ਸਿਡਨੀ ਨਿਵਾਸੀ ਸਮਾਜ ਸੇਵੀ ਜਸਬੀਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ,"ਹਾਲ ਹੀ ਵਿੱਚ ਸਿਡਨੀ ਵਿੱਚ ਕੁਝ ਅਜਿਹੀਆਂ ਮੌਤਾਂ ਹੋਈਆਂ ਹਨ ਜਿਨ੍ਹਾਂ ਵਿੱਚ ਮਰਨ ਵਾਲਿਆਂ ਦੀਆਂ ਅੰਤਿਮ ਰਸਮਾਂ ਨਿਭਾਉਣ ਸਮੇਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।"
ਸਿਡਨੀ ਦੇ ਪੰਜਾਬੀਆਂ ਵਾਲੇ ਖੇਤਰ ਬਲੈਕਟਾਊਨ ਦੇ ਇੱਕ ਸਟੂਡੀਓ ਵਿੱਚ ਵਿਦਿਆਰਥੀ ਵੀਜ਼ੇ ‘ਤੇ ਰਹਿ ਰਹੇ ਗੁਰਵਿੰਦਰ ਸਿੰਘ ਦੀ ਅਚਾਨਕ ਮੌਤ ਹੋ ਗਈ। ਪੁਲਿਸ ਦੇ ਅਨੁਸਾਰ ਉਸਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ।
ਇਸੇ ਤਰ੍ਹਾਂ, ਪੰਜਾਬ ਤੋਂ ਟੂਰਿਸਟ ਵੀਜ਼ੇ ‘ਤੇ ਆਈ ਮਾਤਾ ਲਾਭ ਕੌਰ ਦੀ ਵੀ ਵੂਲਗੂਲਗਾ ਵਿੱਚ ਅਚਾਨਕ ਮੌਤ ਹੋ ਗਈ। ਇੱਥੇ ਉਸਦਾ ਕੋਈ ਪਰਿਵਾਰਕ ਮੈਂਬਰ ਮੌਜੂਦ ਨਾ ਹੋਣ ਕਰਕੇ ਸ਼ਹੀਦ ਬਾਬਾ ਦੀਪ ਸਿੰਘ ਸੰਸਥਾ ਨੇ ਲਗਭਗ 12 ਹਜ਼ਾਰ ਡਾਲਰ ਦੇ ਖ਼ਰਚ ‘ਤੇ ਉਸਦਾ ਸੰਸਕਾਰ ਕਰਵਾਇਆ। ਸਹਾਇਤਾ ਲਈ ਬਣਾਈ ਗਈ ਆਨਲਾਈਨ ਪਟੀਸ਼ਨ ‘ਚ ਕੁਝ ਸੌ ਡਾਲਰ ਹੀ ਇਕੱਠੇ ਹੋ ਸਕੇ ਹਨ। ਜਸਬੀਰ ਸਿੰਘ ਦੇ ਮੁਤਾਬਕ ਉਹ ਇਸ ਮਾਮਲੇ ਦਾ ਹੱਲ ਲੱਭਣ ਲਈ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਵਿੱਚ ਹਨ।
ਹਰਿਆਣਾ ਦੇ ਰਾਹੁਲ ਗਾਂਗੁਲੀ ਦੀ ਜੁਲਾਈ ਵਿੱਚ ਮੌਤ ਤੋਂ ਬਾਅਦ ਹਾਲਾਤ ਇੰਨੇ ਗੰਭੀਰ ਅਤੇ ਪੇਚੀਦਾ ਹੋ ਗਏ ਸਨ ਕਿ ਉਸਦਾ ਸੰਸਕਾਰ ਆਖ਼ਿਰ ਦਸੰਬਰ ਵਿੱਚ, ਲਗਭਗ ਛੇ ਮਹੀਨੇ ਬਾਅਦ ਹੀ ਸੰਭਵ ਹੋ ਸਕਿਆ।
ਇਨ੍ਹਾਂ ਮਾਮਲਿਆਂ ਦੇ ਮੱਦੇਨਜ਼ਰ, ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ ਕਿਸੇ ਮ੍ਰਿਤਕ ਦਾ ਇੱਥੇ ਕੋਈ ਆਪਣਾ ਮੌਜੂਦ ਨਾ ਹੋਵੇ, ਤਾਂ ਭਾਈਚਾਰੇ ਅਤੇ ਸੇਵਾ ਸੰਸਥਾਵਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ? ਇਸੇ ਬਾਰੇ ਹੋਰ ਜਾਣਨ ਲਈ ਸੁਣੋ ਸਿਡਨੀ ਨਿਵਾਸੀ ਜਸਬੀਰ ਸਿੰਘ ਨਾਲ ਇਹ ਗੱਲਬਾਤ…
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।














