ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇਸਨੂੰ “ਦੇਸ਼ ਲਈ ਹਨੇਰਾ ਪਲ” ਕਰਾਰ ਦਿੰਦਿਆਂ ਕਿਹਾ, "ਹਨੁਕਾ ਦੇ ਪਹਿਲੇ ਦਿਨ ਯਹੂਦੀ ਆਸਟ੍ਰੇਲੀਆਈਆਂ ਨੂੰ ਨਿਸ਼ਾਨਾ ਬਣਾਉਣਾ ਬੁਰਾਈ, ਯਹੂਦੀ ਵਿਰੋਧ ਅਤੇ ਆਤੰਕਵਾਦ ਦਾ ਕੰਮ ਹੈ।"
ਉਨ੍ਹਾਂ ਜ਼ੋਰ ਦਿੱਤਾ ਕਿ ਯਹੂਦੀ ਆਸਟ੍ਰੇਲੀਆਈਆਂ ਉੱਤੇ ਹਮਲਾ ਹਰ ਆਸਟ੍ਰੇਲੀਆਈ ਉੱਤੇ ਹਮਲਾ ਹੈ।
ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਮਾਲ ਲੈਨਿਯੋਨ ਨੇ ਇਸ ਗੋਲੀਬਾਰੀ ਨੂੰ ਦਹਿਸ਼ਤਗਰਦੀ ਦੀ ਘਟਨਾ ਕਰਾਰ ਵਜੋਂ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਘਟਨਾ ਦੀ ਥਾਂ ਅਤੇ ਸਮਾਂ, ਵਰਤੇ ਗਏ ਹਥਿਆਰਾਂ ਦੀ ਕਿਸਮ ਅਤੇ ਮੌਕੇ ਤੋਂ ਮਿਲੇ ਧਮਾਕੇਦਾਰ ਉਪਕਰਨ ਇਸ ਨਤੀਜੇ ਵੱਲ ਇਸ਼ਾਰਾ ਕਰਦੇ ਹਨ।
"50 ਸਾਲਾ ਪੁਰਸ਼ ਕੋਲ ਛੇ ਬੰਦੂਕਾਂ ਰੱਖਣ ਦਾ ਲਾਇਸੈਂਸ ਸੀ, ਜੋ ਦੇਖਣ ਵਿੱਚ ਘਟਨਾ ਵਿੱਚ ਵਰਤੇ ਗਏ ਹਥਿਆਰਾਂ ਨਾਲ ਮਿਲਦੀਆਂ ਜੁਲਦੀਆਂ ਲੱਗਦੀਆਂ ਹਨ", ਸ਼੍ਰੀ ਲੈਨਿਯੋਨ ਨੇ ਕਿਹਾ।
ਪੁਲਿਸ ਨੇ ਦੱਖਣ-ਪੱਛਮੀ ਉਪਨਗਰ ਬੋਨਿਰਿਗ ਅਤੇ ਕੈਂਪਸੀ ਵਿੱਚ ਦੋ ਤਲਾਸ਼ੀ ਵਾਰੰਟ ਜਾਰੀ ਕਰਕੇ ਛਾਪੇਮਾਰੀ ਕੀਤੀ ਹੈ ਅਤੇ ਇਹ ਯਕੀਨੀ ਬਣਾਉਣ ਲਈ ਜਾਂਚ ਜਾਰੀ ਹੈ ਕਿ ਹੁਣ ਕੋਈ ਖ਼ਤਰਾ ਬਾਕੀ ਨਾ ਰਹਿ ਗਿਆ ਹੋਵੇ।
ਮੁਸਲਿਮ ਸਮੂਹਾਂ ਸਮੇਤ ਕਈ ਧਾਰਮਿਕ ਅਤੇ ਬਹੁ-ਸਾਂਸਕ੍ਰਿਤਿਕ ਸੰਗਠਨਾਂ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ।
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਕਿਹਾ, "ਨਿਊ ਸਾਊਥ ਵੇਲਜ਼ ਦੇ ਵਸਨੀਕ ਇਸ ਸਦਮੇ ਦੀ ਘੜੀ ਵਿੱਚ ਖੂਨ ਦਾਨ ਕਰਦੇ ਹੋਏ ਇੱਕ ਵੱਡੀ ਮੱਦਦ ਕਰ ਸਕਦੇ ਹਨ।"
ਆਸਟ੍ਰੇਲੀਆਨ ਮਲਟੀਕਲਚਰਲ ਫਾਊਂਡੇਸ਼ਨ ਨੇ ਕਿਹਾ ਕਿ ਕਿਸੇ ਵੀ ਇੱਕ ਕਮਿਊਨਿਟੀ ਉੱਤੇ ਕੀਤਾ ਗਿਆ ਹਮਲਾ ਸਾਰਿਆਂ ਉੱਤੇ ਹਮਲਾ ਹੈ।
ਗਵਰਨਰ-ਜਨਰਲ ਸੈਮ ਮੋਸਟਿਨ ਨੇ ਦੇਸ਼ ਭਰ ਵਿੱਚ ਸਦਮੇ ਅਤੇ ਦੁੱਖ ਦੀ ਗੱਲ ਕਰਦਿਆਂ, ਆਮ ਨਾਗਰਿਕਾਂ ਅਤੇ ਐਮਰਜੈਂਸੀ ਸੇਵਾਵਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ।
ਆਗੂਆਂ ਨੇ ਸਾਰੇ ਆਸਟ੍ਰੇਲੀਆਈ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ, ਹਿੰਸਾ ਨੂੰ ਰੱਦ ਕਰਨ ਅਤੇ ਪ੍ਰਭਾਵਿਤ ਲੋਕਾਂ ਨਾਲ ਏਕਤਾ ਵਿੱਚ ਖੜ੍ਹਨ ਦੀ ਅਪੀਲ ਕੀਤੀ ਹੈ।
ਸੰਕਟ ਸਮੇਂ ਸਹਾਇਤਾ ਲਈ Lifeline (13 11 14), Suicide Call Back Service (1300 659 467) ਅਤੇ Kids Helpline (1800 55 1800) ਉਪਲਬਧ ਹਨ, ਜਦਕਿ beyondblue ਅਤੇ Embrace Multicultural Mental Health ਵੱਲੋਂ ਵੀ ਸਹਾਇਤਾ ਦਿੱਤੀ ਜਾ ਰਹੀ ਹੈ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।








