫਸਟ ਨੇਸ਼ਨਜ਼ ਲੋਕ ਸੰਧੀ ਨੂੰ ਇਨਸਾਫ, ਸਤਿਕਾਰ ਅਤੇ ਭਵਿੱਖ ਵਿੱਚ ਬਿਹਤਰ ਰਿਸ਼ਤਿਆਂ ਵੱਲ ਇੱਕ ਕਦਮ ਵਜੋਂ ਦੇਖਦੇ ਹਨ।
  • ਇੱਕ ਰਾਸ਼ਟਰੀ ਸੰਧੀ ਪੂਰੇ ਆਸਟ੍ਰੇਲੀਆ ਵਿੱਚ ਐਬੋਰਿਜਨਲ ਅਤੇ ਟੌਰੇਸ ਸਟ੍ਰੇਟ ਆਈਲੈਂਡਰ ਅਧਿਕਾਰਾਂ ਨੂੰ ਮਾਨਤਾ ਦੇਣ ਲਈ ਇੱਕੋ-ਇੱਕ, ਦੇਸ਼-ਵਿਆਪੀ ਸਮਝੌਤਾ ਬਣਾਏਗੀ।
ਇੱਕ ਸੰਧੀ, ਸਰਕਾਰਾਂ ਅਤੇ ਐਬੋਰਿਜਨਲ ਤੇ ਟੌਰੇਸ ਸਟ੍ਰੇਟ ਆਈਲੈਂਡਰ ਲੋਕਾਂ ਵਿਚਕਾਰ ਇੱਕ ਰਸਮੀ ਸਮਝੌਤਾ ਹੈ। ਇੱਕ ਸੰਧੀ ਇਹ ਨਿਰਧਾਰਤ ਕਰੇਗੀ ਕਿ ਫਸਟ ਨੇਸ਼ਨਜ਼ ਅਧਿਕਾਰਾਂ ਤੇ ਇਤਿਹਾਸ ਨੂੰ ਮਾਨਤਾ ਦੇਣ, ਅਤੇ ਭਵਿੱਖ ਲਈ ਇੱਕ ਯੋਜਨਾ ਬਣਾਉਣ ਲਈ ਇਹ ਕਿਵੇਂ ਇਕੱਠੇ ਮਿਲ ਕੇ ਕੰਮ ਕਰ ਸਕਦੇ ਹਨ।

ਸੰਧੀ ਨੂੰ ਸਮਝਣਾ ਆਸਟ੍ਰੇਲੀਆ ਦੀ ਕਹਾਣੀ ਨਾਲ ਜੁੜਨ ਦਾ ਇੱਕ ਸ਼ਕਤੀਸ਼ਾਲੀ ਤਰੀਕਾ ਹੈ। ਇਹ ਸਿਰਫ਼ ਕਾਨੂੰਨਾਂ ਅਤੇ ਰਾਜਨੀਤੀ ਬਾਰੇ ਨਹੀਂ ਹੈ, ਸਗੋਂ ਸਤਿਕਾਰ, ਸੱਚਾਈ ਅਤੇ ਹਰ ਉਸ ਵਿਅਕਤੀ ਲਈ ਇੱਕ ਵਧੇਰੇ ਨਿਆਂਪੂਰਨ ਸਮਾਜ ਬਣਾਉਣ ਬਾਰੇ ਹੈ ਜੋ ਇਸ ਦੇਸ਼ ਨੂੰ ਆਪਣਾ ਘਰ ਕਹਿੰਦਾ ਹੈ।

ਆਦਿਵਾਸੀ ਜ਼ਮੀਨੀ ਅਧਿਕਾਰਾਂ, ਮੂਲ ਨਿਵਾਸੀ ਹੱਕਾਂ ਅਤੇ ਸੰਧੀ ਵਿੱਚ ਕੀ ਫਰਕ ਹੈ?

ਹਾਲਾਂਕਿ ਇਹ ਸ਼ਬਦ ਅਕਸਰ ਇਕੱਠੇ ਚਰਚਾ ਵਿੱਚ ਆਉਂਦੇ ਹਨ, ਪਰ ਇਹ ਵੱਖਰੇ ਅਰਥ ਰੱਖਦੇ ਹਨ:
  • Land rights (ਜ਼ਮੀਨੀ ਅਧਿਕਾਰ): ਸਰਕਾਰਾਂ ਵੱਲੋਂ ਬਣਾਏ ਗਏ ਕਾਨੂੰਨ ਜੋ ਕ੍ਰਾਊਨ ਜ਼ਮੀਨ ਦੇ ਕੁੱਝ ਖੇਤਰਾਂ ਨੂੰ ਐਬੋਰਿਜਨਲ ਅਤੇ ਟੌਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੂੰ ਵਾਪਸ ਕਰਦੇ ਹਨ, ਜੋ ਆਮ ਤੌਰ 'ਤੇ ਜ਼ਮੀਨ ਕੌਂਸਲਾਂ ਵੱਲੌਂ ਪ੍ਰਬੰਧਿਤ ਕੀਤੇ ਜਾਂਦੇ ਹਨ। 
  • ਮੂਲ ਅਧਿਕਾਰ: ਕਾਨੂੰਨੀ ਮਾਨਤਾ ਕਿ ਕੁਝ ਪਹਿਲੀ ਕੌਮਾਂ ਦੇ ਲੋਕ ਅਜੇ ਵੀ ਆਪਣੇ ਰਵਾਇਤੀ ਕਾਨੂੰਨਾਂ ਅਤੇ ਰੀਤੀ-ਰਿਵਾਜ਼ਾਂ ਦੇ ਅਧੀਨ ਆਪਣੀ ਜ਼ਮੀਨ ਅਤੇ ਪਾਣੀ ‘ਤੇ ਹੱਕ ਰੱਖਦੇ ਹਨ।
  • ਸੰਧੀ: ਸਰਕਾਰਾਂ ਅਤੇ ਫਸਟ ਨੇਸ਼ਨਜ਼ ਲੋਕਾਂ ਵਿਚਕਾਰ ਇੱਕ ਰਸਮੀ ਸਮਝੌਤਾ।
ਇਕੱਠੇ ਮਿਲ ਕੇ, ਇਹ ਤਰੀਕੇ ਫਸਟ ਨੇਸ਼ਨਜ਼ ਲੋਕਾਂ ਲਈ ਇਨਸਾਫ, ਮਾਨਤਾ ਅਤੇ ਸਵੈ-ਨਿਰਣੇ ਪ੍ਰਦਾਨ ਕਰਨ ਦਾ ਉਦੇਸ਼ ਰੱਖਦੇ ਹਨ।
Australians Observe Australia Day Holiday
Protesters march from Parliament House to Flinders Street Station during the Treaty Before Voice Invasion Day Protest on January 26, 2023, in Melbourne, Australia. (Photo by Alexi J. Rosenfeld/Getty Images) Credit: Alexi J. Rosenfeld/Getty Images

ਆਸਟ੍ਰੇਲੀਆ ਵਿੱਚ ਸੰਧੀ ਦਾ ਕੀ ਅਰਥ ਹੈ?

ਇੱਕ ਸੰਧੀ ਦੋ ਸਮੂਹਾਂ ਵਿੱਚਕਾਰ ਕਾਨੂੰਨੀ ਤੌਰ 'ਤੇ ਪਾਬੰਦ ਕਰਨ ਵਾਲਾ ਸਮਝੌਤਾ ਹੈ। ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ, ਸਰਕਾਰਾਂ ਅਤੇ ਮਾਓਰੀ ਲੋਕਾਂ ਨੇ ਟ੍ਰੀਟੀ ਆਫ਼ ਵੈਟਾਂਗੀ 'ਤੇ ਹਸਤਾਖਰ ਕੀਤੇ। ਕੈਨੇਡਾ ਵਿੱਚ, ਫਸਟ ਨੇਸ਼ਨਜ਼ ਲੋਕਾਂ ਨਾਲ ਕਈ ਸੰਧੀਆਂ ਹਨ।

ਦੂਜੇ ਦੇਸ਼ਾਂ ਦੇ ਉਲਟ, ਆਸਟ੍ਰੇਲੀਆ ਨੇ ਬ੍ਰਿਟਿਸ਼ ਬਸਤੀਵਾਦ ਦੇ ਸਮੇਂ ਆਪਣੇ ਪਹਿਲੇ ਰਾਸ਼ਟਰ ਦੇ ਲੋਕਾਂ ਨਾਲ ਕੋਈ ਰਾਸ਼ਟਰੀ ਸੰਧੀ ਨਹੀਂ ਕੀਤੀ ਸੀ । ਜਦੋਂ ਬ੍ਰਿਟਿਸ਼ ਪਹਿਲੀ ਵਾਰ ਐਬੌਰਿਜਿਨਲ ਜ਼ਮੀਨ ‘ਤੇ ਆਏ ਸਨ, ਉਹਨਾਂ ਨੇ ਇਸਨੂੰ ‘ਟੈਰਾ ਨੁੱਲੀਅਸ’ ਘੋਸ਼ਿਤ ਕੀਤਾ, ਜਿਸਦਾ ਅਰਥ ਹੈ “ਕਿਸੇ ਦੀ ਮਲਕੀਅਤ ਵਾਲੀ ਜ਼ਮੀਨ ਨਹੀਂ।” ਇਸ ਲਈ ਉਹਨਾਂ ਨੇ ਐਬੌਰਿਜਿਨਲ ਕੌਮਾਂ ਨਾਲ ਗੱਲਬਾਤ ਜਾਂ ਸਮਝੌਤਾ ਕਰਨ ਦੀ ਲੋੜ ਮਹਿਸੂਸ ਨਹੀਂ ਕੀਤੀ। ਕਈ ਮੂਲ ਆਸਟ੍ਰੇਲੀਆਈ ਇਸਨੂੰ “ਅਧੂਰਾ ਕੰਮ” ਕਹਿੰਦੇ ਹਨ।

ਕਈ ਫਸਟ ਨੇਸ਼ਨਜ਼ ਦੇ ਲੋਕਾਂ ਲਈ, ਇਸ “ਅਧੂਰੇ ਕੰਮ” ਕਾਰਨ ਹੀ ਸੰਧੀ ਅੱਜ ਵੀ ਚਰਚਾ ਦਾ ਇੱਕ ਮਹੱਤਵਪੂਰਣ ਵਿਸ਼ਾ ਬਣੀ ਹੋਈ ਹੈ।
ਇੱਥੇ ਸੰਧੀ ਦੀਆਂ ਗੱਲਾਂਬਾਤਾਂ ਇਸ ਇਤਿਹਾਸ ਨੂੰ ਮਾਨਤਾ ਦੇਣ, ਅਧਿਕਾਰਾਂ ਨੂੰ ਕਾਇਮ ਰੱਖਣ, ਅਤੇ ਇਹ ਯਕੀਨੀ ਬਣਾਉਣ ਬਾਰੇ ਹੈ ਕਿ ਫਸਟ ਨੇਸ਼ਨਜ਼ ਭਾਈਚਾਰਿਆਂ ਦੀ ਫੈਸਲਿਆਂ ਵਿੱਚ ਅਸਲ ਆਵਾਜ਼ ਹੋਵੇ।

ਐਬੋਰਿਜਨਲ ਅਤੇ ਟੌਰੇਸ ਸਟ੍ਰੇਟ ਆਈਲੈਂਡਰ ਲੋਕ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਭਵਿੱਖ ਸਾਂਝਾ ਹੋਵੇ, ਹਰ ਕਿਸੇ ਲਈ ਸਫਲਤਾ ਮਜ਼ਬੂਤ ਹੋਵੇ, ਅਤੇ ਆਸਟ੍ਰੇਲੀਆ ਦੀਆਂ ਪਹਿਲੀਆਂ ਕੌਮਾਂ ਦੇ ਸੱਭਿਆਚਾਰ ਨੂੰ ਮੰਨਿਆ ਅਤੇ ਮਨਾਇਆ ਜਾਵੇ। ਅੰਤ ਵਿੱਚ ਆਸਟ੍ਰੇਲੀਆ ਵਿੱਚ ਸੰਧੀ ਦਾ ਮਤਲਬ ਹੈ ਅਤੀਤ ਵਿੱਚ ਕੀ ਹੋਇਆ ਇਸ ਬਾਰੇ ਇਮਾਨਦਾਰੀ ਨਾਲ ਗੱਲ ਕਰਨਾ, ਅਤੇ ਭਵਿੱਖ ਲਈ ਇੱਕ ਨਵੀਂ ਦਿਸ਼ਾ ਨਿਰਧਾਰਤ ਕਰਨਾ।
A man and two women standing near each other and smiling, in front of a wall that has a mural of people marching with signs displaying First Nations messages.
(from left to right) Former Queensland Truth-Telling and Healing Inquiry chairperson Joshua Creamer, NSW Treaty Commissioner Naomi Moran and co-chair of the First Peoples' Assembly of Victoria Ngarra Murray. Credit: NITV / The Point

ਸੰਧੀ ਕਿਉਂ ਮਾਇਨੇ ਰੱਖਦੀ ਹੈ?

ਬਹੁਤ ਸਾਰੇ ਪਹਿਲੇ ਰਾਸ਼ਟਰ ਦੇ ਲੋਕ ਸੰਧੀ ਨੂੰ ਇਨਸਾਫ, ਸਤਿਕਾਰ ਅਤੇ ਭਵਿੱਖ ਵਿੱਚ ਬਿਹਤਰ ਰਿਸ਼ਤਿਆਂ ਵੱਲ ਇੱਕ ਕਦਮ ਵਜੋਂ ਦੇਖਦੇ ਹਨ।

ਸੰਧੀ ਮਹੱਤਵਪੂਰਣ ਹੈ ਕਿਉਂਕਿ ਇਹ:
  • ਐਬੋਰਿਜਨਲ ਅਤੇ ਟੌਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੂੰ ਆਸਟ੍ਰੇਲੀਆ ਦੇ ਪਹਿਲੇ ਲੋਕਾਂ ਵਜੋਂ ਮਾਨਤਾ ਦੇ ਸਕਦੀ ਹੈ।
  • ਆਸਟ੍ਰੇਲੀਆ ਦੇ ਇਤਿਹਾਸ ਬਾਰੇ ਸੱਚ ਦੱਸਣ ਦਾ ਮੌਕਾ ਦੇ ਸਕਦੀ ਹੈ।
  • ਜ਼ਮੀਨ, ਸਿਹਤ, ਸਿੱਖਿਆ, ਆਰਥਿਕ ਵਿਕਾਸ ਅਤੇ ਸੱਭਿਆਚਾਰ ਵਰਗੇ ਮੁੱਦਿਆਂ 'ਤੇ ਅਸਲ ਭਾਈਵਾਲੀ ਬਣਾਉਣ ਵਿੱਚ ਮਦਦ ਕਰ ਸਕਦੀ ਹੈ।
I think that we need to have clans and nations represented at the local government level. It is those local communities where we can make real change.
Senator Lidia Thorpe
SENATE QUESTION TIME
Independent Senator Lidia Thorpe during Question Time in the Senate chamber at Parliament House in Canberra. Source: AAP / MICK TSIKAS/AAPIMAGE

ਆਸਟ੍ਰੇਲੀਆ ਵਿੱਚ ਸੰਧੀ ਲਈ ਅੱਗੇ ਕੀ ਹੈ?

ਪੂਰੇ ਆਸਟ੍ਰੇਲੀਆ ਵਿੱਚ, ਸੰਧੀ ਦੀ ਤਰੱਕੀ ਵੱਖ-ਵੱਖ ਰਫ਼ਤਾਰਾਂ 'ਤੇ ਅੱਗੇ ਵਧ ਰਹੀ ਹੈ। ਕੁਝ ਰਾਜਾਂ, ਜਿਵੇਂ ਕਿ ਵਿਕਟੋਰੀਆ ਅਤੇ ਕੁਈਨਜ਼ਲੈਂਡ ਨੇ ਸੰਧੀਆਂ ਵੱਲ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ, ਜਦੋਂ ਕਿ ਨਿਊ ਸਾਊਥ ਵੇਲਜ਼, ਇਸ ਸਮੇਂ ਸਲਾਹ-ਮਸ਼ਵਰੇ ਵਿੱਚ ਹੈ ਕਿ ਉਹਨਾਂ ਲਈ ਇੱਕ ਸੰਧੀ ਕਿਹੋ ਜਿਹੀ ਹੋ ਸਕਦੀ ਹੈ। ਹਰ ਪ੍ਰਕਿਰਿਆ ਸਥਾਨਕ ਲੋੜਾਂ ਦੇ ਅਨੁਸਾਰ ਚਲਾਈ ਜਾਂਦੀ ਹੈ ਅਤੇ ਦੇਸ਼ ਭਰ ਵਿੱਚ ਇਹ ਵੱਖਰਾ ਰੂਪ ਧਾਰ ਸਕਦੀ ਹੈ।

ਇਸ ਸਮੇਂ, ਵਿਕਟੋਰੀਆ ਰਾਸ਼ਟਰ ਦੀ ਅਗਵਾਈ ਕਰ ਰਿਹਾ ਹੈ। ਸਤੰਬਰ 2025 ਵਿੱਚ, ਵਿਕਟੋਰੀਅਨ ਸਰਕਾਰ ਅਤੇ ਫਸਟ ਪੀਪਲਜ਼ ਅਸੈਂਬਲੀ ਆਫ਼ ਵਿਕਟੋਰੀਆ ਨੇ ਆਸਟ੍ਰੇਲੀਆ ਦੀ ਪਹਿਲੀ ਪੂਰੀ ਰਾਜ-ਵਿਆਪੀ ਸੰਧੀ 'ਤੇ ਮੁੱਢਲੀ ਸਹਿਮਤੀ ਹਾਸਲ ਕੀਤੀ, ਜੋ ਕਿ ਸਾਲਾਂ ਦੀ ਗੱਲਬਾਤ ਅਤੇ ਭਾਈਚਾਰਕ ਸਲਾਹ-ਮਸ਼ਵਰੇ ਦਾ ਨਤੀਜਾ ਹੈ। ਵਿਕਟੋਰੀਆ ਦੀ ਸੰਧੀ ਪ੍ਰਕਿਰਿਆ ਆਸਟ੍ਰੇਲੀਆ ਭਰ ਲਈ ਇੱਕ ਅਗਵਾਈ ਦਾ ਪ੍ਰਮੁੱਖ ਉਦਾਹਰਨ ਮੰਨੀ ਜਾਂਦੀ ਹੈ।

ਇਹ ਜਾਣਨਾ ਮਹੱਤਵਪੂਰਨ ਹੈ ਕਿ ਇੱਕ ਰਾਸ਼ਟਰੀ ਸੰਧੀ ਅਤੇ ਰਾਜ-ਅਧਾਰਤ ਸੰਧੀਆਂ ਵੱਖਰੀਆਂ ਹਨ।

ਇੱਕ ਰਾਸ਼ਟਰੀ ਸੰਧੀ ਪੂਰੇ ਆਸਟ੍ਰੇਲੀਆ ਵਿੱਚ ਐਬੋਰਿਜਨਲ ਅਤੇ ਟੌਰੇਸ ਸਟ੍ਰੇਟ ਆਈਲੈਂਡਰ ਅਧਿਕਾਰਾਂ ਨੂੰ ਮਾਨਤਾ ਦੇਣ ਲਈ ਇੱਕੋ-ਇੱਕ, ਦੇਸ਼-ਵਿਆਪੀ ਸਮਝੌਤਾ ਬਣਾਏਗੀ। ਰਾਜ ਅਤੇ ਖੇਤਰ ਦੀਆਂ ਸੰਧੀਆਂ ਹਰੇਕ ਖੇਤਰ ਲਈ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਸਥਾਨਕ ਤਰਜੀਹਾਂ ਅਤੇ ਲੋੜਾਂ 'ਤੇ ਕੇਂਦਰਿਤ ਹੁੰਦੀਆਂ ਹਨ। ਬਹੁਤ ਸਾਰੇ ਸਮਰਥਕ ਮੰਨਦੇ ਹਨ ਕਿ ਰਾਸ਼ਟਰੀ ਅਤੇ ਰਾਜ-ਅਧਾਰਤ ਦੋਵਾਂ ਸੰਧੀਆਂ ਦੀ ਲੋੜ ਹੈ, ਜੋ ਅਸਲ ਤਬਦੀਲੀ ਲਿਆਉਣ ਲਈ ਮਿਲ ਕੇ ਕੰਮ ਕਰਨ।

ਇਸ ਲਈ, ਆਪਣੇ ਕਾਨੂੰਨੀ ਅਰਥ ਤੋਂ ਇਲਾਵਾ, ਸੰਧੀ ਰਿਸ਼ਤਿਆਂ ਬਾਰੇ ਵੀ ਹੈ — ਇਹ ਇਸ ਗੱਲ ਨਾਲ ਸੰਬੰਧਿਤ ਹੈ ਕਿ ਆਸਟ੍ਰੇਲੀਆਈ ਲੋਕ, ਮੂਲ ਨਿਵਾਸੀ ਅਤੇ ਗੈਰ-ਮੂਲ ਨਿਵਾਸੀ ਦੋਵੇਂ ਇਕੱਠੇ ਕਿਵੇਂ ਜੀਊਂਦੇ ਅਤੇ ਕੰਮ ਕਰਦੇ ਹਨ। ਬਹੁਤਿਆਂ ਲਈ, ਇਸਨੂੰ ਇੱਕ ਨਿਰਪੱਖ, ਵਧੇਰੇ ਸੰਯੁਕਤ ਦੇਸ਼ ਵੱਲ ਇੱਕ ਕਦਮ ਵਜੋਂ ਦੇਖਿਆ ਜਾਂਦਾ ਹੈ ਜਿੱਥੇ ਹਰ ਕਹਾਣੀ ਅਤੇ ਭਾਈਚਾਰੇ ਦੀ ਥਾਂ ਹੋਵੇ।

ਇਸ ਐਪੀਸੋਡ ਵਿੱਚ ਟੀਵੀ ਪ੍ਰੋਗਰਾਮ: ‘ਲਿਵਿੰਗ ਬਲੈਕ – ਦ ਕੇਸ ਫਾਰ ਏ ਟ੍ਰੀਟੀ’ ਤੋਂ ਆਡੀਓ ਅੰਸ਼ ਸ਼ਾਮਲ ਹਨ ਜੋ ਜੁਲਾਈ 2025 ਵਿੱਚ ਪਹਿਲੀ ਵਾਰ ਪ੍ਰਸਾਰਿਤ ਹੋਇਆ ਸੀ। ਤੁਸੀਂ ਪੂਰਾ ਐਪੀਸੋਡ ਐਸ ਬੀ ਐਸ ਆਨ ਡਿਮਾਂਡ 'ਤੇ ਦੇਖ ਸਕਦੇ ਹੋ।

Stream free On Demand

Thumbnail of The Case For A Treaty

The Case For A Treaty

episode Living Black • 
News And Current Affairs • 
34m
episode Living Black • 
News And Current Affairs • 
34m
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਹੋਰ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਂਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।

ਜੇਕਰ ਇਸ ਵਿਸ਼ੇ ਤੇ ਤੁਹਾਡੇ ਕੋਈ ਸਵਾਲ ਜਾਂ ਵਿਚਾਰ ਹਨ, ਤਾਂ ਸਾਨੂੰ australiaexplained@sbs.com.au 'ਤੇ ਈਮੇਲ ਭੇਜੋ

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand