SKIP TO MAIN CONTENT

ਐਕਸਪਲੇਨਰ: ਵਿਕਟੋਰੀਆ ’ਚ ਨੌਜਵਾਨਾਂ ਨੂੰ ਹਿੰਸਕ ਅਪਰਾਧਾਂ ਲਈ ਬਾਲਗ ਸਜ਼ਾ 'ਐਡਲਟ ਟਾਈਮ’ ਦੇਣ ਦਾ ਪ੍ਰਸਤਾਵ, ਛਿੜੀ ਸਿਆਸੀ ਬਹਿਸ

youth crime victoria.jpg
ਵਿਕਟੋਰੀਆ ਤੋਂ ਪਹਿਲਾਂ ਕੁਈਨਜ਼ਲੈਂਡ ਵਿੱਚ ਵੀ ਅਪਰਾਧ ਵਿੱਚ ਵਾਧੇ ਤੋਂ ਬਾਅਦ ਨੌਜਵਾਨ ਅਪਰਾਧੀਆਂ ਲਈ ਸਖ਼ਤ ਸਜ਼ਾਵਾਂ ਦੀ ਸ਼ੁਰੂਆਤ ਕੀਤੀ ਹੈ। Credit: Pexels

ਵਿਕਟੋਰੀਆ ਸਰਕਾਰ ਦੀ ਯੁਵਾ ਅਪਰਾਧਾਂ ਨਾਲ ਨਜਿੱਠਣ ਦੀ ਯੋਜਨਾ ਤਹਿਤ, ਗੰਭੀਰ ਅਪਰਾਧ ਕਰਨ ਵਾਲੇ 14 ਸਾਲ ਜਾਂ ਇਸਤੋਂ ਜ਼ਿਆਦਾ ਦੀ ਉਮਰ ਵਾਲੇ ਬੱਚਿਆਂ ਨੂੰ ਐਡਲਟ ਕੋਰਟ ਵਜੋਂ ਸਜ਼ਾ ਦਿੱਤੀ ਜਾਵੇਗੀ। ਰਾਜ ਸਰਕਾਰ ਕਿਸੇ ਬੱਚੇ ਨੂੰ ਹਿੰਸਕ ਅਪਰਾਧ ਵਿੱਚ ਸ਼ਾਮਲ ਕਰਨ ਲਈ ਭਰਤੀ ਕਰਨ ਵਾਲੇ ਲੋਕਾਂ ਲਈ ਵੀ ਸਜ਼ਾ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਵਿਰੋਧੀ ਧਿਰ ਨੇ ਇਸਨੂੰ ਇੱਕ ਪੱਲਾ ਛਡਾਉਣ ਦੀ ਗੱਲ ਵਜੋਂ ਕਰਾਰ ਦਿੱਤਾ ਹੈ ਅਤੇ ਬਿਹਤਰ ਸੁਰੱਖਿਆ ਰਣਨੀਤੀਆਂ ਦੀ ਮੰਗ ਵੀ ਕੀਤੀ ਹੈ। ਇਹ ਨਵੇਂ ਨਿਯਮ ਕਿਸ ਅਪਰਾਧ ਉੱਤੇ ਲਾਗੂ ਹੋ ਸਕਦੇ ਹਨ ਅਤੇ ਇਨ੍ਹਾਂ ਯੋਜਨਾਵਾਂ ਬਾਰੇ ਕੀ ਬਹਿਸ ਛਿੜੀ ਹੋਈ ਹੈ? ਜਾਨਣ ਲਈ ਸੁਣੋ ਇਹ ਪੌਡਕਾਸਟ...

Published

Updated

By Shyna Kalra

Presented by Shyna Kalra

Source: SBS

Skip to podcast episode content

ਵਿਕਟੋਰੀਆ ਸਰਕਾਰ ਦੀ ਯੁਵਾ ਅਪਰਾਧਾਂ ਨਾਲ ਨਜਿੱਠਣ ਦੀ ਯੋਜਨਾ ਤਹਿਤ, ਗੰਭੀਰ ਅਪਰਾਧ ਕਰਨ ਵਾਲੇ 14 ਸਾਲ ਜਾਂ ਇਸਤੋਂ ਜ਼ਿਆਦਾ ਦੀ ਉਮਰ ਵਾਲੇ ਬੱਚਿਆਂ ਨੂੰ ਐਡਲਟ ਕੋਰਟ ਵਜੋਂ ਸਜ਼ਾ ਦਿੱਤੀ ਜਾਵੇਗੀ। ਰਾਜ ਸਰਕਾਰ ਕਿਸੇ ਬੱਚੇ ਨੂੰ ਹਿੰਸਕ ਅਪਰਾਧ ਵਿੱਚ ਸ਼ਾਮਲ ਕਰਨ ਲਈ ਭਰਤੀ ਕਰਨ ਵਾਲੇ ਲੋਕਾਂ ਲਈ ਵੀ ਸਜ਼ਾ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਵਿਰੋਧੀ ਧਿਰ ਨੇ ਇਸਨੂੰ ਇੱਕ ਪੱਲਾ ਛਡਾਉਣ ਦੀ ਗੱਲ ਵਜੋਂ ਕਰਾਰ ਦਿੱਤਾ ਹੈ ਅਤੇ ਬਿਹਤਰ ਸੁਰੱਖਿਆ ਰਣਨੀਤੀਆਂ ਦੀ ਮੰਗ ਵੀ ਕੀਤੀ ਹੈ। ਇਹ ਨਵੇਂ ਨਿਯਮ ਕਿਸ ਅਪਰਾਧ ਉੱਤੇ ਲਾਗੂ ਹੋ ਸਕਦੇ ਹਨ ਅਤੇ ਇਨ੍ਹਾਂ ਯੋਜਨਾਵਾਂ ਬਾਰੇ ਕੀ ਬਹਿਸ ਛਿੜੀ ਹੋਈ ਹੈ? ਜਾਨਣ ਲਈ ਸੁਣੋ ਇਹ ਪੌਡਕਾਸਟ...

ਜ਼ਿਕਰਯੋਗ ਹੈ ਕਿ ਵਿਕਟੋਰੀਆ ਵਿੱਚ ਅਪਰਾਧ ਦਰਾਂ ਵਿੱਚ ਵੱਡਾ ਉਛਾਲ ਆਇਆ ਹੈ। 2025 ਦੇ ਅੱਧ ਤੱਕ ਸਾਲ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ 15.7% ਦਾ ਵਾਧਾ ਹੋਇਆ ਹੈ। ਇਨ੍ਹਾਂ ਵਿੱਚ ਵੱਡਾ ਹਿੱਸਾ ਚੋਰੀਆਂ, ਘਰੇਲੂ ਹਮਲਿਆਂ ਦਾ ਹੈ।

ਨਵੀਨਤਮ ਅਪਰਾਧ ਅੰਕੜਿਆਂ ਦੇ ਅਨੁਸਾਰ, 10 ਤੋਂ 17 ਸਾਲ ਦੀ ਉਮਰ ਦੇ ਲਗਭਗ 1,100 ਨੌਜਵਾਨਾਂ ਨੂੰ ਕੁੱਲ 7,000 ਵਾਰ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਵਿਕਟੋਰੀਆ ਪੁਲਿਸ ਨੇ ਐਲਾਨ ਕੀਤਾ ਹੈ ਕਿ ਬੱਚੇ ਤੇਜ਼ੀ ਨਾਲ ਗੰਭੀਰ ਹਿੰਸਾ ਵੱਲ ਵੱਧ ਰਹੇ ਹਨ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now